ਟੀ.ਸੀ. ਐੱਲ. 562 ਸਮਾਰਟਫੋਨ ਲਈ ਲਾਂਚ ਹੋਇਆ ਨਵਾਂ ਵੀ. ਆਰ. ਹੈੱਡਸੈੱਟ

04/24/2017 8:15:24 PM

ਨਵੀਂ ਦਿੱਲੀ— ਟੀ.ਸੀ.ਐੱਲ ਇੰਡੀਆ ਨੇ ਭਾਰਤ ''ਚ ਪਿਛਲੇ ਸਾਲ ਆਪਣੇ ਮਾਡਲ ਟੀ. ਸੀ. ਐੱਲ. 562 ਸਮਾਰਟਫੋਨ ਨੂੰ ਲਾਂਚ ਕੀਤਾ ਸੀ। ਹੁਣ ਕੰਪਨੀ ਨੇ ਭਾਰਤ ''ਚ ਨਵਾਂ ਵੀ.ਆਰ ਹੈੱਡਸੈੱਟ ਪੇਸ਼ ਕੀਤਾ ਹੈ। ਕੰਪਨੀ ਦੇ ਨਵੇਂ ਵੀ. ਆਰ ਗਾਗਲਸ ਨੂੰ ਟੀ. ਸੀ. ਐੱਲ. 562 ਨਾਲ ਅਮੇਜ਼ਨ ਇੰਡੀਆ ਦੀ ਸਾਈਟ ਅਤੇ ਚੁÎਣੇ ਰਿਟੇਲ ਸਟੋਰ ਤੋਂ ਖਰੀਦਿਆ ਜਾ ਸਕਦਾ ਹੈ। ਟੀ. ਸੀ. ਐੱਲ 562 ਅਤੇ ਵੀ.ਆਰ. ਗਾਗਲਸ ਨੂੰ ਇਕੱਠਿਆਂ 13,999 ਰੁਪਏ ''ਚ ਖਰੀਦਿਆ ਜਾ ਸਕੇਗਾ।
ਵੀ. ਆਰ. ਹੈੱਡਸੈੱਟ ਨੂੰ ਵੱਖਰੇ ਤੌਰ ''ਤੇ ਨਹੀਂ ਖਰੀਦਿਆ ਜਾ ਸਕਦਾ। ਇਹ ਟੀ. ਸੀ. ਐੱਲ ਨਾਲ ਉਪਲੱਬਧ ਹਨ। ਵੀ. ਆਰ. ਗਾਗਲਸ ਨੂੰ ਮਾਈਕਰੋ-ਯੂਏਬੀ ਪੋਰਟ ਜ਼ਰੀਏ ਟੀ. ਸੀ. ਐੱਲ 562 ਨਾਲ ਕਨੈਕਟ ਕੀਤਾ ਜਾ ਸਕਦਾ ਹੈ। ਇਸ ਦੀ ਮਦਦ ਨਾਲ ਯੂਜ਼ਰਸ ਵਰਚੁਅਲ ਰਿਐਲਿਟੀ ਕੰਟੈਂਟ ਨੂੰ ਸਟਰੀਮ ਕਰ ਸਕਣਗੇ। ਵੀ. ਆਰ. ਸਟੋਰ ਬਿਲਟ ਇਸ ਐਪ ਰਾਹੀਂ ਵੀ download ਕੀਤਾ ਜਾ ਸਕੇਗਾ। ਦੱਸਣਯੋਗ ਹੈ ਕਿ ਟੀ. ਸੀ. ਐੱਲ 562 ਨੂੰ ਭਰਤ ''ਚ ਅਮੇਜ਼ਨ ਇੰਡੀਆ ''ਤੇ 10,990 ਰੁਪਏ ''ਚ ਮੁਹੱਈਆ ਕਰਵਾਇਆ ਗਿਆ ਸੀ। ਇਸ ਸਮੇਂ 9,999 ਰੁਪਏ ''ਚ ਮਿਲ ਰਿਹਾ ਹੈ। ਨਵੇਂ ਵੀ. ਆਰ. ਹੈੱਡਸੈੱਟ ਨਾਲ ਟੀ. ਸੀ. ਐੱਲ ਨੇ ਆਫਲਾਈਨ ਮਾਰਕੀਟ ''ਚ ਵੀ ਕਦਮ ਰੱਖ ਦਿੱਤਾ ਹੈ। ਇਸ ਲਈ ਕੰਪਨੀ ਨੇ ਅਡਵਾਂਸ ਕੰਪਿਊਟਰਾਂ ਦਾ ਭਾਈਵਾਲ ਬਣਿਆ ਹੈ। 
ਟੀ. ਸੀ. ਐੱਲ 562 ਸਮਾਰਟਫੋਨ ''ਚ 5.5 ਇੰਚ ਦੀ ਫੁਲ ਐਚ. ਡੀ. ਡਿਸਪਲੈ, octa-core ਹੀਲੀਓ ਪੀ-10 amt 6755 ਏਮ ਪ੍ਰੋਸੇਸਰ, 3 ਜੀ.ਬੀ ਰੈਮ ਅਤੇ andriod 6.0 ਮਾਰਸ਼ਮੈਲੋ ਆਪਰੇਟਿੰਗ ਸਿਸਟਮ ਹੈ। ਡਿਵਾਇਸ ਦੀ internal ਸਟੋਰੇਜ਼ 32 ਜੀ.ਬੀ ਹੈ। ਇਸ ''ਚ ਡਿਊਲ-ਟੋਨ ਐੱਲ.ਈ.ਡੀ. ਫਲੈਸ਼ ਨਾਲ 13 ਮੈਗਾਪਿਕਸਲ ਦਾ ਆਟੋ ਫੋਕਸ ਕੈਮਰਾ ਹੈ। ਫਰੰਟ ਕੈਮਰਾ 5 ਮੈਗਾਪਿਕਸਲ ਦਾ ਹੈ। ਪਾਵਰ ਦੇਣ ਲਈ ਮੌਜੂਦ ਹੈ 2960 amaah ਦੀ ਬੈਟਰੀ।


Related News