32MP ਫਰੰਟ ਕੈਮਰੇ ਨਾਲ ਲਾਂਚ ਹੋਇਆ Tecno Spark 10 Pro, ਜਾਣੋ ਫੀਚਰਜ਼

Monday, Mar 06, 2023 - 05:12 PM (IST)

32MP ਫਰੰਟ ਕੈਮਰੇ ਨਾਲ ਲਾਂਚ ਹੋਇਆ Tecno Spark 10 Pro, ਜਾਣੋ ਫੀਚਰਜ਼

ਗੈਜੇਟ ਡੈਸਕ- ਟੈਕਨੋ ਨੇ ਆਪਣਏ ਨਵੇਂ ਫੋਨ Tecno Spark 10 Pro ਨੂੰ ਲਾਂਚ ਕਰ ਦਿੱਤਾ ਹੈ। Tecno Spark 10 Pro ਨੂੰ ਕੁਝ ਦਿਨ ਪਹਿਲਾਂ ਹੀ MWC 2023 'ਚ ਪੇਸ਼ ਕੀਤਾ ਗਿਆ ਸੀ ਅਤੇ ਹੁਣ ਇਸਨੂੰ ਗਲੋਬਲੀ ਲਾਂਚ ਕੀਤਾ ਗਿਆ ਹੈ, ਹਾਲਾਂਕਿ ਕੀਮਤ ਨੂੰ ਲੈ ਕੇ ਅਜੇ ਵੀ ਕੰਪਨੀ ਨੇ ਕੁਝ ਨਹੀਂ ਕਿਹਾ। ਫੋਨ ਮੀਡੀਆਟੈੱਕ Helio G88 ਪ੍ਰੋਸੈਸਰ ਦੇ ਨਾਲ 6.8 ਇੰਚ ਦੀ ਐੱਲ.ਸੀ.ਡੀ. ਡਿਸਪਲੇਅ ਨਾਲ ਲੈਸ ਹੈ। 

Tecno Spark 10 Pro ਦੇ ਫੀਚਰਜ਼

Tecno Spark 10 Pro 'ਚ ਐਂਡਰਾਇਡ 13 ਆਧਾਰਿਤ HiOS 12.6 ਹੈ। ਇਸ ਤੋਂ ਇਲਾਵਾ ਇਸ ਫੋਨ 'ਚ 6.8 ਇੰਚ ਦੀ ਫੁਲ ਐੱਚ.ਡੀ. ਪਲੱਸ ਪੰਚ ਹੋਲ ਡਿਸਪਲੇਅ ਹੈ। ਫੋਨ 'ਚ 12nm ਵਾਲਾ ਮੀਡੀਆਟੈੱਕ Helio G88 ਪ੍ਰੋਸੈਸਰ ਹੈ। ਫੋਨ 'ਚ ਗ੍ਰਾਫਿਕਸ ਲਈ Mali G52 GPU ਅਤੇ 8 ਜੀ.ਬੀ. LPDDR5 ਰੈਮ ਹੈ। 

ਟੈਕਨੋ ਦੇ ਇਸ ਫੋਨ 'ਚ ਡਿਊਲ ਰੀਅਰ ਕੈਮਰਾ ਸੈੱਟਅਪ ਹੈ ਜਿਸ ਵਿਚ ਪ੍ਰਾਈਮਰੀ ਲੈੱਨਜ਼ 50 ਮੈਗਾਪਿਕਸਲ ਦਾ ਹੈ। ਦੂਜਾ ਲੈੱਨਜ਼ ਏ.ਆਈ. ਹੈ। ਫੋਨ ਦੇ ਬੈਕ ਪੈਨਲ 'ਤੇ ਫਲੈਸ਼ ਲਾਈਟ ਹੈ। ਫਰੰਟ 'ਚ 32 ਮੈਗਾਪਿਕਸਲ ਦਾ ਸੈਲਫੀ ਕੈਮਰਾ ਹੈ ਅਤੇ ਇਸਦੇ ਨਾਲ ਵੀ ਐੱਲ.ਈ.ਡੀ. ਫਲੈਸ਼ ਲਾਈਟ ਦਿੱਤੀ ਗਈ ਹੈ। 

ਫੋਨ 'ਚ ਡਿਊਲ ਬੈਂਡ ਵਾਈ-ਫਾਈ ਤੋਂ ਇਲਾਵਾ ਬਲੂਟੁੱਥ, NFC, 3.5mm ਦਾ ਆਡੀਓ ਜੈੱਕ ਹੈ। ਫੋਨ 'ਚ ਟਾਈਪ-ਸੀ ਪੋਰਟ ਦੇ ਨਾਲ 5000mAh ਦੀ ਬੈਟਰੀ ਹੈ ਜਿਸਦੇ ਨਾਲ 18W ਦੀ ਫਾਸਟ ਚਾਰਜਿੰਗ ਹੈ। ਫੋਨ 'ਚ ਸਾਈਡ ਮਾਊਂਟੇਡ ਫਿੰਗਰਪ੍ਰਿੰਟ ਸੈਂਸਰ ਹੈ।


author

Rakesh

Content Editor

Related News