Tesla ਨੇ 300,000 ਚੀਨ ਦੀ ਬਣੀ ਮਾਡਲ 3 ਅਤੇ ਮਾਡਲ Y ਕਾਰ ਕੀਤਾ ਰਿਕਾਲ
Sunday, Jun 27, 2021 - 03:54 AM (IST)
ਬਿਜਨੈਸ ਡੈਸਕ : ਟੇਸਲਾ ਕੰਪਨੀ ਨੇ ਲੱਗਭੱਗ 300,000 ਚੀਨ ਦੀਆਂ ਬਣਾਈਆਂ ਅਤੇ ਆਯਾਤ ਕੀਤੀਆਂ ਮਾਡਲ 3 ਅਤੇ ਮਾਡਲ Y ਕਾਰਾਂ ਨੂੰ ਰਿਕਾਲ ਕੀਤਾ ਹੈ। ਇਨ੍ਹਾਂ ਕਾਰਾਂ ਵਿੱਚ ਅਸਿਸਟੇਡ ਡਰਾਇਵਿੰਗ ਨਾਲ ਸਬੰਧਿਤ ਆਨਲਾਈਨ ਸਾਫਟਵੇਅਰ ਅਪਡੇਟ ਲਈ ਰਿਕਾਲ ਕੀਤਾ ਗਿਆ ਹੈ। ਚੀਨੀ ਰੈਗੂਲੇਟਰਾਂ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ।
ਸਟੇਟ ਐਡਮਨਿਸਟ੍ਰੇਸ਼ਨਫਾਰ ਮਾਰਕੀਟ ਰੈਗੂਲੇਸ਼ਨ ਨੇ ਆਪਣੀ ਵੈੱਬਸਾਈਟ 'ਤੇ ਕਿਹਾ ਕਿ ਇਹ ਕਦਮ ਇਲੈਕਟ੍ਰਿਕ ਕਾਰਾਂ ਵਿੱਚ ਇੱਕ ਸਹਾਇਕ ਡਰਾਇਵਿੰਗ ਫੰਕਸ਼ਨ ਨਾਲ ਜੁੜਿਆ ਹੈ, ਜਿਸ ਨੂੰ ਵਰਤਮਾਨ ਵਿੱਚ ਡਰਾਈਵਰਾਂ ਦੁਆਰਾ ਗਲਤੀ ਨਾਲ ਚਾਲੂ ਕੀਤਾ ਜਾ ਸਕਦਾ ਹੈ।
ਉਦਯੋਗ ਦੇ ਅੰਕੜਿਆਂ ਦੇ ਮੁਤਾਬਕ, ਟੇਸਲਾ ਜੋ ਹੁਣ ਸ਼ੰਘਾਈ ਵਿੱਚ ਮਾਡਲ 3 ਸੇਡਾਨ ਅਤੇ ਮਾਡਲ ਵਾਈ ਸਪੋਰਟ-ਯੂਟਿਲਿਟੀ ਵਾਹਨ ਬਣਾ ਰਹੀ ਹੈ ਮਈ ਵਿੱਚ 33,463 ਚੀਨ ਦੀਆਂ ਬਣੀਆਂ ਇਲੈਕਟ੍ਰਿਕ ਕਾਰਾਂ ਦੀ ਵਿਕਰੀ ਕੀਤੀ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।