ਉੱਤਰੀ ਧਰੁਵ ਬਰਫ ਤੋਂ ਰਹਿਤ ਹੋ ਜਾਵੇਗਾ ਇਕ ਲੱਖ ਸਾਲਾਂ ''ਚ : ਖੋਜ

Tuesday, Jun 07, 2016 - 10:31 AM (IST)

ਉੱਤਰੀ ਧਰੁਵ ਬਰਫ ਤੋਂ ਰਹਿਤ ਹੋ ਜਾਵੇਗਾ ਇਕ ਲੱਖ ਸਾਲਾਂ ''ਚ : ਖੋਜ
ਜਲੰਧਰ— ਉੱਤਰੀ ਧਰੁਵ ਸਾਲ-ਦਰ-ਸਾਲ ਬਰਫ ਤੋਂ ਮੁਕਤ ਹੋਣ ਦੀ ਪ੍ਰਕਿਰਿਆ ''ਚ ਹੈ ਅਤੇ ਇਹ ਇਕ ਲੱਖ ਸਾਲਾਂ ''ਚ ਪਹਿਲੀ ਵਾਰ ਬਿਲਕੁੱਲ ਬਰਫ ਰਹਿਤ ਹੋ ਜਾਵੇਗਾ। ਅਮਰੀਕਾ ਦੇ ਰਾਸ਼ਟਰੀ ਬਰਫ ਡਾਟਾ ਸੈਂਟਰ ਵਲੋਂ ਪ੍ਰਾਪਤ ਆਰਜ਼ੀ ਡਾਟੇ ਦੇ ਆਧਾਰ ''ਤੇ ਇਕ ਵਿਗਿਆਨੀ ਨੇ ਦਾਅਵਾ ਕੀਤਾ ਹੈ ਕਿ ਇਸ ਸਾਲ ਪਹਿਲੀ ਜੂਨ ਤੱਕ 1.11 ਕਰੋੜ ਵਰਗ ਕਿਲੋਮੀਟਰ ਖੇਤਰ ਬਰਫ ਨਾਲ ਢਕਿਆ ਹੋਇਆ ਹੈ, ਜੋ ਕਿ 30 ਸਾਲ ਪਹਿਲਾਂ ਕਰੀਬ 1.27 ਕਰੋੜ ਵਰਗ ਕਿਲੋਮੀਟਰ ਸੀ, 15 ਲੱਖ ਵਰਗ ਦਾ ਇਹ ਫਰਕ ਕਰੀਬ 6 ਬਰਤਾਨੀਆ ਦੇ ਸਾਈਜ਼ ਬਰਾਬਰ ਹੈ।ਕੈਂਬ੍ਰਿਜ ਯੂਨੀਵਰਸਿਟੀ ਵਿਖੇ ਧਰਤੀ ਸਾਗਰ ਭੌਤਿਕ ਗਰੁੱਪ ਦੇ ਮੁਖੀ ਪ੍ਰੋਫੈਸਰ ਪੀਟਰ ਵਾਡਹਾਮਜ਼ ਨੇ ''ਦਿ ਇੰਡੀਪੈਂਡੈਂਟ'' ਨੂੰ ਦੱਸਿਆ ਕਿ ਤਾਜ਼ਾ ਅੰਕੜੇ 4 ਸਾਲ ਪਹਿਲਾਂ ਕੀਤੀ ਗਈ ਭਵਿੱਖਬਾਣੀ ''ਤੇ ਆਧਾਰਿਤ ਹਨ।
 
ਪੌਣ-ਪਾਣੀ ਤਬਦੀਲੀ ਕਾਰਨ ਹਰਾ ਹੋ ਰਿਹੈ ਧਰੁਵੀ ਖੇਤਰ
ਪੌਣ-ਪਾਣੀ ਦੀ ਤਬਦੀਲੀ ਕਾਰਨ ਉੱਤਰੀ ਅਮਰੀਕਾ ਦਾ ਅੰਟਾਰਟਿਕਾ ਖੇਤਰ ਹਰਾ ਹੋ ਰਿਹਾ ਹੈ। ਕੁਝ ਇਲਾਕੇ ਦਾ ਕਰੀਬ ਇਕ ਤਿਹਾਈ ਹਿੱਸਾ ਗਰਮ ਹਾਲਤ ''ਚ ਪਾਈ ਜਾਣ ਵਾਲੀ ਜ਼ਮੀਨ ਵਾਂਗ ਨਜ਼ਰ ਆ ਰਿਹਾ ਹੈ, ਜਿਸ ਨਾਲ ਉਥੇ ਉਪਗ੍ਰਹਿਆਂ ਤੋਂ ਲਈਆਂ ਗਈਆਂ 87000 ਤਸਵੀਰਾਂ ਨੂੰ ਅੰਕੜਿਆਂ ''ਚ ਬਦਲਿਆ ਗਿਆ ਹੈ, ਜਿਸ ਨਾਲ ਉਥੇ ਵਨਸਪਤੀ ਦਾ ਪਤਾ ਲੱਗਦਾ ਹੈ। ਖੋਜਕਾਰਾਂ ਅਨੁਸਾਰ ਪੱਛਮੀ ਅਲਾਸਕਾ ਕਿਊਬੈਕ ਅਤੇ ਹੋਰ ਖੇਤਰ 1984 ਤੋਂ 2012 ''ਚ ਜ਼ਿਆਦਾ ਹਰੇ ਹੋਏ ਹਨ।

Related News