ਬਿਨਾਂ ਪੈਡਲ ਮਾਰੇ 65km ਚੱਲਦੀ ਹੈ ਇਹ ਸਾਈਕਲ, ਪਾਸਵਰਡ ਨਾਲ ਹੁੰਦੇ ਹੈ ਅਨਲੌਕ

06/18/2019 3:31:24 PM

ਗੈਜੇਟ ਡੈਸਕ– ਇਲੈਕਟ੍ਰਿਕ ਬਾਈਕ ਨਿਰਮਾਤਾ ਕੰਪਨੀ Tempus ਨੇ ਹਾਲ ਹੀ ’ਚ ਆਪਣੀ ਲੇਟੈਸਟ ਇਲੈਕਟ੍ਰਿਕ ਬਾਈਕ Titan R ਪੇਸ਼ ਕੀਤੀ ਹੈ। ਇਸ ਬਾਈਕ ਨੂੰ ਇਲੈਕਟ੍ਰਿਕ ਤੋਂ ਜ਼ਿਆਦਾ ਵਿੰਟੋਜ ਮੋਟਰਸਾਈਕਲ ਦਾ ਫੀਲ ਮਿਲ ਰਿਹਾ ਹੈ। ਹਾਲਾਂਕਿ, ਕੰਪਨੀ ਦਾ ਕਹਿਣਾ ਹੈ ਕਿ ਇਹ ਆਫੀਸ ਆਉਣ ਜਾਣ ਲਈ ਇਕ ਪਰਫੈਕਟ ਬਾਈਕ ਹੈ ਅਤੇ ਇਸ ਨਾਲ ਘੁੰਮਣ ਤੋਂ ਇਲਾਵਾ ਆਫਰੋਡਿੰਗ ਵੀ ਕੀਤੀ ਜਾ ਸਕਦੀ ਹੈ। 

ਮੈਟਲ ਬਾਡੀ ਦਾ ਕੀਤਾ ਗਿਆ ਇਸਤੇਮਾਲ
Titan R ’ਚ ਓਲਡ ਏਜ ਟੈਸਟਿਡ ਮਟੀਰੀਅਲ ਦਾ ਇਸਤੇਮਾਲ ਕੀਤਾ ਗਿਆ ਹੈ ਅਤੇ ਇਸ ਦੇ ਫਰੇਮ ਨੂੰ ਏਅਰਕ੍ਰਾਫਟ ਗ੍ਰੇਡ ਸਟੀਲ ਨਾਲ ਬਣਾਇਆ ਗਿਆ ਹੈ ਅਤੇ ਇਸ ਦੇ ਸਲਿੱਮ ਸਟ੍ਰਕਚਰ ’ਚ ਗੈਸ ਟੈਂਕ ਵਰਗਾ ਦਿਸਣ ਵਾਲਾ ਟੈਂਕ ਲਗਾਇਆ ਗਿਆ ਹੈ ਜਿਸ ਦੇ ਪਿੱਛੇ ਲੈਦਰ ਸੀਟ ਦਿੱਤੀ ਗਈ ਹੈ। ਇਸ ਤੋਂ ਇਲਾਵਾ ਕੰਪਨੀ ਨੇ ਇਸ ਈ-ਬਾਈਕ ਦੇ ਫਰੰਟ ’ਚ ਦੋ ਵੱਡੀਆਂ ਐੱਲ.ਈ.ਡੀ. ਲਾਈਟਾਂ ਦਾ ਇਸਤੇਮਾਲ ਕੀਤਾ ਹੈ, ਜਦੋਕਿ ਰੀਅਰ ’ਚ ਦੋ ਛੋਟੀਆਂ-ਛੋਟੀਆਂ ਮਾਡਰਨ ਲੁੱਕ ਵਾਲੀਆਂ ਟੇਲਲਾਈਟਾਂ ਲਗਾਈਆਂ ਗਈਆਂ ਹਨ। 

PunjabKesari

ਪਾਸਵਰਡ ਨਾਲ ਚਾਲੂ ਹੁੰਦਾ ਹੈ ਇਗਨਿਸ਼ਨ
ਕਲਾਸਿਕ ਕੈਫੇ ਰੇਸਰ ਵਰਗੀ ਦਿਸਣ ਵਾਲੀ ਇਸ ਈ-ਬਾਈਕ ’ਚ ਪਾਸਵਰਡ ਪ੍ਰੋਟੈਕਸ਼ਨ ਇਗਨਿਸ਼ਨ ਸਿਸਟਮ ਦਿੱਤਾ ਗਿਆ ਹੈ, ਜਿਸ ਨਾਲ ਇਸ ਬਾਈਕ ਦਾ ਚੋਰੀ ਹੋਣ ਦਾ ਖਤਰਾ ਕਾਫੀ ਹੱਦ ਤਕ ਘੱਟ ਹੋ ਜਾਂਦਾ ਹੈ। ਇਸ ਤੋਂ ਇਲਾਵਾ ਬਾਈਕ ’ਚ ਕਲਰ ਐੱਲ.ਸੀ.ਡੀ. ਡਿਸਪਲੇਅ ਦਿੱਤੀ ਗਈ ਹੈ, ਜੋ ਟਾਈਮ, ਸਪੀਡ, ਰੇਂਜ ਅਤੇ ਬੈਟਰੀ ਪਰਸੈਂਟ ਦੀ ਜਾਣਕਾਰੀ ਦਿੰਦੀ ਹੈ। 

45kmph ਦੀ ਰਫਤਾਰ ਅਤੇ 65 ਦੀ ਮਾਈਲੇਜ
Tempus ਨੇ ਆਪਣੀ Titan R ’ਚ 1000W ਦੀ ਮੋਟਰ ਲਗਾਈ ਹੈ, ਜਿਸ ਨਾਲ ਇਸ ਬਾਈਕ ਦੀ ਰਫਤਾਰ 45 kmph ਤਕ ਹੈ। ਇਸ ਤੋਂ ਇਲਾਵਾ ਕੰਪਨੀ ਨੇ ਦਾਅਵਾ ਕੀਤਾ ਹੈ ਕਿ ਇਸ ਦੀ ਰਿਮੂਵੇਬਲ ਲਿਥੀਅਮ ਆਇਨ ਬੈਟਰੀ ਇਕ ਵਾਰ ਫੁਲ ਚਾਰਜ ਹੋਣ ’ਤੇ 65 ਤੋਂ ਜ਼ਿਆਦਾ ਕਿਲੋਮੀਟਰ ਤਕ ਦੀ ਮਾਈਲੇਜ ਦਿੰਦੀ ਹੈ ਅਤੇ ਬੈਟਰੀ ਫੁਲ ਚਾਰਜ ਹੋਣ ਲਈ 4 ਤੋਂ 5 ਘੰਟੇ ਦਾ ਸਮਾਂ ਲੈਂਦੀ ਹੈ। 


Related News