ਐਪਲ ਤੇ ਫੇਸਬੁੱਕ ਵਰਗੀਆਂ ਟੈਕ ਕੰਪਨੀਆਂ ਲਈ ਵੀ ਮੁਸੀਬਤ ਬਣਿਆ ਕੋਰੋਨਾਵਾਇਰਸ

01/30/2020 9:18:29 PM

ਗੈਜੇਟ ਡੈਸਕ—ਚੀਨ 'ਚ ਕੋਰੋਨਾਵਾਇਰਸ ਕਾਰਨ ਹੁਣ ਤਕ 170 ਲੋਕਾਂ ਦੀ ਮੌਤ ਹੋ ਗਈ ਹੈ ਜਦਕਿ ਚੀਨ ਸਮੇਤ ਦੁਨੀਆਭਰ 'ਚ 7 ਹਜ਼ਾਰ ਤੋਂ ਵਧੇਰੇ ਲੋਕ ਇਸ ਨਾਲ ਪ੍ਰਭਾਵਿਤ ਵੀ ਦੱਸੇ ਜਾ ਰਹੇ ਹਨ। ਮ੍ਰਿਤਕਾਂ ਅਤੇ ਮਰੀਜ਼ਾਂ ਦੀ ਵਧਦੀ ਗਿਣਤੀ ਦੇਖ ਭਾਰਤ ਸਮੇਤ ਦੁਨੀਆਭਰ ਦੇ ਦੇਸ਼ ਦਹਿਸ਼ਤ 'ਚ ਆ ਗਏ ਹਨ।

PunjabKesari
ਕਈ ਦੇਸ਼ਾਂ ਨੇ ਆਪਣੇ ਨਾਗਰਿਕਾਂ ਦੀ ਚੀਨ ਯਾਤਰਾ 'ਤੇ ਰੋਕ ਵੀ ਲੱਗਾ ਦਿੱਤੀ ਹੈ। ਕੋਰੋਨਾਵਾਇਰਸ ਦੇ ਚੱਲਦੇ ਤਕਨਾਲੋਜੀ ਕੰਪਨੀਆਂ ਵੀ ਸਾਵਧਾਨ ਹੋ ਗਈਆਂ ਹਨ। ਕਈ ਟੈੱਕ ਕੰਪਨੀਆਂ ਨੇ ਚੀਨ 'ਚ ਆਪਣੇ ਸਟੋਰ ਵੀ ਬੰਦ ਕਰਨੇ ਸ਼ੁਰੂ ਕਰ ਦਿੱਤੇ ਹਨ। ਇਸ ਖਬਰ 'ਚ ਅਸੀਂ ਤੁਹਾਨੂੰ ਦੱਸਾਂਗੇ ਕਿ ਕੋਰੋਨਾਵਾਇਰਸ ਦੇ ਚੱਲਦੇ ਐਪਲ, ਫੇਸਬੁੱਕ ਅਤੇ ਸੈਮਸੰਗ ਵਰਗੀਆਂ ਕੰਪਨੀਆਂ ਕੀ ਕਦਮ ਚੁੱਕ ਰਹੀਆਂ ਹਨ।

ਫੇਸਬੁੱਕ
ਫੇਸਬੁੱਕ ਨੇ ਆਪਣੇ ਕਰਮਚਾਰੀਆਂ ਨੂੰ ਘਰੋਂ ਕੰਮ ਕਰਨ ਦੀ ਸੁਵਿਧਾ ਦਿੱਤੀ ਹੈ ਅਤੇ ਚੀਨ ਦੀ ਯਾਤਰਾ 'ਤੇ ਵੀ ਰੋਕ ਲੱਗਾ ਦਿੱਤੀ ਹੈ।

PunjabKesari

ਅਲੀਬਾਬਾ
ਅਲੀਬਾਬਾ ਨੇ ਆਪਣੇ ਕਰਮਚਾਰੀਆਂ ਨੂੰ 2 ਫਰਵਰੀ 2020 ਤਕ ਵਰਕ ਫ੍ਰਾਮ ਹੋਮ ਦੀ ਸੁਵਿਧਾ ਦਿੱਤੀ ਹੈ। ਉੱਥੇ Tencent ਨੇ ਵੀ 9 ਫਰਵਰੀ ਤਕ ਛੁੱਟੀ ਦਾ ਐਲਾਨ ਕੀਤਾ ਹੈ।

PunjabKesari

ਐਪਲ
ਐਪਲ ਨੇ ਚੀਨ 'ਚ ਆਪਣੇ ਕਈ ਸਟੋਰ ਬੰਦ ਕੀਤੇ ਹਨ ਅਤੇ ਕੰਮ ਦੇ ਘੰਟਿਆਂ 'ਚ ਕਟੌਤੀ ਕੀਤੀ ਹੈ। ਇਸ ਤੋਂ ਇਲਾਵਾ ਐਪਲ ਨੇ ਆਪਣੇ ਕਰਮਚਾਰੀਆਂ ਦੀ ਚੀਨ ਯਾਤਰਾ 'ਤੇ ਰੋਕ ਲਗਾਈ ਹੈ।

PunjabKesari

ਟਿਕਟਾਕ
ਟਿਕਟਾਕ ਦੀ ਮਲਕੀਅਤ ਵਾਲੀ ਕੰਪਨੀ ਬਾਈਟਡਾਂਸ ਨੇ ਆਪਣੇ ਕਰਮਚਾਰੀਆਂ ਨੂੰ 14 ਦਿਨ ਘਰ ਹੀ ਰਹਿਣ ਦੀ ਸਲਾਹ ਦਿੱਤੀ ਹੈ।

PunjabKesari

ਐੱਲ.ਜੀ.
ਐਲ.ਜੀ. ਨੇ ਕੋਰੋਨਾਵਾਇਰਸ ਦੇ ਖਤਰੇ ਨੂੰ ਦੇਖਦੇ ਹੋਏ ਆਪਣੇ ਸਾਰੇ ਡਿਵੀਜ਼ਨ ਦੇ ਕਰਮਚਾਰੀਆਂ ਨੂੰ ਚੀਨ ਜਾਣ ਤੋਂ ਮਨ੍ਹਾ ਕੀਤਾ ਹੈ।

PunjabKesari

ਸੈਮਸੰਗ
ਸੈਮਸੰਗ ਇਲੈਕਟ੍ਰਾਨਿਕਸ ਨੇ ਆਪਣੇ ਕਰਮਚਾਰੀਆਂ ਨੂੰ ਹੁਬੇਈ ਯਾਤਰਾ ਕਰਨ ਤੋਂ ਮਨ੍ਹਾ ਕੀਤਾ ਹੈ ਅਤੇ 7 ਦਿਨ ਤਕ ਘਰ ਹੀ ਰਹਿਣ ਦੀ ਸਲਾਹ ਦਿੱਤੀ ਹੈ।

PunjabKesari


Karan Kumar

Content Editor

Related News