ਇਕ ਚਾਰਜ ’ਚ 482 km ਦਾ ਸਫਰ ਤਹਿ ਕਰੇਗੀ Tesla ਦੀ Model Y ਕ੍ਰਾਸਓਵਰ SUV

Saturday, Mar 16, 2019 - 11:01 AM (IST)

ਇਕ ਚਾਰਜ ’ਚ 482 km ਦਾ ਸਫਰ ਤਹਿ ਕਰੇਗੀ Tesla ਦੀ Model Y ਕ੍ਰਾਸਓਵਰ SUV

ਪਾਵਰ ਤੇ ਪਰਫਾਰਮੈਂਸ ਦਾ ਬਿਹਤਰੀਨ ਮੇਲ ਹੈ ਇਹ ਆਲ-ਇਲੈਕਟ੍ਰਿਕ ਕਾਰ
ਆਟੋ ਡੈਸਕ– ਆਪਣੀਆਂ ਇਲੈਕਟ੍ਰਿਕ ਕਾਰਾਂ ਨੂੰ ਲੈ ਕੇ ਦੁਨੀਆ ਭਰ ’ਚ ਮਸ਼ਹੂਰ ਹੋਈ ਕੰਪਨੀ Tesla ਨੇ ਆਖਿਰਕਾਰ ਆਪਣੀ ਨਵੀਂ ਆਲ ਇਲੈਕਟ੍ਰਿਕ ਕ੍ਰਾਸਓਵਰ SUV ਨੂੰ ਲਾਂਚ ਕਰ ਦਿੱਤਾ ਹੈ। ਕੈਲੀਫੋਰਨੀਆ ਦੇ ਇਕ ਸ਼ਹਿਰ ਲਾਸ ਏਂਜਲਸ ’ਚ ਆਯੋਜਿਤ ਇਕ ਈਵੈਂਟ ਦੌਰਾਨ ਕੰਪਨੀ ਦੇ CEO ਐਲੋਨ ਮਸਕ ਨੇ ਖੁਦ ਸਟੇਜ ’ਤੇ ਆ ਕੇ Model Y SUV ਨੂੰ ਪੇਸ਼ ਕੀਤਾ। ਉਨ੍ਹਾਂ ਦੱਸਿਆ ਕਿ ਨਵੀਂ Model Y SUV ਨੂੰ ਕੰਪਨੀ ਨੇ ਮਾਡਲ 3 ਸੇਡਾਨ ਕਾਰ ਦੀ ਚੈਸੀਜ਼ ’ਤੇ ਹੀ ਤਿਆਰ ਕੀਤਾ ਹੈ ਪਰ ਇਹ ਕਾਰ ਉਸ ਨਾਲੋਂ 10 ਫੀਸਦੀ ਵੱਡੀ ਹੈ। ਕਾਰ ’ਚ ਬੈਠਣ ਅਤੇ ਸਾਮਾਨ ਰੱਖਣ ਲਈ ਜ਼ਿਆਦਾ ਜਗ੍ਹਾ ਦਿੱਤੀ ਗਈ ਹੈ, ਉਥੇ ਹੀ ਪਰਫਾਰਮੈਂਸ ਦੇ ਮਾਮਲੇ ’ਚ ਵੀ ਕੰਪਨੀ ਦੀਆਂ ਪੁਰਾਣੀਆਂ ਕਾਰਾਂ ਕਾਫੀ ਬਿਹਤਰ ਹਨ। ਇਸ ਦੇ 4 ਮਾਡਲਜ਼ ਮੁਹੱਈਆ ਕੀਤੇ ਜਾਣਗੇ ਅਤੇ ਉਨ੍ਹਾਂ ਦੀਆਂ ਕੀਮਤਾਂ ਵੱਖ-ਵੱਖ ਹੋਣਗੀਆਂ।
ਇਸ ਕਾਰ ਦਾ ਟਾਪ ਵੇਰੀਐਂਟ ਇਕ ਵਾਰ ਫੁੱਲ ਚਾਰਜ ਹੋ ਕੇ 482 ਕਿਲੋਮੀਟਰ ਤਕ ਦਾ ਸਫਰ ਤਹਿ ਕਰ ਸਕਦਾ ਹੈ। ਉਥੇ ਹੀ ਇਹ ਕਾਰ ਆਲ ਇਲੈਕਟ੍ਰਿਕ ਹੋਣ ਦੇ ਬਾਵਜੂਦ 0 ਤੋਂ 100km/h ਦੀ ਰਫਤਾਰ ਮਹਿਜ਼ 5.5 ਸੈਕੰਡ ’ਚ ਫੜਦੀ ਹੈ ਅਤੇ ਇਸ ਦੀ ਟਾਪ ਸਪੀਡ 209 km/h ਦੀ ਹੈ।

PunjabKesari

ਸ਼ੁਰੂ  ਹੋਏ ਪ੍ਰੀ ਆਰਡਰ
ਐਲੋਨ ਮਸਕ ਨੇ ਕਿਹਾ ਹੈ ਕਿ ਸਪੋਰਟਸ ਕਾਰ ਦੀ ਤਰ੍ਹਾਂ ਤਿਆਰ ਕੀਤੀ ਗਈ ਮਾਡਲ Y SUV ਦੀ ਪ੍ਰੋਡਕਸ਼ਨ ਨੂੰ ਜਲਦ ਸ਼ੁਰੂ ਕੀਤਾ ਜਾਵੇਗਾ। ਤੁਹਾਨੂੰ ਦੱਸ ਦੇਈਏ  ਕਿ ਇਸ ਕਾਰ ’ਚ 75 ਫੀਸਦੀ ਪਾਰਟਸ ਕੰਪਨੀ ਦੀ ਮੌਜੂਦਾ ਟੈਸਲਾ ਮਾਡਲ 3 ਕਾਰ ਦੇ ਹੀ ਲਾਏ ਗਏ ਹਨ, ਜਿਸ ’ਚ ਮੰਨਿਆ ਜਾ ਰਿਹਾ ਹੈ ਕਿ ਲੋਕਾਂ ਨੂੰ ਇਸ ਦੀ ਡਲਿਵਰੀ ਸਮੇਂ ’ਤੇ ਮਿਲ ਸਕੇਗੀ।

ਦੁਨੀਆ ਭਰ ’ਚ ਕਾਫੀ ਪਸੰਦ ਕੀਤੀਆਂ ਜਾਂਦੀਆਂ ਹਨ ਟੈਸਲਾ ਦੀਆਂ ਇਲੈਕਟ੍ਰਿਕ ਕਾਰਾਂ
ਲਾਂਚ ਈਵੈਂਟ ’ਤੇ ਕੰਪਨੀ ਦੇ CEO ਐਲੋਨ ਮਸਕ ਨੇ ਪ੍ਰੈਜ਼ੈਂਟੇਸ਼ਨ ਦਿੰਦੇ ਹੋਏ ਦੱਸਿਆ ਕਿ ਅਸੀਂ ਇਲੈਕਟ੍ਰਿਕ ਕਾਰਾਂ ਦੀ ਸ਼ੁਰੂਆਤ ਟੈਸਲਾ ਮਾਡਲ S ਨਾਲ ਕੀਤੀ ਸੀ। ਇਸ ਤੋਂ ਬਾਅਦ ਕੰਪਨੀ ਦੀ ਮਾਡਲ X ਅਤੇ ਮਾਡਲ 3 ਕਾਰ ਨੂੰ ਪੇਸ਼ ਕੀਤਾ ਗਿਆ ਅਤੇ ਹੁਣ ਕਾਫੀ ਬਿਹਤਰੀਨ ਮਾਡਲ Y ਨੂੰ ਲਾਂਚ ਕੀਤਾ ਗਿਆ ਹੈ। ਟੈਸਲਾ ਮਾਡਲ Y ਨੂੰ ਲੈ ਕੇ ਕੰਪਨੀ ਨੂੰ ਉਮੀਦ ਹੈ ਕਿ ਸਾਲ 2020 ਤਕ 10 ਲੱਖ ਕਾਰਾਂ ਨੂੰ ਡਲਿਵਰ ਕਰਨ ’ਚ ਟੈਸਲਾ ਕਾਮਯਾਬ ਰਹੇਗੀ।

PunjabKesari

ਇਸ ਕਾਰਨ ਬਣਾਈ ਗਈ ਕੰਪੈਕਟ ਇਲੈਕਟ੍ਰਿਕ SUV
ਇਸ ਕਾਰ ਨੂੰ ਬਣਾਉਣ ਤੋਂ ਪਹਿਲਾਂ ਟੈਸਲਾ ਨੇ ਲੋਕਾਂ ਦੀ ਕਾਰਾਂ ਨੂੰ ਲੈ ਕੇ ਪਸੰਦ ’ਤੇ ਡੰੂਘੀ ਰਿਸਰਚ ਕੀਤੀ, ਜਿਸ ’ਚ ਪਤਾ ਚੱਲਿਆ ਕਿ ਦੁਨੀਆ ਭਰ ’ਚ ਕੰਪੈਕਟ SUV ਸੈਗਮੈਂਟ ਨੂੰ ਸਭ ਤੋਂ ਵਧੇਰੇ ਪਸੰਦ ਕੀਤਾ ਜਾਂਦਾ ਹੈ ਅਤੇ ਇਸੇ ਗੱਲ ’ਤੇ ਧਿਆਨ ਦਿੰਦੇ ਹੋਏ ਟੈਲਸਾ ਮਾਡਲ Y ਕਾਰ ਨੂੰ ਬਣਾਇਆ ਗਿਆ ਹੈ।

PunjabKesari

ਕਾਰ ਦੇ ਕੁਝ ਚੋਣਵੇਂ ਫੀਚਰਜ਼
- ਮਿਊਜ਼ਿਕ ਤੇ ਨੇਵੀਗੇਸ਼ਨ ਦੇ ਜ਼ਰੀਏ ਰਸਤੇ ਦਾ ਪਤਾ ਲਗਾਉਣ  ਲਈ ਕਾਰ ਦੇ ਅੰਦਰ 15 ਇੰਚ ਦੀ ਟੱਚ ਸਕ੍ਰੀਨ ਲੱਗੀ ਹੈ।
- ਟੈਸਲਾ ਮਾਡਲ Y ’ਚ ਆਟੋਪਾਇਲਟ ਸਾਫਟਵੇਅਰ ਨੂੰ ਵੀ ਇੰਸਟਾਲ ਕੀਤਾ ਗਿਆ ਹੈ।
- ਇਸ ਕਾਰ ’ਚ 7 ਲੋਕਾਂ ਦੇ ਬੈਠਣ ਦੀ ਸਹੂਲਤ ਹੈ।
- ਇਸ ’ਚ ਪੈਨਾਰੋਮਿਕ ਸਨਰੂਫ ਨੂੰ ਲਗਾਇਆ ਗਿਆ ਹੈ।
- ਐਲੋਨ ਮਸਕ ਨੇ ਦੱਸਿਆ ਹੈ ਕਿ ਕ੍ਰੈਸ਼ ਟੈਸਟ ਕਰਨ ’ਤੇ ਮਾਡਲ Y ਨੂੰ 5 ਸਟਾਰ ਰੇਟਿੰਗ ਮਿਲੀ ਹੈ। 

PunjabKesari

TESLA MODEL Y LINEUP

ਮਾਡਲ ਸਟੈਂਡਰਡ ਰੇਂਜ ਲੌਂਗ ਰੇਂਜ     ਡਿਊਲ ਮੋਟਰ AWD ਪਰਫਾਰਮੈਂਸ
ਰੇਂਜ 370 km 482 km 450 km 450 km
ਟਾਪ ਸਪੀਡ 193 km/h 209 km/h 217 km/h 241 km/h
0-100 km/h 5.9 सैकेंड 5.5 ਸੈਕੰਡ 4.8 ਸੈਕੰਡ 3.5 ਸੈਕੰਡ
ਕੀਮਤ ਲਗਭਗ 26.96 ਲੱਖ ਲੱਗਭਗ 32.49 ਲੱਖ ਲਗਭਗ35.25 ਲੱਖ ਲਗਭਗ41.48 ਲੱਖ
ਡਲਿਵਰੀ 2021 2020 2020 2020

Related News