Tech weekend: ਜਾਣੋ ਇਸ ਹਫਤੇ ਕੀ ਰਿਹਾ ਖਾਸ
Sunday, Dec 16, 2018 - 11:39 AM (IST)
ਗੈਜੇਟ ਡੈਸਕ– ਤਕਨੀਕ ਦੇ ਖੇਤਰ ਵਿਚ ਕਾਫੀ ਤੇਜ਼ੀ ਨਾਲ ਬਦਲਾਅ ਦੇਖਣ ਨੂੰ ਮਿਲ ਰਹੇ ਹਨ। ਗੈਜੇਟ ਨਿਰਮਾਤਾ ਕੰਪਨੀਆਂ ਨਵੀਆਂ ਵਿਸ਼ੇਸ਼ਤਾਵਾਂ ਵਾਲੇ ਆਪਣੇ ਉਤਪਾਦ ਲਾਂਚ ਕਰਨ ਵਿਚ ਲੱਗੀਆਂ ਹੋਈਆਂ ਹਨ, ਇਸੇ ਤਰ੍ਹਾਂ ਵਾਹਨ ਨਿਰਮਾਤਾ ਕੰਪਨੀਆਂ ਆਪਣੇ ਵਾਹਨਾਂ ਨੂੰ ਹੋਰ ਬਿਹਤਰ ਬਣਾ ਕੇ ਬਾਜ਼ਾਰ ਵਿਚ ਉਤਾਰ ਰਹੀਆਂ ਹਨ। ਇਸ ਹਫਤੇ ਇਨ੍ਹਾਂ ਉਤਪਾਦਾਂ ਨੇ ਸਾਡੀ ਸੂਚੀ ਵਿਚ ਜਗ੍ਹਾ ਬਣਾਈ ਹੈ—
ਮੋਬਾਇਲ
10GB RAM ਨਾਲ ਭਾਰਤ ’ਚ ਲਾਂਚ ਹੋਇਆ OnePlus 6T ਦਾ McLaren ਐਡੀਸ਼ਨ
20 ਮਿੰਟ ’ਚ ਚਾਰਜ ਹੋ ਕੇ ਇਕ ਦਿਨ ਲਈ ਚੱਲੇਗਾ।
50 999 ਰੁਪਏ ਰੱਖੀ ਗਈ ਕੀਮਤ
256 GB ਇੰਟਰਨਲ ਸਟੋਰੇਜ
ਚੀਨੀ ਸਮਾਰਟਫੋਨ ਨਿਰਮਾਤਾ ਕੰਪਨੀ ਵਨਪਲੱਸ ਨੇ ਇਸ ਹਫਤੇ OnePlus 6T ਦਾ McLaren ਐਡੀਸ਼ਨ ਲਾਂਚ ਕਰ ਕੇ ਭਾਰਤੀ ਸਮਾਰਟਫੋਨ ਬਾਜ਼ਾਰ ਵਿਚ ਤਹਿਲਕਾ ਮਚਾ ਦਿੱਤਾ ਹੈ। 10GB ਰੈਮ ਨਾਲ ਲਾਂਚ ਹੋਏ ਇਸ ਸਮਾਰਟਫੋਨ ਵਿਚ ਪਹਿਲੀ ਵਾਰ Warp Charge ਤਕਨੀਕ ਸ਼ਾਮਲ ਕੀਤੀ ਗਈ ਹੈ, ਜੋ ਸਿਰਫ 20 ਮਿੰਟਾਂ ਵਿਚ ਹੀ ਇਕ ਦਿਨ ਤਕ ਚੱਲਣ ਜਿੰਨੇ ਸਮਾਰਟਫੋਨ ਚਾਰਜ ਕਰ ਦੇਵੇਗੀ। ਇਸ ਦੇ ਬੈਕ ਪੈਨਲ ’ਤੇ McLaren ਦਾ ਲੋਗੋ ਲੱਗਾ ਹੈ, ਜੋ ਇਸ ਨੂੰ ਹੋਰ ਵੀ ਖਾਸ ਬਣਾਉਂਦਾ ਹੈ।
- ਸਮਾਰਟਫੋਨ ਵਿਚ 6.4 ਇੰਚ ਦੀ ਐਮੋਲੈਡ ਡਿਸਪਲੇਅ ਤੇ ਲਾਜਵਾਬ ਪ੍ਰਫਾਰਮੈਂਸ ਲਈ ਕਵਾਲਕੋਮ ਸਨੈਪਡ੍ਰੈਗਨ 845 ਪ੍ਰੋਸੈਸਰ ਦਿੱਤਾ ਗਿਆ ਹੈ। ਇਸ ਵਿਚ Sony ਕੰਪਨੀ ਵਲੋਂ ਤਿਆਰ ਡਿਊਲ ਰੀਅਰ ਕੈਮਰਾ ਸੈਟਅੱਪ (16MP+20MP) ਲੱਗਾ ਹੈ, ਜੋ 4K ਵੀਡੀਓ ਰਿਕਾਰਡ ਕਰਨ ਵਿਚ ਮਦਦ ਕਰਦਾ ਹੈ। ਸੈਲਫੀ ਲਈ ਇਸ ਵਿਚ 16MP ਕੈਮਰਾ ਦਿੱਤਾ ਗਿਆ

ਨਿਊ ਗੈਜੇਟ
ਤੁਹਾਡੀ ਨੀਂਦ ਨੂੰ ਟ੍ਰੈਕ ਕਰੇਗਾ ਐਪਲ ਦਾ ਨਵਾਂ ਸਲੀਪ ਟ੍ਰੈਕਰ
ਤੁਹਾਡੀ ਨੀਂਦ ਨਾਲ ਜੁੜੀ ਜਾਣਕਾਰੀ ਸਮਾਰਟਫੋਨ ’ਤੇ ਦੇਣ ਲਈ ਐਪਲ ਨੇ ਨਵਾਂ Beddit 3.5 ਸਲੀਪ ਟ੍ਰੈਕਰ ਪੇਸ਼ ਕੀਤਾ ਹੈ। ਤੁਹਾਨੂੰ ਬਸ ਸੈਂਸਰਸ ਨਾਲ ਲੈਸ 2mm ਪਤਲੀ ਸਟ੍ਰਿਪ ਨੂੰ ਆਪਣੀ ਬੈੱਡਸ਼ੀਟ ਹੇਠਾਂ ਰੱਖਣਾ ਪਵੇਗਾ, ਜਿਸ ਤੋਂ ਬਾਅਦ ਇਹ ਪੂਰੀ ਰਾਤ ਤੁਹਾਡੀ ਹਲਚਲ ਨੂੰ ਟ੍ਰੈਕ ਕਰੇਗੀ ਅਤੇ ਸਵੇਰ ਹੋਣ ’ਤੇ ਸਮਾਰਟਫੋਨ ਐਪ ’ਤੇ ਸਲੀਪ ਟਾਈਮ ਤੇ ਹਾਰਟ ਰੇਟ ਨਾਲ ਜੁੜੀ ਜਾਣਕਾਰੀ ਦੇਵੇਗੀ। ਇਸ ਨਾਲ ਤੁਹਾਨੂੰ ਪਤਾ ਲੱਗੇਗਾ ਕਿ ਤੁਸੀਂ ਚੈਨ ਦੀ ਨੀਂਦ ਲਈ ਹੈ ਜਾਂ ਪੂਰੀ ਰਾਤ ਬੇਚੈਨੀ ਵਿਚ ਲੰਘਾਈ ਹੈ। ਇਸ ਦੀ ਕੀਮਤ 150 ਡਾਲਰ (ਲਗਭਗ 10,700 ਰੁਪਏ ਰੱਖੀ ਗਈ ਹੈ।

ਚਰਚਾ ’ਚ...
01 ਇਸ ਹਫਤੇ ਸਭ ਤੋਂ ਜ਼ਿਆਦਾ ਚਰਚਾ ਦਾ ਵਿਸ਼ਾ ਹਾਨਰ ਦਾ ਲੇਟੈਸਟ ਫਿੱਟਨੈੱਸ ਟ੍ਰੈਕਰ 01 ਰਿਹਾ। ਰਿਪੋਰਟ ਅਨੁਸਾਰ Honor Band 4 ਨੂੰ 24 ਦਸੰਬਰ ਨੂੰ ਲਾਂਚ ਕੀਤਾ ਜਾਵੇਗਾ ਪਰ ਇਸ ਦੀ ਕੀਮਤ 2 ਹਜ਼ਾਰ ਰੁਪਏ ਤੋਂ ਵੀ ਘੱਟ ਹੋਣ ਦੀ ਆਸ ਹੈ, ਜਿਸ ਕਾਰਨ ਲੋਕਾਂ ਵਿਚ ਇਸ ਨੂੰ ਲੈ ਕੇ ਕਾਫੀ ਉਤਸੁਕਤਾ ਹੈ।

ਅਪਡੇਟਸ
ਫੇਸਬੁੱਕ ਟੈਸਟ ਕਰ ਰਹੀ ਹੈ ਵੀਡੀਓ ਸ਼ਾਪਿੰਗ ਫੀਚਰ
ਫੇਸਬੁੱਕ ਨੇ ਨਵੇਂ ਵੀਡੀਓ ਸ਼ਾਪਿੰਗ ਫੀਚਰ ਨੂੰ ਟੈਸਟ ਕਰਨਾ ਸ਼ੁਰੂ ਕਰ ਦਿੱਤਾ ਹੈ, ਜੋ ਕਾਰੋਬਾਰੀਆਂ ਨੂੰ ਫੇਸਬੁੱਕ ਰਾਹੀਂ ਆਪਣੇ ਉਤਪਾਦ ਗਾਹਕ ਨੂੰ ਲਾਈਵ ਦਿਖਾਉਣ ਵਿਚ ਮਦਦ ਕਰੇਗਾ। ਗਾਹਕ ਇਸ ਫੀਚਰ ਦੀ ਵਰਤੋਂ ਕਰਨ ਵੇਲੇ ਹੀ ਪੇਮੈਂਟ ਵੀ ਕਰ ਸਕਣਗੇ। ਇਸ ਨੂੰ ਫਿਲਹਾਲ ਥਾਈਲੈਂਡ ’ਚ ਪਰਖ ਲਈ ਸ਼ੁਰੂ ਕੀਤਾ ਗਿਆ ਹੈ। ਹਾਲਾਂਕਿ ਇਸ ਨੂੰ ਕਦੋਂ ਤਕ ਹੋਰ ਦੇਸ਼ਾਂ ਵਿਚ ਲਿਆਂਦਾ ਜਾਵੇਗਾ, ਇਸ ਦੀ ਜਾਣਕਾਰੀ ਨਹੀਂ ਦਿੱਤੀ ਗਈ।

ਕਾਰ
ਐਂਟਰੀ ਲੈਵਲ ਕਾਰ ਸੈਗਮੈਂਟ ’ਚ Tata ਨੇ ਪੇਸ਼ ਕੀਤਾ Tiago XZ+
ਟਾਟਾ ਨੇ ਆਪਣੀ ਐਂਟਰੀ ਲੈਵਲ ਹੈਚਬੈਕ ਕਾਰ Tiago ਦੇ ਟਾਪ ਐਂਡ ਵੇਰੀਐਂਟ Tiago XZ+ ਨੂੰ ਭਾਰਤ ਵਿਚ ਲਾਂਚ ਕੀਤਾ ਹੈ। ਡਿਊਲ ਟੋਨ ਕਲਰ ਥੀਮ ’ਤੇ ਆਧਾਰਤ ਨਵੀਂ Tiago XZ+ ਨੂੰ 2 ਇੰਜਣ ਵਾਲੀਆਂ ਆਪਸ਼ਨਜ਼ ਵਿਚ ਲਿਆਂਦਾ ਗਿਆ ਹੈ। ਕਾਰ ਦੇ ਪੈਟਰੋਲ ਵੇਰੀਐਂਟ ਵਿਚ 1.2 ਲਿਟਰ ਤੇ ਡੀਜ਼ਲ ਵੇਰੀਐਂਟ ਵਿਚ 1.05 ਲਿਟਰ ਇੰਜਣ ਲੱਗਾ ਹੈ। ਇਸ ਵਿਚ ਟੱਚ ਸਕਰੀਨ ਆਡੀਓ ਸਿਸਟਮ, ਨਵੇਂ ਪ੍ਰੋਜੈਕਟਰ ਹੈੱਡਲੈਂਪਸ ਤੇ ਆਟੋਮੈਟਿਕ ਕਲਾਈਮੇਟ ਕੰਟਰੋਲ ਵਰਗੀਆਂ ਵਿਸ਼ੇਸ਼ਤਾਵਾਂ ਦੇਖਣ ਨੂੰ ਮਿਲੀਆਂ ਹਨ।

ਬਾਈਕ
ਯਾਮਾਹਾ ਨੇ ਇਸ ਹਫਤੇ ਆਪਣੀ ਐਂਟਰੀ ਲੈਵਲ ਬਾਈਕ Saluto RX ਤੇ Saluto 125 ਨੂੰ ਨਵੇਂ ਸੇਫਟੀ ਫੀਚਰਸ ਨਾਲ ਮੁੜ ਲਾਂਚ ਕੀਤਾ ਹੈ। ਕੰਪਨੀ ਨੇ ਦੱਸਿਆ ਕਿ 110cc ਇੰਜਣ ਵਾਲੇ Saluto RX ਵਿਚ ਹੁਣ UBS (ਯੂਨੀਫਾਈਡ ਬ੍ਰੇਕਿੰਗ ਸਿਸਟਮ) ਦੇਖਣ ਨੂੰ ਮਿਲੇਗਾ, ਉੱਥੇ ਹੀ 125cc ਮਾਡਲ ਵਿਚ ਇਸ ਵਾਰ ਡਿਸਕ ਬ੍ਰੇਕ ਨੂੰ ਸ਼ਾਮਲ ਕੀਤਾ ਗਿਆ ਹੈ, ਜੋ ਐਮਰਜੈਂਸੀ ਵੇਲੇ ਬ੍ਰੇਕ ਲਾਉਣ ’ਤੇ ਬਾਈਕ ਨੂੰ ਰੋਕਣ ਵਿਚ ਮਦਦ ਕਰੇਗੀ। ਸਲੁਟੋ RX ਦੀ ਐਕਸ ਸ਼ੋਅਰੂਮ ਕੀਮਤ 52,500 ਰੁਪਏ ਅਤੇ ਸਲੁਟੋ 125 ਦੀ ਕੀਮਤ 60,500 ਰੁਪਏ ਰੱਖੀ ਗਈ ਹੈ।

