ਟੈਸਟਿੰਗ ਦੌਰਾਨ ਨਜ਼ਰ ਆਇਆ ਬਜਾਜ ਪਲਸਰ 250, ਜਲਦੀ ਹੀ ਲਾਂਚ ਹੋਣ ਦੀ ਉਮੀਦ

Friday, Feb 26, 2021 - 05:39 PM (IST)

ਮੁੰਬਈ -  ਬਜਾਜ ਆਟੋ ਜਲਦੀ ਹੀ ਆਪਣੀ ਨਵੀਂ ਬਾਈਕ ਨੂੰ ਲਾਂਚ ਕਰਨ ਦੀ ਤਿਆਰੀ ਕਰ ਰਿਹਾ ਹੈ। ਇਸ ਅਗਲੀ ਪੀੜ੍ਹੀ ਦੇ ਬਜਾਜ ਪਲਸਰ 250 ਨੂੰ ਟੈਸਟਿੰਗ ਦੌਰਾਨ ਕੰਪਨੀ ਦੇ ਪੁਣੇ ਪਲਾਂਟ ਦੇ ਬਾਹਰ ਦੇਖਿਆ ਗਿਆ ਹੈ। ਬਜਾਜ ਆਟੋ ਇਸ ਬਾਈਕ 'ਚ ਨਵਾਂ 250 ਸੀ.ਸੀ. ਇੰਜਣ ਦੇਣ ਜਾ ਰਿਹਾ ਹੈ। ਤਸਵੀਰਾਂ ਤੋਂ ਪਤਾ ਲੱਗਿਆ ਹੈ ਕਿ ਇਹ ਬਾਈਕ ਮੌਜੂਦਾ ਪਲਸਰ ਐਨ ਐਸ 200 ਨਾਲੋਂ ਵਧੇਰੇ ਮਸਕੁਲਰ ਅਤੇ ਵੱਡੀ ਹੋਵੇਗੀ।

ਇਹ ਵੀ ਪੜ੍ਹੋ : Apple iphone ਦੇ ਸ਼ੌਕੀਨਾਂ ਲਈ ਖ਼ੁਸ਼ਖ਼ਬਰੀ , ਇਸ ਮਾਡਲ 'ਤੇ ਮਿਲ ਰਹੀ ਹੈ 11 ਹਜ਼ਾਰ ਦੀ ਛੋਟ

ਕੰਪਨੀ ਇਸ ਬਾਈਕ ਨੂੰ ਬਿਲਕੁਲ ਨਵੀਂਆਂ ਵਿਸ਼ੇਸ਼ਤਾਵਾਂ ਅਤੇ ਉਪਕਰਣਾਂ ਦੇ ਨਾਲ ਲਿਆਏਗੀ। ਰਿਪੋਰਟ ਅਨੁਸਾਰ ਇਸ ਬਾਈਕ ਵਿਚ ਐਲ.ਈ.ਡੀ. ਲਾਈਟ ਦੀ ਵਰਤੋਂ ਕੀਤੀ ਜਾਏਗੀ ਅਤੇ ਇਸਦੇ ਇੰਜਣ ਨਾਲ ਨਵੀਂ ਤੇਲ ਕੂਲਡ ਟੈਕਨਾਲੌਜੀ ਦਿੱਤੀ ਜਾਏਗੀ। ਫਿਲਹਾਲ ਇਸ ਬਾਈਕ ਦੀ ਟੈਸਟਿੰਗ ਚੱਲ ਰਹੀ ਹੈ, ਇਸੇ ਲਈ ਇਹ ਕਿਹਾ ਜਾ ਸਕਦਾ ਹੈ ਕਿ ਇਸ ਦਾ ਪ੍ਰੋਡਕਸ਼ਨ ਮਾਡਲ ਡਿਜ਼ਾਇਨ ਦੇ ਮਾਮਲੇ ਵਿਚ ਵੀ ਥੋੜ੍ਹਾ ਵੱਖਰਾ ਹੋ ਸਕਦਾ ਹੈ। ਜਾਣਕਾਰੀ ਅਨੁਸਾਰ ਇਹ ਬਾਈਕ ਫੀਚਰਸ ਦੇ ਲਿਹਾਜ਼ ਨਾਲ ਡੋਮੀਨਰ 250 ਨੂੰ ਪਛਾੜ ਸਕਦੀ ਹੈ।

ਇਹ ਵੀ ਪੜ੍ਹੋ : FASTag 'ਚੋਂ ਕੱਟੇ ਗਏ ਹਨ ਜ਼ਿਆਦਾ ਪੈਸੇ ਤਾਂ ਨਾ ਕਰੋ ਚਿੰਤਾ, ਇਥੇ ਪ੍ਰਾਪਤ ਕਰ ਸਕਦੇ ਹੋ ਰਿਫੰਡ

ਪ੍ਰਦਰਸ਼ਨ ਦੀ ਗੱਲ ਕਰੀਏ ਤਾਂ ਇਸ ਬਾਈਕ ਨੂੰ 250 ਸੀ.ਸੀ. ਇੰਜਣ ਦਿੱਤਾ ਜਾਵੇਗਾ, ਜੋ 24 ਬੀ.ਐਸ.ਪੀ. ਪਾਵਰ ਪੈਦਾ ਕਰੇਗਾ। ਇਹ ਇੰਜਣ 6 ਸਪੀਡ ਗੀਅਰਬਾਕਸ ਨਾਲ ਲੈਸ ਹੋ ਸਕਦਾ ਹੈ। ਬਾਈਕ 'ਚ ਸਾਹਮਣੇ ਟੈਲੀਸਕੋਪਿਕ ਫੋਰਕ ਮਿਲੇਗਾ ਅਤੇ ਰੀਅਰ 'ਚ ਮੋਨੋਸ਼ੋਕ ਸਸਪੈਂਸ਼ਨ ਸੈੱਟਅਪ ਮਿਲੇਗਾ। ਇਸ ਤੋਂ ਇਲਾਵਾ ਇਸ ਨੂੰ ਇਕ ਛੋਟੀ ਸਪੋਰਟੀ ਐਕਸੋਸਟ ਅਤੇ ਸਪਲਿਟ ਸੀਟ ਦਿੱਤੀ ਜਾ ਸਕਦੀ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਬਜਾਜ ਪਲਸਰ 250 ਇਸ ਸਾਲ ਸਤੰਬਰ ਮਹੀਨੇ ਵਿਚ ਲਾਂਚ ਕੀਤਾ ਜਾਵੇਗਾ।

ਇਹ ਵੀ ਪੜ੍ਹੋ : Truecaller ਤੋਂ ਆਪਣੇ ਖਾਤੇ ਨੂੰ ਕਿਵੇਂ ਕਰਨਾ ਹੈ ਡਿਲੀਟ ਤੇ ਜਾਣੋ ਫੋਨ ਨੰਬਰ ਹਟਾਉਣ ਦਾ ਤਰੀਕਾ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

 


Harinder Kaur

Content Editor

Related News