ਆ ਗਿਆ 6000mAh ਦੀ ਦਮਦਾਰ ਬੈਟਰੀ ਵਾਲਾ ਫੋਨ, ਸਿਰਫ਼ ਇੰਨੀ ਹੈ ਕੀਮਤ

06/17/2020 6:34:27 PM

ਗੈਜੇਟ ਡੈਸਕ– ਬਜਟ ਸਮਾਰਟਫੋਨ ਸੈਗਮੈਂਟ ’ਚ ਟੈਕਨੋ ਨੇ ਆਪਣਾ ਨਵਾਂ ਫੋਨ Tecno Spark Power 2 ਲਾਂਚ ਕਰ ਦਿੱਤਾ ਹੈ। 2 ਰੰਗਾਂ ’ਚ ਲਾਂਚ ਹੋਏ ਇਸ ਫੋਨ ਨੂੰ ਫਲਿਪਕਾਰਟ ਤੋਂ ਖਰੀਦਿਆ ਜਾ ਸਕਦਾ ਹੈ। ਫੋਨ ਦੀ ਕੀਮਤ 9,999 ਰੁਪਏ ਹੈ। ਆਮਤੌਰ ’ਤੇ ਅੱਜ-ਕੱਲ੍ਹ ਵੇਖਿਆ ਜਾ ਰਿਹਾ ਹੈ ਕਿ ਕੰਪਨੀਆਂ ਪਹਿਲਾਂ ਫੋਨ ਦੇ ਫੀਚਰਜ਼ ਬਾਰੇ ਦੱਸਦੀਆਂ ਹਨ ਅਤੇ ਉਸ ਦੇ ਕੁਝ ਦਿਨ ਬਾਅਦ ਕੀਮਤਾਂ ਦਾ ਐਲਾਨ ਕਰਦੀਆਂ ਹਨ ਪਰ ਟੈਕਨੋ ਨੇ ਪਹਿਲਾਂ ਕੀਮਤ ਦੀ ਜਾਣਕਾਰੀ ਦੇ ਦਿੱਤੀ ਹੈ। ਫੋਨ ਦੇ ਫੀਚਰਜ਼ ਬਾਰੇ ਅਜੇ ਪੂਰੀ ਜਾਣਕਾਰੀ ਨਹੀਂ ਮਿਲੀ। ਹਾਲਾਂਕਿ, ਫਲਿਪਕਾਰਟ ’ਤੇ ਲਾਈਵ ਹੋਏ ਇਸ ਫੋਨ ਦੇ ਪੇਜ ਕਾਰਨ ਇਸ ਦੇ ਕੁਝ ਫੀਚਰਜ਼ ਬਾਰੇ ਪਤਾ ਲੱਗਾ ਹੈ। 

ਇਨ੍ਹਾਂ ਫੀਚਰਜ਼ ਨਾਲ ਲੈਸ ਹੈ Tecno Spark Power 2
ਫਲਿਪਕਾਰਟ ਲਿਸਟਿੰਗ ਮੁਤਾਬਕ, ਟੈਕਨੋ ਸਪਾਰਕ ਪਾਵਰ 2 ’ਚ 6,000 ਐੱਮ.ਏ.ਐੱਚ. ਦੀ ਦਮਦਾਰ ਬੈਟਰੀ ਦਿੱਤੀ ਗਈ ਹੈ। ਕੰਪਨੀ ਦਾ ਦਾਅਵਾ ਹੈ ਕਿ ਇਸ ਬੈਟਰੀ ਕਾਰਨ ਫੋਨ ਬਿਨ੍ਹਾਂ ਚਾਰਜ ਕੀਤੇ ਚਾਰ ਦਿਨਾਂ ਤਕ ਚੱਲ ਸਕਦਾ ਹੈ। ਫੋਨ ਦੀ ਬੈਟਰੀ ਜਲਦੀ ਜਾਰਜ ਹੋ ਜਾਵੇ ਇਸ ਲਈ ਇਸ ਵਿਚ 18 ਵਾਟ ਦੀ ਫਾਸਟ ਚਾਰਜਿੰਗ ਤਕਨੀਕ ਦਿੱਤੀ ਗਈ ਹੈ। ਪ੍ਰੋਸੈਸਰ ਦੀ ਗੱਲ ਕਰੀਏ ਤਾਂ ਫੋਨ ’ਚ ਮੀਡੀਆਟੈੱਕ ਹੇਲੀਓ ਪੀ22 ਆਕਟਾ-ਕੋਰ ਪ੍ਰੋਸੈਸਰ ਲੱਗਾ ਹੈ। 7-ਇੰਚ ਦੀ ਐੱਚ.ਡੀ. ਪਲੱਸ ਡਿਸਪਲੇਅ ਵਾਲੇ ਇਸ ਫੋਨ ’ਚ ਫੋਟੋਗ੍ਰਾਫੀ ਲਈ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਦਿੱਤਾ ਗਿਆ ਹੈ। ਇਸ ਵਿਚ 16 ਮੈਗਾਪਿਕਸਲ ਦੇ ਮੇਨ ਕੈਮਰੇ ਨਾਲ ਇਕ 5 ਮੈਗਾਪਿਕਸਲ ਦਾ ਅਤੇ ਇਕ 2 ਮੈਗਾਪਿਕਸਲ ਦਾ ਲੈੱਨਜ਼ ਹੈ। ਸੈਲਫ਼ੀ ਲਈ ਫੋਨ ’ਚ 16 ਮੈਗਾਪਿਕਸਲ ਦਾ ਕੈਮਰਾ ਹੈ ਜੋ ਵਾਟਰਡ੍ਰੋਪ ਨੌਚ ਦੇ ਅੰਦਰ ਹੈ। 

ਆਈਸ ਜੈਡੇਟ ਅਤੇ ਮਿਸਟੀ ਗ੍ਰੇਅ ਰੰਗ ਵਾਲਾ ਇਹ ਫੋਨ 4 ਜੀ.ਬੀ. ਰੈਮ+64 ਜੀ.ਬੀ. ਸਟੋਰੇਜ ਨਾਲ ਲੈਸ ਹੈ। ਲੋੜ ਪੈਣ ’ਤੇ ਸਟੋਰੇਜ ਨੂੰ 256 ਜੀ.ਬੀ. ਤਕ ਵਧਾਇਆ ਜਾ ਸਕਦਾ ਹੈ। ਟੈਕਨੋ ਸਪਾਰਕ ਪਾਵਰ 2 ਦੇ ਬੈਕ ’ਚ ਇਕ ਫਿੰਗਰਪ੍ਰਿੰਟ ਸੈਂਸਰ ਹੈ। ਮਿਊਜ਼ਿਕ ਲਈ ਇਸ ਵਿਚ ਕੰਪਨੀ ਨੇ 3.5mm ਹੈੱਡਫੋਨ ਜੈੱਕ ਵੀ ਦਿੱਤਾ ਹੈ। 


Rakesh

Content Editor

Related News