ਭਾਰਤ ਦਾ ਸਭ ਤੋਂ ਸਸਤਾ ਫੋਲਡੇਬਲ ਫੋਨ ਹੋਵੇਗਾ Tecno Phantom V Fold, ਇੰਨੀ ਹੋਵੇਗੀ ਕੀਮਤ

Saturday, Apr 01, 2023 - 06:04 PM (IST)

ਭਾਰਤ ਦਾ ਸਭ ਤੋਂ ਸਸਤਾ ਫੋਲਡੇਬਲ ਫੋਨ ਹੋਵੇਗਾ Tecno Phantom V Fold, ਇੰਨੀ ਹੋਵੇਗੀ ਕੀਮਤ

ਗੈਜੇਟ ਡੈਸਕ- ਟੈਕਨੋ ਨੇ ਆਪਣੇ ਪਹਿਲੇ ਫੋਲਡੇਬਲ ਫੋਨ Tecno Phantom V Fold ਨੂੰ ਇਸੇ ਸਾਲ ਬਾਰਸੀਲੋਨਾ 'ਚ ਮੋਬਾਇਲ ਵਰਲਡ ਕਾਂਗਰਸ 2023 'ਚ ਪੇਸ਼ ਕੀਤਾ ਹੈ। ਹੁਣ ਕੰਪਨੀ ਨੇ ਇਸ ਫੋਨ ਦੇ ਭਾਰਤੀ ਪ੍ਰੋਡਕਸ਼ਨ ਦਾ ਐਲਾਨ ਕਰ ਦਿੱਤਾ ਹੈ। ਟੈਕਨੋ ਨੇ ਕਿਹਾ ਹੈ ਕਿ Tecno Phantom V Fold ਮੇਕ ਇਨ ਇੰਡੀਆ ਮੁਹਿੰਮ ਦਾ ਹਿੱਸਾ ਹੋਵੇਗਾ। Tecno Phantom V Fold ਦਾ ਪ੍ਰੋਡਕਸ਼ਨ ਕੰਪਨੀ ਦੇ ਨੋਇਡਾ ਪਲਾਂਟ 'ਚ ਸ਼ੁਰੂ ਹੋ ਗਿਆ ਹੈ। ਇਸ ਪਲਾਂਟ ਦੀ ਸਮਰਥਾ ਇਕ ਸਾਲ 'ਚ 2.4 ਕਰੋੜ ਸਮਾਰਟਫੋਨ ਬਣਾਉਣ ਦੀ ਹੈ। Tecno Phantom V Fold ਭਾਰਤ ਦਾ ਪਹਿਲਾ ਫੋਨ ਹੈ ਜਿਸ ਵਿਚ ਡਾਈਮੈਂਸਿਟੀ 9000+ ਪ੍ਰੋਸੈਸਰ ਦਿੱਤਾ ਗਿਆ ਹੈ।

Tecno Phantom V Fold ਦੀ ਕੀਮਤ

Tecno Phantom V Fold ਨੂੰ ਭਾਰਤ 'ਚ ਦੋ ਵੇਰੀਐਂਟ 'ਚ ਪੇਸ਼ ਕੀਤਾ ਜਾਵੇਗਾ ਜਿਨ੍ਹਾਂ 'ਚ 12 ਜੀ.ਬੀ.+256 ਜੀ.ਬੀ. ਸਟੋਰੇਜ ਅਤੇ ਦੂਜਾ 12 ਜੀ.ਬੀ. ਰੈਮ+512 ਜੀ.ਬੀ. ਸਟੋਰੇਜ ਵਾਲਾ ਮਾਡਲ ਸ਼ਾਮਲ ਹੈ। ਫੋਨ ਨੂੰ ਕਾਲੇ ਅਤੇ ਚਿੱਟੇ ਰੰਗ 'ਚ ਖਰੀਦਿਆ ਜਾ ਸਕੇਗਾ। Tecno Phantom V Fold ਦੀ ਲਾਂਚਿੰਗ ਭਾਰਤ 'ਚ 11 ਅਪ੍ਰੈਲ ਨੂੰ ਹੋਵੇਗੀ ਅਤੇ 12 ਅਪ੍ਰੈਲ ਨੂੰ ਪਹਿਲੀ ਸੇਲ ਹੋਵੇਗੀ ਜਿਸ ਵਿਚ ਫੋਨ ਨੂੰ 77,777 ਰੁਪਏ ਦੀ ਸ਼ੁਰੂਆਤੀ ਕੀਮਤ 'ਚ ਖਰੀਦਣ ਦਾ ਮੌਕਾ ਮਿਲੇਗਾ। Tecno Phantom V Fold ਦੀ ਵਿਕਰੀ ਐਮਾਜ਼ੋਨ ਇੰਡੀਆ ਰਾਹੀਂ ਹੋਵੇਗੀ।

Tecno Phantom V Fold ਦੇ ਫੀਚਰਜ਼

Tecno Phantom V Fold ਨੂੰ ਲੈ ਕੇ ਦਾਅਵਾ ਹੈ ਕਿ ਇਹ ਖੱਬੇ ਤੋਂ ਸੱਜੇ ਪਾਸੇ ਫੋਲਡ ਹੋਣ ਵਾਲਾ ਦੁਨੀਆ ਦਾ ਪਹਿਲਾ ਫੋਲਡੇਬਲ ਸਮਾਰਟਫੋਨ ਹੈ। ਫੋਨ 'ਚ ਮੀਡੀਆਟੈੱਕ 9000+ ਪ੍ਰੋਸੈਸਰ ਦਿੱਤਾ ਗਿਆ ਹੈ ਜਿਸਦਾ AnTuTu ਸਕੋਰ 1.08 ਮਿਲੀਅਨ ਹੈ। ਫੋਨ 'ਚ ਡਿਊਲ ਸਿਮ ਸਪੋਰਟ ਹੈ ਅਤੇ ਇਸ ਵਿਚ ਡਿਊਲ 5ਜੀ ਪ੍ਰੋਸੈਸਰ ਵੀ ਹੈ। ਫੋਨ ਦੇ ਨਾਲ ਅਲਟਰਾ ਕਲੀਨ ਲੈੱਨਜ਼ ਕੈਮਰਾ ਸਿਸਟਮ ਵੀ ਦਿੱਤਾ ਗਿਆ ਹੈ ਜਿਸ ਵਿਚ ਪ੍ਰਾਈਮਰੀ ਲੈੱਨਜ਼ 50 ਮੈਗਾਪਿਕਸਲ ਦਾ ਹੈ। Tecno Phantom V Fold 'ਚ ਦੋ ਫਰੰਟ ਕੈਮਰੇ ਹਨ। ਫਿਲਹਾਲ ਕੰਪਨੀ ਵਲੋਂ ਫੋਨ ਦੇ ਸਾਰੇ ਫੀਚਰਜ਼ ਬਾਰੇ ਜਾਣਕਾਰੀ ਨਹੀਂ ਦਿੱਤੀ ਗਈ। 


author

Rakesh

Content Editor

Related News