ਜੇਕਰ ਤੁਸੀਂ ਵੀ ਕਰਦੇ ਹੋ ਫੋਨ ’ਤੇ ਇਹ ਕੰਮ ਤਾਂ ਬਲੈਕਲਿਸਟ ਹੋ ਸਕਦੈ ਤੁਹਾਡਾ ਨੰਬਰ

Thursday, Feb 13, 2020 - 12:58 PM (IST)

ਜੇਕਰ ਤੁਸੀਂ ਵੀ ਕਰਦੇ ਹੋ ਫੋਨ ’ਤੇ ਇਹ ਕੰਮ ਤਾਂ ਬਲੈਕਲਿਸਟ ਹੋ ਸਕਦੈ ਤੁਹਾਡਾ ਨੰਬਰ

ਗੈਜੇਟ ਡੈਸਕ– ਜੇਕਰ ਤੁਸੀਂ ਵੀ ਮੋਬਾਇਲ ਫੋਨ ਦਾ ਇਸਤੇਮਾਲ ਕਰਦੇ ਹੋ ਤਾਂ ਇਹ ਖਬਰ ਤੁਹਾਡੇ ਨਾਲ ਜੁੜੀ ਹੋਈ ਹੈ। ਜੇਕਰ ਤੁਸੀਂ ਹੁਣ ਆਪਣੇ ਮੋਬਾਇਲ ਦੇ ਪਰਸਨਲ ਨੰਬਰ ਤੋਂ ਕਮਰਸ਼ਲ ਕਾਲ ਕਰੋਗੇ ਤਾਂ ਤੁਹਾਡਾ ਨੰਬਰ ਬਲੈਕਲਿਸਟ ਹੋ ਸਕਦਾ ਹੈ। ਸਿਰਫ ਇੰਨਾ ਹੀ ਨਹੀਂ, ਪ੍ਰਾਈਮਰੀ ਨੰਬਰ ਤੋਂ ਕਮਰਸ਼ਲ ਮੈਸੇਜ ਭੇਜਣ ਵਾਲੇ ਯੂਜ਼ਰਜ਼ ਦਾ ਨੰਬਰ ਬੰਦ ਵੀ ਕੀਤਾ ਜਾ ਸਕਦਾ ਹੈ। 

BSNL ਨੇ ਦਿੱਤੀ ਚਿਤਾਵਨੀ
ਸਰਕਾਰੀ ਟੈਲੀਕਾਮ ਕੰਪਨੀ ਬੀ.ਐੱਸ.ਐੱਨ.ਐੱਲ. ਨੇ ਯੂਜ਼ਰਜ਼ ਨੂੰ ਇਸ ਮੁੱਦੇ ਨੂੰ ਲੈ ਕੇ ਚਿਤਾਵਨੀ ਵੀ ਦਿੱਤੀ ਹੈ। ਉਥੇ ਹੀ ਪ੍ਰਾਈਵੇਟ ਟੈਲੀਕਾਮ ਕੰਪਨੀਆਂ ਨੇ ਵੀ ਯੂਜ਼ਰਜ਼ ਨੂੰ ਅਜਿਹਾ ਕਰਨ ਤੋਂ ਰੋਕਿਆ ਹੈ। ਕੰਪਨੀਆਂ ਨੇ ਕਿਹਾ ਹੈ ਕਿ ਜੇਕਰ ਅਨਲਿਮਟਿਡ ਕਾਲਿੰਗ ਆਫਰ ਕਰਨ ਵਾਲੇ ਪਲਾਨਸ ਦਾ ਇਸਤੇਮਾ ਕਰਦੇ ਹਨ ਤਾਂ ਉਨ੍ਹਾਂ ਦੇ ਨੰਬਰ ਨੂੰ ਬਲੈਕਲਿਸਟ ਕਰ ਦਿੱਤਾ ਜਾਵੇਗਾ।


Related News