6,000mAh ਦੀ ਬੈਟਰੀ ਨਾਲ ਲਾਂਚ ਹੋਇਆ Tecno ਦਾ ਪਹਿਲਾ 5G ਸਮਾਰਟਫੋਨ, ਜਾਣੋ ਕੀਮਤ

Wednesday, Feb 09, 2022 - 06:43 PM (IST)

6,000mAh ਦੀ ਬੈਟਰੀ ਨਾਲ ਲਾਂਚ ਹੋਇਆ Tecno ਦਾ ਪਹਿਲਾ 5G ਸਮਾਰਟਫੋਨ, ਜਾਣੋ ਕੀਮਤ

ਗੈਜੇਟ ਡੈਸਕ– ਟੈਕਨੋ ਮੋਬਾਇਲ ਨੇ ਆਖ਼ਿਰਕਾਰ 5ਜੀ ਸੈਗਮੈਂਟ ਦੇ ਆਪਣੇ ਲੇਟੈਸਟ ਸਮਾਰਟਫੋਨ ਨੂੰ ਲਾਂਚ ਕਰ ਦਿੱਤਾ ਹੈ। ਇਸ ਫੋਨ ਨੂੰ Pova 5G ਨਾਮ ਨਾਲ ਲਿਆਇਆ ਗਿਆ ਹੈ। ਇਹ ਇਕ ਕਿਫਾਇਤੀ 5ਜੀ ਸਮਾਰਟਫੋਨ ਹੈ ਜਿਸਦੀ ਸਭ ਤੋਂ ਵੱਡੀ ਖਾਸੀਅਤ ਹੈ ਕਿ ਇਸ ਨੂੰ 120Hz ਦੇ ਰਿਫ੍ਰੈਸ਼ ਰੇਟ ਨੂੰ ਸਪੋਰਟ ਕਰਨ ਵਾਲੀ ਡਿਸਪਲੇਅ ਨਾਲ ਲਿਆਇਆ ਗਿਆ ਹੈ। ਇਸ ਨਾਲ ਗੇਮਿੰਗ ਦੌਰਾਨ ਅਤੇ ਵੀਡੀਓ ਵੇਖਦੇ ਸਮੇਂ ਬਿਹਤਰ ਅਨੁਭਵ ਮਿਲਦਾ ਹੈ। ਇਸ ਸਮਾਰਟਫੋਨ ਦਾ ਮੁਕਾਬਲਾ ਰੈੱਡਮੀ, ਰੀਅਲਮੀ, ਪੋਕੋ ਅਤੇ ਸੈਮਸੰਗ ਵਰਗੀਆਂ ਕੰਪਨੀਆਂ ਦੇ ਕਿਫਾਇਤੀ ਸਮਾਰਟਫੋਨਾਂ ਨਾਲ ਹੋਵੇਗਾ। ਇਹ ਫੋਨ ਸਾਈਡ ਮਾਊਂਟੇਡ ਫਿੰਗਰਪ੍ਰਿੰਟ ਸਕੈਨਰ ਦੇ ਨਾਲ ਆਉਂਦਾ ਹੈ ਜੋ ਲਾਕ ਮੋਬਾਇਲ ਨੂੰ ਅਨਲਾਕ ਕਰਨ ਦਾ ਕੰਮ ਕਰਦਾ ਹੈ।

ਕੀਮਤ
ਇਸਦੇ 8 ਜੀ.ਬੀ. ਰੈਮ ਅਤੇ 128 ਜੀ.ਬੀ. ਸਟੋਰੇਜ ਵੇਰੀਐਂਟ ਦੀ ਕੀਮਤ 19,999 ਰੁਪਏ ਰੱਖੀ ਗਈ ਹੈ ਅਤੇ ਇਸਨੂੰ ਸਿਰਫ ਏਥਰ ਬਲੈਕ ਰੰਗ ’ਚ ਹੀ ਖ਼ਰੀਦਿਆ ਜਾ ਸਕੇਗਾ। ਟੈਕਨੋ ਪੋਵਾ 5ਜੀ ਸਮਾਰਟਫੋਨ ਦੀ ਪਹਿਲੀ ਸੇਲ 14 ਫਰਵਰੀ ਨੂੰ ਹੋਵੇਗੀ ਅਤੇ ਗਾਹਕ ਐਮਾਜ਼ੋਨ ਤੋਂ ਇਸਨੂੰ ਖ਼ਰੀਦ ਸਕਣਗੇ। ਪਹਿਲੀ ਸੇਲ ਦੌਰਾਨ ਖ਼ੀਰਦਣ ਵਾਲੇ ਗਾਹਕਾਂ ਨੂੰ 1,999 ਰੁਪਏ ਦਾ ਪਾਵਰਬੈਂਕ ਮੁਫ਼ਤ ਮਿਲੇਗਾ।

Tecno Pova 5G ਦੇ ਫੀਚਰਜ਼
 
ਡਿਸਪਲੇਅ    - 6.9-ਇੰਚ ਦੀ LCD, 120Hz ਰਿਫ੍ਰੈਸ਼ ਰੇਟ
ਪ੍ਰੋਸੈਸਰ    - ਮੀਡੀਆਟੈੱਕ ਡਾਈਮੈਂਸਿਟੀ 900
ਓ.ਐੱਸ.    - HiOS 8 ’ਤੇ ਬੇਸਡ ਐਂਡਰਾਇਡ 11
ਰੀਅਰ ਕੈਮਰਾ    - 50MP (ਪ੍ਰਾਈਮਰੀ)  + 2MP  + AI ਕੈਮਰਾ
ਫਰੰਟ ਕੈਮਰਾ    - 16MP
ਬੈਟਰੀ    - 6000 mAh (18W ਫਾਸਟ ਚਾਰਜਿੰਗ ਦੀ ਸਪੋਰਟ)
ਕੁਨੈਕਟੀਵਿਟੀ    - 5ਜੀ, ਵਾਈ-ਫਾਈ, ਬਲੂਟੁੱਥ 5.0 ਅਤੇ ਯੂ.ਐੱਸ.ਬੀ. ਟਾਈਪ-ਸੀ ਪੋਰਟ


author

Rakesh

Content Editor

Related News