ਇੰਟਰਨੈੱਟ ਤੋਂ ਲੈ ਕੇ ਕਾਲ ਤੱਕ 149 ਰੁਪਏ ਰਿਲਾਇੰਸ ਜਿਓ ਦੇ ਰਿਹੈ ਸਭ ਕੁੱਝ ਫ੍ਰੀ
Friday, Sep 02, 2016 - 03:27 PM (IST)

ਜਲੰਧਰ : ਮੁਕੇਸ਼ ਅੰਬਾਨੀ ਨੇ ਕੱਲ ਆਪਣੀ ਸਾਲਾਨਾ ਕਾਂਫਰੈਂਸ ''ਚ ਰਿਲਾਇੰਸ ਜਿਓ ਨੂੰ ਲਾਂਚ ਕਰ ਦਿੱਤਾ ਹੈ। ਜਿਓ ਦੇ 149 ਰੁਪਏ ਵਾਲੇ ਪਲਾਨ ''ਚ ਕੰਪਨੀ ਸਭ ਕੁੱਝ ਦੇ ਰਹੀ ਹੈ । ਇਸ ''ਚ ਫਿਲਮਾਂ ਦੇਖਣ, ਗਾਣੇ ਸੁਣਨ, ਵਧੀਆ ਇੰਟਰਨੈੱਟ, ਕਾਲ ਅਤੇ ਐੱਸ.ਐੱਮ. ਐੱਸ. ਸਭ ਕੁੱਝ ਮਿਲੇਗਾ।
ਕੰਪਨੀ ਦੇ 149 ਰੁਪਏ ਵਾਲੇ ਪਲਾਨ ''ਚ ਫ੍ਰੀ ਅਨਲਿਮਟਿਡ ਲੋਕਲ, SMS ਕਾਲਸ, 0.3 GB 4ਜੀ ਡਾਟਾ, 100 ਐੱਸ. ਐੱਮ. ਐੱਸ, 1250 ਰੁਪਏ ਤੱਕ ਜਿਓ ਐਪਸ ਦਾ ਅਨੰਦ ਚੁੱਕ ਸਕਦੇ ਹਨ ਅਤੇ ਇਹ ਸਭ ਕੁੱਝ 28 ਦਿਨਾਂ ਲਈ ਮਿਲੇਗਾ। ਜ਼ਿਕਰਯੋਗ ਹੈ ਕਿ ਜਿਓ ਦਾ ਸਭ ਤੋਂ ਸਸਤਾ ਪਲਾਨ 149 ਰੁਪਏ ਦਾ ਹੈ ਜਦ ਕਿ ਸਭ ਤੋਂ ਮਹਿੰਗਾ ਪਲਾਨ 4,999 ਰੁਪਏ ਤੱਕ ਦਾ ਹੈ। ਜੇਕਰ ਤੁਸੀਂ ਇਹ ਸੋਚ ਰਹੇ ਹੋ ਕਿ ਇੰਟਰਨੈੱਟ ਸਪੀਡ ਤੋਂ ਕੋਈ ਸਮੱਝੌਤਾ ਕਰਨਾ ਪਵੇਗਾ ਤਾਂ ਦੱਸ ਦਈਏ ਕਿ ਜਿਓ ਦੀ ਡਾਊਨਲੋਡ ਸਪੀਡ 48.88 mbps ਹੈ ਜਦ ਕਿ ਅਪਲੋਡ ਸਪੀਡ 4.94 mbps ਹੈ। ਜਦ ਕਿ ਦੂਸਰਿਆਂ ਦੀ ਡਾਊਨਲੋਡ ਸਪੀਡ 6.7 ਅਤੇ ਅਪਲੋਡ ਸਪੀਡ 0.39 mbps ਹੈ।
ਇਸ ਦੇ ਇਲਾਵਾ ਜਿਓ ਚੈਟ ਜਿਓ ਦਾ ਆਪਣਾ ਇੰਸਟੈਂਟ ਮੈਸੇਂਜਰ ਐਪ, ਕੈਸ਼ਲਸ ਪੇਮੇਂਟ ਲਈ ਮਨੀ ਐਪ, ਜਿਓ ਸਿਨੇਮਾ ਜਿਸ ''ਚ 6,000 ਤੋਂ ਜ਼ਿਆਦਾ ਫਿਲਮਾਂ, ਜਿਓ ਮਿਊਜ਼ਿਕ ''ਚ ਲੱਖਾਂ ਗਾਣਿਆਂ ਦੀ ਲਾਇਬ੍ਰੇਰੀ, ਜਿਓ ਡਰਾਇਵ ਅਤੇ ਜਿਓ ਪਲੇ ਐਪ ਦਾ ਅਨੰਦ ਚੁੱਕ ਸਕੋਗੇ।