25 ਫਰਵਰੀ ਨੂੰ ਭਾਰਤ ''ਚ ਲਾਂਚ ਹੋਵੇਗਾ 5ਜੀ ਸਮਾਰਟਫੋਨ

Wednesday, Feb 19, 2020 - 01:46 AM (IST)

25 ਫਰਵਰੀ ਨੂੰ ਭਾਰਤ ''ਚ ਲਾਂਚ ਹੋਵੇਗਾ 5ਜੀ ਸਮਾਰਟਫੋਨ

ਗੈਜੇਟ ਡੈਸਕ—ਵੀਵੋ ਦੇ ਸਬ-ਬ੍ਰੈਂਡ IQOO ਇੰਡੀਆ ਦਾ ਪਹਿਲਾ 5ਜੀ ਸਮਾਰਟਫੋਨ (india's first 5G phone) ਲਿਆਉਣ ਲਈ ਤਿਆਰ ਹੈ। ਕੰਪਨੀ ਦਾ ਫੋਨ IQOO 3 ਭਾਰਤ 'ਚ 25 ਫਰਵਰੀ ਨੂੰ ਲਾਂਚ ਕੀਤਾ ਜਾਵੇਗਾ। ਇਸ ਨਵੇਂ ਫੋਨ ਦਾ ਟੀਜ਼ਰ ਫਲਿੱਪਕਾਰਟ (flipkart) 'ਤੇ ਜਾਰੀ ਕੀਤਾ ਗਿਆ ਹੈ, ਜਿਥੋ ਇਸ ਦੀਆਂ ਕੁਝ ਜਾਣਕਾਰੀਆਂ ਕਨਫਰਮ ਹੋ ਗਈਆਂ ਹਨ। ਫਲਿੱਪਕਾਰਟ ਤੋਂ ਪਤਾ ਚੱਲਿਆ ਹੈ ਕਿ ਫੋਨ ਨੂੰ AnTuTu 'ਤੇ ਹੁਣ ਤਕ ਦਾ ਸਭ ਤੋਂ ਜ਼ਿਆਦਾ ਸਕੋਰ ਮਿਲਿਆ ਹੈ ਭਾਵ ਕਿ ਇਹ ਫੋਨ ਹੁਣ ਤਕ ਦਾ ਸਭ ਤੋਂ ਪਾਵਰਫੁਲ ਫੋਨ ਸਾਬਤ ਹੋਣ ਵਾਲਾ ਹੈ।

ਲਿਸਟਿੰਗ ਮੁਤਾਬਕ IQOO 3 ਨੂੰ ਟੋਟਲ 597,583 ਪੁਆਇੰਟਸ ਮਿਲੇ ਹਨ ਜੋ ਕਿ ਹੁਣ ਤਕ AnTuTu 'ਤੇ ਸਭ ਤੋਂ ਜ਼ਿਆਦਾ ਰਿਕਾਰਡ ਕੀਤਾ ਗਿਆ ਹੈ। ਮੰਨਿਆ ਜਾ ਰਿਹਾ ਹੈ ਕਿ ਅਜਿਹਾ ਇਸ ਦੇ ਪ੍ਰੋਸੈਸਰ ਕਾਰਨ ਹੋਇਆ ਹੈ। IQOO 3 'ਚ ਲੇਟੈਸਟ ਸਨੈਪਡਰੈਗਨ 865 ਚਿਪਸੈਟ ਪ੍ਰੋਸੈਸਰ ਦਿੱਤਾ ਜਾਵੇਗਾ।

ਸੰਭਾਵਿਤ ਫੀਚਰਸ
ਇਸ ਤੋਂ ਇਲਾਵਾ ਪਿਛਲੇ ਕੁਝ ਸਮੇਂ ਤੋਂ ਫੋਨ ਦੀਆਂ ਕੁਝ ਹੋ ਜਾਣਕਾਰੀਆਂ ਵੀ ਸਾਹਮਣੇ ਆਈਆਂ ਹਨ। ਕਿਹਾ ਜਾ ਰਿਹਾ ਹੈ ਕਿ ਫੋਨ 'ਚ 6.44 ਇੰਚ ਦੀ AMOLED ਪੈਨਲ ਡਿਸਪਲੇਅ ਦਿੱਤੀ ਜਾਵੇਗੀ ਜੋ ਕਿ ਐੱਚ.ਡੀ. ਰੈਜੋਲਿਉਸ਼ਨ ਨਾਲ ਆਵੇਗੀ। ਗੱਲ ਕਰੀਏ ਕੈਮਰੇ ਦੀ ਤਾਂ ਇਸ 'ਚ ਕਵਾਡ ਕੈਮਰਾ ਸੈਟਅਪ ਪੇਸ਼ ਕੀਤਾ ਜਾਵੇਗਾ ਜਿਸ 'ਚ 48 ਮੈਗਾਪਿਕਸਲ ਦਾ ਪ੍ਰਾਈਮਰੀ ਸੈਂਸਰ ਹੋਵੇਗਾ। ਨਾਲ ਹੀ ਪੰਚ ਹੋਲ ਨਾਲ ਫਰੰਟ 'ਚ 16 ਮੈਗਾਪਿਕਸਲ ਦਾ ਕੈਮਰਾ ਹੋ ਸਕਦਾ ਹੈ। ਇਸ ਤੋਂ ਇਲਾਵਾ ਫੋਨ ਨੂੰ ਪਾਵਰ ਦੇਣ ਲਈ ਇਸ 'ਚ 4,410 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਜਾ ਸਕਦੀ ਹੈ ਜੋ ਕਿ 55ਵਾਟ ਦੀ ਫਾਸਟ ਚਾਰਜਿੰਗ ਨੂੰ ਸਪੋਰਟ ਕਰੇਗੀ।

ਕੰਪਨੀ ਮੁਤਾਬਕ IQOO 3 ਪਰਫਾਰਮੈਂਸ ਅਤੇ ਬੈਸਟ 5ਜੀ ਤਕਨਾਲੋਜੀ ਦਾ ਕੰਬੋ ਹੋਵੇਗਾ। ਇਹ ਬੈਸਟ ਪਰਫਾਰਮੈਂਸ, ਬਿਹਤਰੀਨ ਕੈਮਰਾ, ਜ਼ਿਆਦਾ ਚੱਲਣ ਵਾਲੀ ਬੈਟਰੀ ਅਤੇ ਸਭ ਤੋਂ ਸ਼ਾਨਦਾਰ ਗੇਮਿੰਗ ਦਾ ਐਕਸਪੀਰੀਅੰਸ ਦੇਵੇਗਾ। ਫਿਲਹਾਲ ਕੰਪਨੀ ਨੇ  IQOO 3 ਦੀ ਕੀਮਤ ਨੂੰ ਲੈ ਕੇ ਕੋਈ ਖੁਲਾਸਾ ਨਹੀਂ ਕੀਤਾ ਹੈ ਪਰ ਮੰਨਿਆ ਜਾ ਰਿਹਾ ਹੈ ਕਿ ਇਸ ਦੀ ਕੀਮਤ 40,000 ਰੁਪਏ ਦੀ ਕਰੀਬ ਹੋ ਸਕਦੀ ਹੈ।


author

Karan Kumar

Content Editor

Related News