ਸਾਲ 2017 : ਜੀਓ ਦੀ ਟੱਕਰ ''ਚ ਇਨ੍ਹਾਂ ਕੰਪਨੀਆਂ ਨੇ ਪੇਸ਼ ਕੀਤੇ ਬੰਪਰ ਪਲਾਨ

Sunday, Dec 31, 2017 - 01:59 PM (IST)

ਸਾਲ 2017 : ਜੀਓ ਦੀ ਟੱਕਰ ''ਚ ਇਨ੍ਹਾਂ ਕੰਪਨੀਆਂ ਨੇ ਪੇਸ਼ ਕੀਤੇ ਬੰਪਰ ਪਲਾਨ

ਜਲੰਧਰ- ਸਾਲ 2017 ਖਤਮ ਹੋਣ 'ਚ ਕੁਝ ਹੀ ਸਮਾਂ ਬਾਕੀ ਰਹਿ ਗਿਆ ਹੈ। ਇਸ ਦੌਰਾਨ ਟੈਲੀਕਾਮ ਕੰਪਨੀਆਂ ਨੇ ਰਿਲਾਇੰਸ ਜੀਓ ਨੂੰ ਝਟਕਾ ਦੇਣ ਵਾਲੇ ਟੈਰਿਫ ਪਲਾਨ ਪੇਸ਼ ਕੀਤੇ ਹਨ। 
ਇਸ ਕ੍ਰਮ 'ਚ ਆਈਡੀਆ ਨੇ ਆਪਣੇ 309 ਰੁਪਏ ਵਾਲੇ ਮੌਜੂਦਾ ਪਲਾਨ 'ਚ 50 ਫੀਸਦੀ ਡਾਟਾ ਵਧਾ ਦਿੱਤਾ ਹੈ। ਇਸ ਵਿਚ ਅਨਲਿਮਟਿਡ ਲੋਕਲ ਅਤੇ ਐੱਸ.ਟੀ.ਡੀ. ਕਾਲਸ ਅਤੇ ਹਰ ਰੋਜ਼ 100 ਐੱਸ.ਐੱਮ.ਐੱਸ. ਮੁਫਤ ਦਿੱਤੇ ਜਾ ਰਹੇ ਹਨ। ਆਈਡੀਆ ਦੇ 309 ਰੁਪਏ ਵਾਲੇ ਅਪਗ੍ਰੇਡਿਡ ਪਲਾਨ 'ਚ 28 ਦਿਨਾਂ ਤੱਕ ਹਰ ਰੋਜ਼ 1.5 ਜੀ.ਬੀ. ਡਾਟਾ ਦਿੱਤਾ ਜਾਵੇਗਾ। ਅਨਲਿਮਟਿਡ ਲੋਕਲ ਅਤੇ ਐੱਸ.ਟੀ.ਡੀ. ਕਾਲਸ ਦੀ ਸੁਵਿਧਾ ਮਿਲਦੀ ਰਹੇਗੀ। 

ਏਅਰਟੈੱਲ ਨੇ ਵੀ ਪ੍ਰੀਪੇਡ ਪ੍ਰੋਮਿਸ ਸਕੀਮ ਦੇ ਤਹਿਤ ਪ੍ਰੀਪੇਡ ਪਲਾਨ ਨੂੰ ਫਿਰ ਤੋਂ ਲਾਂਚ ਕੀਤਾ ਹੈ। ਇਸ ਵਿਚ 448 ਰੁਪਏ 'ਚ 70 ਦਿਨਾਂ ਲਈ 1ਜੀ.ਬੀ. ਡਾਟਾ ਦੇ ਰਹੀ ਹੈ। ਏਅਰਟੈੱਲ ਨੇ ਰਿਲਾਇੰਸ ਜੀਓ ਦੇ 98 ਰੁਪਏ ਵਾਲੇ ਪਲਾਨ ਨੂੰ ਟੱਕਰ ਦੇਣ ਲਈ 93 ਰੁਪਏ ਦਾ ਰੀਚਾਰਜ ਪਲਾਨ ਪੇਸ਼ ਕੀਤਾ ਹੈ। ਇਸ ਵਿਚ ਅਨਲਿਮਟਿਡ ਲੋਕਲ ਅੇਤ ਐੱਸ.ਟੀ.ਡੀ. ਕਾਲਸ ਮਿਲੇਗੀ। ਜਿਸ ਵਿਚ ਰੋਮਿੰਗ ਅਤੇ 10 ਦਿਨਾਂ ਲਈ 1ਜੀ.ਬੀ. ਡਾਟਾ ਦਿੱਤਾ ਜਾਵੇਗਾ। ਇਸ ਨਾਲ ਹਰ ਰੋਜ਼ 100 ਐੱਸ.ਐੱਮ.ਐੱਸ. ਵੀ ਮੁਫਤ ਮਿਲਣਗੇ। ਇਹ ਰੀਚਾਰਜ ਪਲਾਨ 2ਜੀ, 3ਜੀ ਅਤੇ 4ਜੀ ਸਮਾਰਟਫੋਨ ਲਈ ਇਸਤੇਮਾਲ ਕੀਤਾ ਜਾ ਸਕਦਾ ਹੈ।


Related News