4G ਸਿਮ ਦੀ ਸੁਪੋਰਟ ਨਾਲ TCL ਬੱਚਿਆਂ ਲਈ ਲਿਆਈ ਨਵੀਂ ਸਮਾਰਟਵਾਚ
Saturday, Jun 26, 2021 - 05:55 PM (IST)
ਗੈਜੇਟ ਡੈਸਕ– ਚੀਨ ਦੀ ਇਲੈਕਟ੍ਰੋਨਿਕਸ ਕੰਪਨੀ ਟੀ.ਸੀ.ਐੱਲ. ਨੇ ਬੱਚਿਆਂ ਲਈ ਬਣਾਈ ਗਈ ਖਾਸ ਸਮਾਰਟਵਾਚ TCL Movetime Family Watch 2 ਨੂੰ ਲਾਂਚ ਕਰ ਦਿੱਤਾ ਹੈ। ਇਹ ਪਿਛਲੇ ਸਾਲ ਲਾਂਚ ਕੀਤੀ ਗਈ ਮੂਵਟਾਈਮ ਫੈਮਲੀ ਵਾਂਚ ਦਾ ਹੀ ਅਪਗ੍ਰੇਡਿਡ ਵਰਜ਼ਨ ਹੈ। ਇਸ ਦੀ ਸਭ ਤੋਂ ਵੱਡੀ ਖਾਸੀਅਤ ਹੈ ਕਿ ਇਸ ਵਿਚ ਵੱਡੀ ਡਿਸਪਲੇਅ ਦਿੱਤੀ ਗਈ ਹੈ ਅਤੇ ਜੀ.ਪੀ.ਐੱਸ. ਟ੍ਰੈਕਰ ਅਤੇ ਕੈਮਰਾ ਵਰਗੀਆਂ ਸੁਵਿਧਾਵਾਂ ਵੀ ਮਿਲਦੀਆਂ ਹਨ। ਇਹ ਸਮਾਰਟਵਾਚ 4ਜੀ ਸਿਮ ਨੂੰ ਸੁਪੋਰਟ ਕਰਦੀ ਹੈ ਯਾਨੀ ਤੁਸੀਂ ਇਸ ਰਾਹੀਂ ਕਾਲਿੰਗ ਅਤੇ ਮੈਸੇਜ ਵੀ ਕਰ ਸਕਦੇ ਹੋ।
ਕੀਮਤ ਦੀ ਗੱਲ ਕਰੀਏ ਤਾਂ ਇਸ ਨੂੰ 149 ਯੂਰੋ (ਲਗਭਗ 13,200 ਰੁਪਏ) ’ਚ ਸਭ ਤੋਂ ਪਹਿਲਾਂ ਯੂਰੋਪ ’ਚ ਅਗਸਤ ਤੋਂ ਵਿਕਰੀ ਲਈ ਉਪਲੱਬਧ ਕੀਤਾ ਜਾਵੇਗਾ। ਭਾਰਤ ’ਚ ਇਸ ਨੂੰ ਕਦੋਂ ਉਪਲੱਬਧ ਕੀਤਾ ਜਾਵੇਗਾ, ਇਸ ਦੀ ਜਾਣਕਾਰੀ ਅਜੇ ਸਾਹਮਣੇ ਨਹੀਂ ਆਈ।
Kids UI ’ਤੇ ਕੰਮ ਕਰਦੀ ਹੈ ਇਹ ਸਮਾਰਟਵਾਚ
ਇਸ ਸਮਾਰਟਵਾਚ ’ਚ 1.54 ਇੰਚ ਦੀ ਕਲਰ ਡਿਸਪਲੇਅ ਦਿੱਤੀ ਗਈ ਹੈ ਅਤੇ ਇਹ Kids UI ’ਤੇ ਕੰਮ ਕਰਦੀ ਹੈ। ਬੱਚੇ ਆਪਣੀ ਹੋਮ ਸਕਰੀਨ ਨੂੰ ਕਲਰਫੁਲ ਵਾਲਪੇਪਰ ਲਗਾ ਸਕਦੇ ਹਨ। 4ਜੀ ਸਿਮ ਦੀ ਸੁਪੋਰਟ ਕਾਰਨ ਇਹ ਵਾਚ ਰਾਹੀਂ ਬੱਚੇ ਵੀਡੀਓ ਕਾਲਿੰਗ, ਕਾਲਿੰਗ ਅਤੇ ਮੈਸੇਜ ਭੇਜ ਸਕਦੇ ਹਨ। ਇਸ ਵਿਚ ਨੈਨੋ ਸਿਮ ਕਾਰਡ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ। ਐਮਰਜੈਂਸੀ ਲਈ SoS ਬਟਨ ਵੀ ਮੌਜੂਦ ਹੈ। ਰੀਅਲ ਟਾਈਮ ਲੋਕੇਸ਼ਨ ਫੀਚਰ ਵੀ ਇਸ ਵਿਚ ਦਿੱਤਾ ਗਿਆ ਹੈ ਜੋ ਕਿ ਕਿਸੇ ਕਾਨਟੈਕਟ ਦੇ ਨਾਲ ਲੋਕੇਸ਼ਨ ਸ਼ੇਅਰ ਕਰਨ ’ਚ ਮਦਦ ਕਰਦਾ ਹੈ।