Zen ਨੇ ਭਾਰਤ ''ਚ ਲਾਂਚ ਕੀਤਾ ਇਹ 4G ਸਮਾਰਟਫੋਨ

Tuesday, May 09, 2017 - 07:59 PM (IST)

 Zen ਨੇ ਭਾਰਤ ''ਚ ਲਾਂਚ ਕੀਤਾ ਇਹ 4G ਸਮਾਰਟਫੋਨ

ਜਲੰਧਰ— ਮੋਬਾਇਲ ਨਿਰਮਾਤਾ ਕੰਪਨੀ Zen ਨੇ ਭਾਰਤ ''ਚ ਮੰਗਲਵਾਰ ਨੂੰ ਆਪਣਾ ਲੇਟੇਸਟ ਸਮਾਰਟਫੋਨ Zen Admire Joy ਲਾਂਚ ਕਰ ਦਿੱਤਾ ਹੈ। ਜਾਣਕਾਰੀ ਮੁਤਾਬਕ ਇਸ ਫੋਨ ਦੀ ਕੀਮਤ 3,777 ਰੁਪਏ ਹੈ ਅਤੇ ਇਹ Exculsive ਤੌਰ ''ਤੇ ਆਨਲਾਈਨ ਸ਼ਾਪਿਗ ਸਾਇਟ Shopcules ''ਤੇ ਖਰੀਦਣ ਲਈ ਉਪਲੱਬਧ ਹੈ। ਫੋਨ ਨੀਲੇ ਅਤੇ ਕਾਲੇ ਰੰਗ ''ਚ ਉਪਲੱਬਧ ਹੈ। 
ਇਹ ਫੋਨ ਦੇ ਫੀਚਰਸ ਦੀ ਗੱਲ ਕਰੀਏ ਤਾਂ ਡਿਸਪਲੇ 5 ਇੰਚ, ਪ੍ਰੋਸੇਸਰ 1.3 Ghz ਕਵਾਡ ਕੋਰ, ਰੈਮ 768 MB ਅਤੇ 8GB ਇਨਬਿਲਟ ਸਟੋਰੇਜ, ਜਿਸ ਨੂੰ Microsd ਕਾਰਡ ਦੇ ਜਰੀਏ 32GB ਤੱਕ ਵੱਧਾਇਆ ਜਾ ਸਕਦਾ ਹੈ। Andriod 6.0 ਮਾਰਸ਼ਮੈਲੋ ''ਤੇ ਚੱਲਣ ਵਾਲੇ ਇਸ ਫੋਨ ''ਚ ਪਾਵਰ ਦੇਣ ਲਈ 2000 MAH ਦੀ ਬੈਟਰੀ ਹੈ। ਉੱਥੇ ਫੋਨ ''ਚ 5 MP ਦਾ ਆਟੋਫੋਕਸ ਰਿਅਰ ਕੈਮਰਾ ਹੈ ਅਤੇ ਸੇਲਫੀ ਲੈਣ ਲਈ ਫੋਨ ''ਚ 2 MP ਦਾ ਫਰੰਟ ਕੈਮਰਾ ਹੈ। ਉਹ ਫੋਨ ਡਿਊਲ ਸਿਮ ਸਪੋਰਟ ਕਰਦਾ ਹੈ। ਇਸ ਦਾ ਵਜ਼ਨ 345 ਗ੍ਰਾਮ ਹੈ। 4ਜੀ ਦੇ ਇਲਾਵਾ ਫੋਨ ''ਚ ਕੁਨੈਕਟਿਵਿਟੀ ਲਈ 3ਜੀ, ਵਾਈ-ਫਾਈ, Bluetooth, USB ਅਤੇ GPS ਵਰਗੇ ਫੀਚਰ ਵੀ ਹੈ।


Related News