600MP ਕੈਮਰੇ ''ਤੇ ਕੰਮ ਕਰ ਰਹੀ ਹੈ ਇਹ ਕੰਪਨੀ, ਇਨਸਾਨ ਦੀਆਂ ਅੱਖਾਂ ਤੋਂ ਵੀ ਜ਼ਿਆਦਾ ਹੋਵੇਗਾ ਰੈਜੋਲਿਉਸ਼ਨ

04/22/2020 2:19:26 AM

ਗੈਜੇਟ ਡੈਸਕ—ਦੱਖਣੀ ਕੋਰੀਆਈ ਸਮਾਰਟਫੋਨ ਨਿਰਮਾਤਾ ਕੰਪਨੀ ਸੈਮਸੰਗ ਨੇ ਪਿਛਲੇ ਸਾਲ ਮਈ 'ਚ 64 ਮੈਗਾਪਿਕਸਲ ਸੈਂਸਰ ਨੂੰ ਲਾਂਚ ਕੀਤਾ ਸੀ। ਇਸ ਤੋਂ ਬਾਅਦ ਕੰਪਨੀ ਨੇ 108 ਮੈਗਾਪਿਕਸਲ ਵਾਲਾ ISOCELL ਸੈਂਸਰ ਲਾਂਚ ਕੀਤਾ। ਇਸ ਸੈਂਸਰ ਦਾ ਇਸਤੇਮਾਲ ਕੰਪਨੀ ਨੇ ਆਪਣੇ ਲੇਟੈਸਟ ਫਲੈਗਸ਼ਿਪ ਗਲੈਸਕੀ ਐੱਸ20 ਸੀਰੀਜ਼ 'ਚ ਕੀਤਾ ਹੈ। ਸੈਮਸੰਗ ਗਲੈਕਸੀ ਐੱਸ20 ਅਲਟਰਾ ਕੰਪਨੀ ਦਾ ਸਭ ਤੋਂ ਪ੍ਰੀਮੀਅਮ ਸਮਾਰਟਫੋਨ ਹੈ ਜਿਸ ਨੂੰ ਇਸ ਸੈਂਸਰ ਨਾਲ ਇਸ ਸਾਲ ਦੀ ਸ਼ੁਰੂਆਤ 'ਚ ਕੀਤਾ ਗਿਆ ਹੈ।

ਇਸ ਕੈਮਰੇ ਸੈਂਸਰ ਤੋਂ ਬਾਅਦ ਕੰਪਨੀ ਹੁਣ 600 ਮੈਗਾਪਿਕਸਲ ਸੈਂਸਰ 'ਤੇ ਕੰਮ ਕਰ ਰਹੀ ਹੈ। ਕੰਪਨੀ ਨੇ ਇਸ ਗੱਲ ਦੀ ਜਾਣਕਾਰੀ ਆਪਣੇ ਪ੍ਰੈੱਸ ਨੋਟ ਰਾਹੀਂ ਦਿੱਤੀ ਹੈ। ਫੋਟੋ ਕਲਿੱਕ ਕਰਨਾ, ਵੀਡੀਓ ਬਣਾਉਣਾ ਅੱਜ-ਕੱਲ ਸਾਡੇ ਜੀਵਨ ਦੀ ਇਕ ਮਹਤੱਵਪੂਰਨ ਹਿੱਸਾ ਬਣ ਗਿਆ ਹੈ। ਕਈ DSLR ਕੈਮਰਾ 40 ਮੈਗਾਪਿਕਸਲ ਰੈਜੋਲਿਉਸ਼ਨ ਦਾ ਸੈਂਸਰ ਇਸਤੇਮਾਲ ਕਰਦੇ ਹਨ। ਉੱਥੇ ਕਈ ਫਲੈਗਸ਼ਿਪ ਸਮਾਰਟਫੋਨ 'ਚ 12 ਮੈਗਾਪਿਕਸਲ ਸੈਂਸਰ ਦਾ ਇਸਤੇਮਾਲ ਕੀਤਾ ਜਾਂਦਾ ਹੈ।

ਅਜਿਹਾ ਮੰਨਿਆ ਜਾਂਦਾ ਹੈ ਕਿ ਇਨਸਾਨ ਦੀਆਂ ਅੱਖਾਂ ਚੋਂ 500 ਮੈਗਾਪਿਕਸਲ ਦੀ ਤਸਵੀਰ ਕੈਪਚਰ ਕੀਤੀ ਜਾ ਸਕਦੀ ਹੈ। ਇਹ ਕਾਰਣ ਹੈ ਕਿ ਅਸੀਂ ਸਾਰਾ ਕੁਝ ਇਨਾ ਸਾਫ ਦੇਖ ਸਕਦੇ ਹਾਂ। ਸੈਮਸੰਗ ਇਨਸਾਨ ਦੀ ਅੱਖਾਂ ਤੋਂ ਵੀ ਜ਼ਿਆਦਾ ਰੈਜੋਲਿਉਸ਼ਨ ਵਾਲੇ ਕੈਮਰਾ ਸੈਂਸਰ 'ਤੇ ਕੰਮ ਕਰ ਰਿਹਾ ਹੈ। ਇਸ ਸੈਂਸਰ ਰਾਹੀਂ ਅਸੀਂ ਉਨ੍ਹਾਂ ਛੋਟੀ ਤੋਂ ਛੋਟੀ ਡਿਟੇਲਸ ਨੂੰ ਵੀ ਕੈਪਚਰ ਕਰ ਸਕਾਂਗੇ ਜਿਸ ਨੂੰ ਸਾਧਾਰਣ ਅੱਖਾਂ ਨਹੀਂ ਦੇਖ ਸਕਦੀਆਂ ਹਨ। ਸੈਮਸੰਗ ਦੇ ਲੇਟੈਸਟ 108 ਮੈਗਾਪਿਕਸਲ ਕੈਮਰਾ ਸੈਂਸਰ 'ਚ ਨੋਨਾਸੇਲ ਤਕਨਾਲੋਜੀ ਦਾ ਇਸਤੇਮਾਲ ਕੀਤਾ ਗਿਆ ਹੈ ਜੋ ਕਿ ਲੋਅ ਲਾਈਟ 'ਚ ਵੀ ਬਿਹਤਰ ਡਿਟੇਲਿੰਗ ਨਾਲ ਕੰਮ ਕਰ ਸਕਦਾ ਹੈ।


Karan Kumar

Content Editor

Related News