7000mAh ਦੀ ਬੈਟਰੀ ਵਾਲਾ TECNO POVA 3 ਫੋਨ ਇਸ ਦਿਨ ਹੋਵੇਗਾ ਭਾਰਤ ’ਚ ਲਾਂਚ
Friday, Jun 17, 2022 - 05:30 PM (IST)
ਗੈਜੇਟ ਡੈਸਕ– ਟੈਕਨੋ ਦੇ ਨਵੇਂ ਫੋਨ ਦੀ ਭਾਰਤ ’ਚ ਲਾਂਚਿੰਗ ਦੀ ਪੁਸ਼ਟੀ ਹੋ ਗਈ ਹੈ। TECNO POVA 3 ਨੂੰ ਭਾਰਤ ’ਚ 20 ਜੂਨ ਨੂੰ ਲਾਂਚ ਕੀਤਾ ਜਾਵੇਗਾ। TECNO POVA 3 ਦੀ ਵਿਕਰੀ ਐਮਾਜ਼ੋਨ ਇੰਡੀਆ ’ਤੇ ਹੋਵੇਗੀ। ਐਮਾਜ਼ੋਨ ’ਤੇ TECNO POVA 3 ਦਾ ਲੈਂਡਿੰਗ ਪੇਜ ਵੀ ਲਾਈਵ ਹੋ ਗਿਆ ਹੈ। ਲਿਸਟਿੰਗ ਮੁਤਾਬਕ, ਫੋਨ ’ਚ 7000mAh ਦੀ ਬੈਟਰੀ ਮਿਲੇਗੀ ਜਿਸਦੇ ਨਾਲ 33 ਵਾਟ ਦੀ ਫਾਸਟ ਚਾਰਜਿੰਗ ਦਾ ਸਪੋਰਟ ਹੋਵੇਗਾ।
ਹੋਰ ਫੀਚਰਜ਼ ਦੀ ਗੱਲ ਕਰੀਏ ਤਾਂ ਫੋਨ ਦੇ ਨਾਲ 11 ਜੀ.ਬੀ. ਤਕ ਦੀ ਰੈਮ ਮਿਲੇਗੀ ਜਿਸ ਵਿਚ ਕਰੀਬ 5 ਜੀ.ਬੀ. ਤਕ ਵਰਚੁਅਲ ਰੈਮ ਸ਼ਾਮਿਲ ਹੋਵੇਗੀ। ਇਸਤੋਂ ਇਲਾਵਾ ਫੋਨ ’ਚ 128 ਜੀ.ਬੀ. ਤਕ ਦੀ ਸਟੋਰੇਜ ਦਿੱਤੀ ਜਾ ਸਕਦੀ ਹੈ। ਫੋਨ ’ਚ ਤਿੰਨ ਰੀਅਰ ਕੈਮਰੇ ਮਿਲਣਗੇ ਜਿਨ੍ਹਾਂ ’ਚ ਪ੍ਰਾਈਮਰੀ ਕੈਮਰੇ ਮਿਲਣਗੇ ਜਿਨ੍ਹਾਂ ’ਚ ਪ੍ਰਾਈਮਰੀ ਲੈੱਨਜ਼ 50 ਮੈਗਾਪਿਕਸਲ ਦਾ ਹੋਵੇਗਾ। ਟੈਕਨੋ ਦੇ ਇਸ ਫੋਨ ’ਚ ਮੀਡੀਆਟੈੱਕ ਹੀਲਿਓ ਜੀ88 ਪ੍ਰੋਸੈਸਰ ਮਿਲੇਗਾ।
TECNO POVA 3 ’ਚ 6.9 ਇੰਚ ਦੀ ਫੁਲ ਐੱਚ.ਡੀ. ਪਲੱਸ ਡਿਸਪਲੇਅ ਮਿਲੇਗੀ ਜਿਸਦਾ ਰਿਫ੍ਰੈਸ਼ ਰੇਟ 90Hz ਹੋਵੇਗਾ। ਫੋਨ ਦੇ ਨਾਲ ਬਿਹਤਰ ਗੇਮਿੰਗ ਲਈ 4ਡੀ ਵਾਈਬ੍ਰੇਸ਼ਨ ਅਤੇ ਜ਼ੈੱਡ ਐਕਸਿਸ ਲਿਨੀਅਰ ਮੋਟਰ ਮਿਲੇਗੀ। ਇਸ ਫੋਨ ’ਚ ਡਿਊਲ ਸਟੀਰੀਓ ਸਪੀਕਰ ਵੀ ਮਿਲੇਗਾ।
ਬੈਟਰੀ ਨੂੰ ਲੈ ਕੇ 53 ਦਿਨਾਂ ਦੇ ਸਟੈਂਡਬਾਈ ਟਾਈਮ ਦਾ ਦਾਅਵਾ ਕੀਤਾ ਗਿਆ ਹੈ। ਦੱਸ ਦੇਈਏ ਕਿ ਟੈਕਨੋ ਨੇ ਪਿਛਲੇ ਮਹੀਨੇ ਹੀ TECNO POVA 3 ਨੂੰ ਫਿਲੀਪੀਂਸ ’ਚ ਲਾਂਚ ਕੀਤਾ ਹੈ। ਫੋਨ ਨੂੰ ਇਕੋ ਬਲੈਕ, ਇਲੈਕਟ੍ਰਿਕ ਬਲਿਊ ਅਤੇ ਟੈੱਕ ਸਿਲਵਰ ਰੰਗ ’ਚ ਪੇਸ਼ ਕੀਤਾ ਗਿਆ ਹੈ।