ਇੰਸਟਾਗ੍ਰਾਮ ਯੂਜ਼ਰਸ ਲਈ ਖੁਸ਼ਖਬਰੀ, ਜਲਦ ਰੋਲਆਊਟ ਹੋਣਗੇ ਨਵੇਂ ਫੀਚਰਜ਼

Saturday, Jun 04, 2022 - 01:25 AM (IST)

ਇੰਸਟਾਗ੍ਰਾਮ ਯੂਜ਼ਰਸ ਲਈ ਖੁਸ਼ਖਬਰੀ, ਜਲਦ ਰੋਲਆਊਟ ਹੋਣਗੇ ਨਵੇਂ ਫੀਚਰਜ਼

ਗੈਜੇਟ ਡੈਸਕ-ਇੰਸਟਾਗ੍ਰਾਮ ਆਪਣੇ ਯੂਜ਼ਰਸ ਲਈ ਇਕ ਨਵਾਂ ਫੀਚਰ ਲਿਆਉਣ ਦੀ ਪਲਾਨ ਕਰ ਰਿਹਾ ਹੈ। ਕੰਪਨੀ ਨੇ ਇਸ ਫੀਚਰ ਦਾ ਐਲਾਨ ਵੀ ਕਰ ਦਿੱਤਾ ਹੈ। ਕੰਪਨੀ ਕ੍ਰਿਏਟਰਸ ਲਈ ਨਵਾਂ ਫੀਚਰ ਲਿਆ ਰਹੀ ਹੈ ਜਿਸ 'ਚ ਉਹ 90 ਸੈਕਿੰਡ ਦੀ ਰੀਲ ਸਮੇਤ ਨਵੇਂ ਫੀਚਰਸ ਨੂੰ ਰੋਲਆਊਟ ਕਰ ਰਹੀ ਹੈ। ਇੰਸਟਗ੍ਰਾਮ ਦਾ ਕਹਿਣਾ ਹੈ ਕਿ ਹੁਣ ਰੀਲਜ਼ ਨਾਲ ਲੈਂਥ 90 ਸੈਕਿੰਡ ਤੱਕ ਵਧਾਈ ਜਾ ਰਹੀ ਹੈ ਜੋ ਯੂਜ਼ਰਸ ਨੂੰ ਰੀਲਜ਼ 'ਤੇ ਆਪਣੇ ਵਿਚਾਰ ਜ਼ਿਆਦਾ ਪ੍ਰਗਟ ਕਰਨ ਦਾ ਮੌਕਾ ਦਿੰਦਾ ਹੈ।

ਇਹ ਵੀ ਪੜ੍ਹੋ : ਪੰਜਾਬ 'ਚ ਪ੍ਰਸ਼ਾਸਨਿਕ ਫੇਰਬਦਲ, 4 IAS ਅਧਿਕਾਰੀਆਂ ਦੇ ਹੋਏ ਤਬਾਦਲੇ

ਕੰਪਨੀ ਨੇ ਇਕ ਬਲਾਗਪੋਸਟ 'ਚ ਕਿਹਾ ਕਿ ਤੁਹਾਡੇ ਕੋਲ ਆਪਣੇ ਬਾਰੇ 'ਚ ਹੋਰ ਜ਼ਿਆਦਾ ਗੱਲਾਂ ਸ਼ੇਅਰ ਕਰਨ ਲਈ ਹੁਣ ਜ਼ਿਆਦਾ ਸਮਾਂ ਮਿਲੇਗਾ। ਇਸ ਦੇ ਨਾਲ ਹੀ ਬੀਹਾਇੰਡ ਦਾ ਸੀਨਸ, ਆਪਣੇ ਕੰਟੈਂਟ ਦੀਆਂ ਬਾਰੀਕੀਆਂ ਨੂੰ ਦਿਖਾਉਣ ਦਾ ਜ਼ਿਆਦਾ ਸਮਾਂ ਮਿਲੇਗਾ। ਇੰਸਟਾਗ੍ਰਾਮ ਨੇ ਇਹ ਵੀ ਕਿਹਾ ਕਿ ਯੂਜ਼ਰਸ ਹੁਣ ਆਪਣਾ ਆਡੀਓ ਸਿੱਧੇ ਇੰਸਟਾਗ੍ਰਾਮ ਰੀਲਜ਼ ਦੇ ਅੰਦਰ ਇੰਪੋਰਟ ਕਰ ਸਕਣਗੇ। ਨਾਲ ਹੀ ਯੂਜ਼ਰਸ ਆਪਣੇ ਕੈਮਰੇ ਰੋਲ 'ਤੇ ਘਟੋ-ਘੱਟ 5 ਸੈਕਿੰਡ ਲੰਬੇ ਕਿਸੇ ਵੀ ਵੀਡੀਓ ਤੋਂ ਕਮੈਂਟ੍ਰੀ ਜਾਂ ਬੈਕਗ੍ਰਾਉਂਡ ਮਿਜ਼ਿਊਕ ਇੰਪੋਰਟ ਆਡੀਓ ਸਰਵਿਸ ਦੀ ਵਰਤੋਂ ਕਰ ਸਕਣਗੇ।

ਇਹ ਵੀ ਪੜ੍ਹੋ : ਦਸੂਹਾ ਦੇ ਜੰਮਪਲ ਆਦੇਸ਼ ਫਰਮਾਹਨ ਬਣੇ ਹੰਸਲੋ ਬਾਰੋ ਲੰਡਨ ਦੇ ਡਿਪਟੀ ਮੇਅਰ

ਕੰਪਨੀ ਦਾ ਇਹ ਨਵਾਂ ਫੀਚਰ ਕ੍ਰਿਏਟਰਸ ਨੂੰ ਆਪਣੇ ਅਗਲੇ ਵੀਡੀਓ 'ਚ ਕੀ ਹੋਣਾ ਚਾਹੀਦਾ, ਇਸ 'ਤੇ ਵੋਟ ਕਰਵਾਉਣ ਦੀ ਵੀ ਇਜਾਜ਼ਤ ਦਿੰਦਾ ਹੈ। ਕੰਪਨੀ ਨੇ ਕਿਹਾ ਕਿ ਉਸ ਨੇ ਹਾਲ ਹੀ 'ਚ ਟੈਂਪਲੇਟ ਲਾਂਚ ਕੀਤੇ ਹਨ, ਜੋ ਯੂਜ਼ਰਸ ਨੂੰ ਦੂਜੇ ਟੈਂਪਲੇਟ ਦੀ ਵਰਤੋਂ ਕਰ ਆਸਾਨੀ ਨਾਲ ਰੀਲ ਬਣਾਉਣ ਦੀ ਇਜਾਜ਼ਤ ਦਿੰਦਾ ਹੈ। ਇਹ ਆਡੀਓ ਅਤੇ ਕਲਿੱਪ ਪਲੇਹੋਲਡਰਸ ਨੂੰ ਪ੍ਰੀ-ਲੋਡ ਕਰਦਾ ਹੈ, ਇਸ ਲਈ ਸਾਰੇ ਯੂਜ਼ਰਸ ਨੂੰ ਆਪਣੇ ਮਿਊਜ਼ਿਕ ਕਲਿੱਪ ਨੂੰ ਜੋੜਨ ਅਤੇ ਟ੍ਰਿਮ ਕਰਨ 'ਚ ਮਦਦ ਕਰਦਾ ਹੈ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਮੂਸੇਵਾਲਾ ਦੇ ਸ਼ੱਕੀ ਕਾਤਲਾਂ ਦੀ ਪਹਿਲੀ ਤਸਵੀਰ ਆਈ ਸਾਹਮਣੇ (ਵੀਡੀਓ)

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ

 


author

Karan Kumar

Content Editor

Related News