ਵੀਡੀਓ ਕਾਲਿੰਗ ਨੂੰ ਪਿੱਛੇ ਛੱਡ ਦੇਵੇਗੀ ਨਵੀਂ TELEHUMAN 2 ਤਕਨੀਕ

Monday, Apr 30, 2018 - 10:32 AM (IST)

ਵੀਡੀਓ ਕਾਲਿੰਗ ਨੂੰ ਪਿੱਛੇ ਛੱਡ ਦੇਵੇਗੀ ਨਵੀਂ TELEHUMAN 2 ਤਕਨੀਕ

ਜਲੰਧਰ- ਵੀਡੀਓ ਕਾਲਿੰਗ ਨੂੰ ਹੋਰ ਵਧੀਆ ਬਣਾਉਣ ਅਤੇ ਅਗਲੇ ਲੈਵਲ 'ਤੇ ਲਿਜਾਣ ਲਈ ਨਵੀਂ ਤਕਨੀਕ ਵਿਕਸਤ ਕੀਤੀ ਗਈ ਹੈ, ਜੋ ਸਿਰਫ ਵਿਅਕਤੀ ਦਾ ਚਿਹਰਾ ਹੀ ਨਹੀਂ, ਸਗੋਂ ਪੂਰੇ ਦੇ ਪੂਰੇ ਵਿਅਕਤੀ ਨੂੰ ਹੀ ਤੁਹਾਡੇ ਸਾਹਮਣੇ ਦਿਖਾਏਗੀ। ਮੰਨਿਆ ਜਾ ਰਿਹਾ ਹੈ ਕਿ ਇਸ ਤਕਨੀਕ ਨਾਲ ਤੁਹਾਨੂੰ ਸਰੀਰਕ ਹਾਵ-ਭਾਵ ਨਾਲ ਗੱਲ ਨੂੰ ਸਮਝਣ ਵਿਚ ਵੀ ਆਸਾਨੀ ਹੋਵੇਗੀ। ਇਸ 3D ਟੈਲੀ ਕਾਨਫਰੰਸਿੰਗ ਸਿਸਟਮ ਨੂੰ ਓਂਟਾਰੀਓ ਵਿਚ ਸਥਿਤ ਕੁਈਨ ਯੂਨੀਵਰਸਿਟੀ ਦੇ ਖੋਜੀਆਂ ਨੇ ਤਿਆਰ ਕੀਤਾ ਹੈ। ਉਨ੍ਹਾਂ ਇਸ ਨੂੰ  TELEHUMAN 2 ਸਿਸਟਮ ਨਾਂ ਦਿੱਤਾ ਹੈ।
ਖੋਜੀਆਂ ਨੇ ਦੱਸਿਆ ਹੈ ਕਿ ਇਹ ਤਕਨੀਕ ਕਮਰੇ ਦੇ ਵਿਚਕਾਰ ਰੱਖੇ ਸਿਲੰਡਰ ਵਰਗੇ ਨਜ਼ਰ ਆਉਂਦੇ ਸਿਸਟਮ 'ਤੇ ਸਾਊਂਡ ਨਾਲ ਉੱਪਰ ਤੋਂ ਹੇਠਾਂ ਤਕ ਵਿਅਕਤੀ ਦੀ ਰੀਅਲ ਟਾਈਮ ਵੀਡੀਓ ਦਿਖਾਏਗੀ, ਜਿਸ ਨੂੰ ਇਕ ਤੋਂ ਜ਼ਿਆਦਾ ਵਿਅਕਤੀ ਆਸਾਨੀ ਨਾਲ ਦੇਖ ਸਕਣਗੇ।

ਮੀਟਿੰਗਜ਼ ਲਈ ਖਾਸ ਤੌਰ 'ਤੇ ਵਿਕਸਤ ਕੀਤੀ ਗਈ ਨਵੀਂ ਤਕਨੀਕ
TELEHUMAN 2 ਸਿਸਟਮ ਨੂੰ ਖਾਸ ਤੌਰ 'ਤੇ ਦੁਨੀਆ ਦੀਆਂ ਵੱਖ-ਵੱਖ ਥਾਵਾਂ ਤੋਂ ਵੀ ਆਪਸ ਵਿਚ ਮੀਟਿੰਗ ਕਰਨ ਲਈ ਤਿਆਰ ਕੀਤਾ ਗਿਆ ਹੈ। ਇਸ ਦੇ ਰਾਹੀਂ ਤੁਸੀਂ ਆਪਣੇ ਬੌਸ ਨੂੰ ਪ੍ਰੋਜੈਕਸ਼ਨ 'ਤੇ ਆਸਾਨੀ ਨਾਲ ਦੇਖ ਸਕੋਗੇ ਅਤੇ ਉਸ ਦੀ ਗੱਲ ਸੁਣਦਿਆਂ ਆਸਾਨੀ ਨਾਲ ਸਮਝ ਸਕੋਗੇ। ਇਸ ਤੋਂ ਇਲਾਵਾ ਨਵਾਂ ਉਤਪਾਦ ਦਿਖਾਉਣ ਅਤੇ ਉਸ ਨਾਲ ਜੁੜੇ ਤੱਥਾਂ ਬਾਰੇ ਵੀ ਦੱਸਣ ਵਿਚ ਇਸ ਦੌਰਾਨ ਮਦਦ ਮਿਲੇਗੀ।
PunjabKesari
ਇਕ ਤੋਂ ਜ਼ਿਆਦਾ ਲੋਕ ਅਟੈਂਡ ਕਰ ਸਕਣਗੇ ਆਨਲਾਈਨ ਮੀਟਿੰਗ
ਇਸ ਤਕਨੀਕ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਇਹ ਹੈ ਕਿ ਇਸ ਦੇ ਰਾਹੀਂ ਇਕ ਤੋਂ ਜ਼ਿਆਦਾ ਲੋਕਾਂ ਨੂੰ ਇਕ ਵਾਰ 'ਚ ਹੀ ਆਪਣੇ ਬੌਸ ਵਲੋਂ ਦਿੱਤੀਆਂ ਗਈਆਂ ਹਦਾਇਤਾਂ ਦੀ ਜਾਣਕਾਰੀ ਮਿਲੇਗੀ ਅਤੇ ਉਹ ਇਸ ਨੂੰ ਹਾਵ-ਭਾਵਾਂ ਨਾਲ ਆਸਾਨੀ ਨਾਲ ਸਮਝ ਵੀ ਸਕਣਗੇ।

ਇੰਝ ਕੰਮ ਕਰੇਗੀ ਇਹ ਤਕਨੀਕ
ਇਸ ਦੀ ਵਰਤੋਂ ਕਰਨ ਲਈ ਸਭ ਤੋਂ ਪਹਿਲਾਂ ਵੀਡੀਓ ਸੈਂਡ ਕਰਨ ਵਾਲੇ ਵਿਅਕਤੀ ਵਲੋਂ ਡੈਪਥ ਕੈਮਰੇ ਲਾਏ ਜਾਣਗੇ, ਜੋ ਵਿਅਕਤੀ ਦੀਆਂ ਤਿੰਨੋਂ ਡਾਈਮੈਨਸ਼ਨਜ਼ ਮੂਵਮੈਂਟ ਨੂੰ ਡਿਟੈਕਟ ਕਰਨਗੇ ਅਤੇ ਸਾਰਾ ਡਾਟਾ ਨੈੱਟਵਰਕ ਰਾਹੀਂ ਭੇਜਣਗੇ। ਉਥੇ ਹੀ ਪ੍ਰਾਪਤਕਰਤਾ ਵੱਲੋਂ ਇਹ ਡਾਟਾ ਕਮਰੇ ਵਿਚ ਰਿੰਗ ਦੀ ਸ਼ੇਪ ਵਿਚ ਲੱਗੇ ਇੰਟੈਲੀਜੈਂਟ ਪ੍ਰੋਜੈਕਟਰਜ਼ ਰਾਹੀਂ ਖਾਸ ਤੌਰ 'ਤੇ ਤਿਆਰ ਕੀਤੇ ਗਏ ਮਨੁੱਖੀ ਆਕਾਰ ਦੇ ਸਿਲੰਡਰ ਪੌਡ 'ਤੇ ਸ਼ੋਅ ਹੋਵੇਗਾ। ਮਤਲਬ ਇਹ ਤਕਨੀਕ ਤੁਹਾਨੂੰ1R ਤੇ VR ਹੈੱਡਸੈੱਟਸ ਤਕਨੀਕ ਤੋਂ ਵੀ ਅੱਗੇ ਲੈ ਜਾਵੇਗੀ।
PunjabKesari
ਆਨਲਾਈਨ ਸੰਗੀਤ ਸਿਖਾ ਸਕਣਗੇ ਕਲਾਕਾਰ
ਸੰਗੀਤ ਕਲਾਕਾਰਾਂ ਵਲੋਂ ਆਪਣੇ ਦੂਰ ਬੈਠੇ ਚੇਲਿਆਂ ਨੂੰ ਸੰਗੀਤ ਸਿਖਾਉਣ ਲਈ ਵੀ ਇਸ ਤਕਨੀਕ ਦੀ ਵਰਤੋਂ ਕੀਤੀ ਜਾ ਸਕਦੀ ਹੈ। ਆਮ ਤੌਰ 'ਤੇ ਜ਼ਿਆਦਾ ਲੋਕਪ੍ਰਿਯ ਸੰਗੀਤਕਾਰ ਹਰ ਜਗ੍ਹਾ ਜਾ ਕੇ ਸੰਗੀਤ ਦੀ ਸਿਖਲਾਈ ਨਹੀਂ ਦੇ ਸਕਦੇ, ਜਿਸ ਕਾਰਨ ਹੁਣ ਇਹ ਤਕਨੀਕ ਉਨ੍ਹਾਂ ਨੂੰ ਸੰਗੀਤ ਸਿਖਾਉਣ ਵਿਚ ਵੀ ਕਾਫੀ ਮਦਦ ਕਰੇਗੀ।
PunjabKesari
ਆਪਣੇ ਵਿਚਾਰ ਸਾਹਮਣੇ ਰੱਖਣ ਵਿਚ ਮਿਲੇਗੀ ਮਦਦ
ਕੁਈਨ ਯੂਨੀਵਰਸਿਟੀ ਸਕੂਲ ਆਫ ਕੰਪਿਊਟਿੰਗ ਦੇ ਪ੍ਰੋਫੈਸਰ ਰੋਇਲ ਵਰਟੀਗਾਲ ਨੇ ਕਿਹਾ ਹੈ ਕਿ ਵੀਡੀਓ ਕਾਲਿੰਗ ਲਈ ਲੋਕ ਸਕਾਈਪ ਵਰਗੀਆਂ ਐਪਸ ਦੀ ਵਰਤੋਂ ਕਰਦੇ ਹਨ ਪਰ ਅਜਿਹੀ ਗੱਲ, ਜਿਸ ਨੂੰ ਤੁਸੀਂ ਬੋਲ ਕੇ ਨਹੀਂ ਦੱਸ ਸਕਦੇ, ਉਸ ਦੇ ਲਈ ਇਹ ਤਕਨੀਕ ਹੁਣ ਮਦਦ ਕਰੇਗੀ।
ਨਵੀਂ TELEHUMAN 2 ਤਕਨੀਕ ਰਾਹੀਂ ਚਿਹਰੇ ਦੇ ਪੂਰੇ ਹਾਵ-ਭਾਵ, ਬਿਲਕੁਲ ਆਹਮਣੇ-ਸਾਹਮਣੇ ਆਈ ਕੰਟੈਕਟ ਅਤੇ ਕਿਸੇ ਵੀ ਉਤਪਾਦ ਨੂੰ ਦਿਖਾਉਣ ਅਤੇ ਉਸ ਬਾਰੇ ਜਾਣਕਾਰੀ ਦੇਣ ਵਿਚ ਕਾਫੀ ਮਦਦ ਮਿਲੇਗੀ। ਇਸ ਦੇ ਨਿਰਮਾਤਾਵਾਂ ਦਾ ਕਹਿਣਾ ਹੈ ਕਿ ਇਸ ਨਾਲ ਤੁਸੀਂ ਆਪਣੇ ਵਿਚਾਰ ਹੋਰ ਵੀ ਚੰਗੇ ਢੰਗ ਨਾਲ ਦੂਜੇ ਸਾਹਮਣੇ ਰੱਖ ਸਕੋਗੇ, ਜਿਸ ਨਾਲ ਦੇਖਣ ਵਾਲੇ ਨੂੰ ਵੀ ਸਰੀਰਕ ਹਰਕਤ ਦੇਖਦਿਆਂ ਗੱਲ ਸਮਝਣ ਵਿਚ ਮਦਦ ਮਿਲੇਗੀ। ਫਿਲਹਾਲ ਇਸ ਗੱਲ ਨੂੰ ਲੈ ਕੇ ਜਾਣਕਾਰੀ ਸਾਹਮਣੇ ਨਹੀਂ ਆਈ ਕਿ ਇਹ ਤਕਨੀਕ ਕਿੰਨੀ ਭਰੋਸੇਯੋਗ ਹੋਵੇਗੀ ਅਤੇ ਕਿੰਨੀ ਕੀਮਤ 'ਤੇ ਮੁਹੱਈਆ ਹੋਵੇਗੀ।


Related News