TCL ਨੇ ਭਾਰਤ 'ਚ ਲਾਂਚ ਕੀਤਾ 65 ਇੰਚ ਦਾ ਐਂਡ੍ਰਾਇਡ QLED TV,ਜਾਣੋ ਕੀਮਤ
Friday, Nov 02, 2018 - 04:29 PM (IST)

ਗੈਜੇਟ ਡੈਸਕ-ਚਾਈਨੀਜ਼ ਇਲੈਕਟ੍ਰਾਨਿਕਸ ਕੰਪਨੀ TCL ਨੇ ਇਸ ਖਾਸ ਤਿਊਹਾਰੀ ਸੀਜ਼ਨ ਦੇ ਚੱਲਦੇ ਭਾਰਤ 'ਚ ਆਪਣਾ ਲੇਟੈਸਟ ਪ੍ਰਾਡਕਟ ਨੂੰ ਮਾਰਕੀਟ ਉਤਾਰਿਆ ਹੈ। ਕੰਪਨੀ ਨੇ ਭਾਰਤ 'ਚ TCL 65X4 Android QLED TV ਨੂੰ ਲਾਂਚ ਕੀਤਾ ਹੈ। ਇਸ ਟੀ. ਵੀ. ਦੀ ਕੀਮਤ 109,990 ਰੁਪਏ ਹੈ। 65 ਇੰਚ ਦਾ ਇਹ ਟੀ. ਵੀ ਗੂਗਲ ਸਰਟੀਫਾਇਡ ਐਂਡ੍ਰਾਇਡ QLED TV ਹੈ ਜੋ 4K ਰੈਜ਼ੋਲਿਊਸ਼ਨ ਦੇ ਨਾਲ ਆਉਂਦਾ ਹੈ। ਇਸ ਸਮਾਰਟ ਟੀ. ਵੀ ਨੂੰ ਅਮੇਜ਼ਾਨ ਇੰਡੀਆ 'ਤੇ ਵਿਕਰੀ ਲਈ ਪੇਸ਼ ਕੀਤਾ ਜਾਵੇਗਾ। ਇਸ ਟੀ. ਵੀ 'ਚ HDR ਕੰਪੈਟੀਬਿਲਿਟੀ ਤੇ Harman Kardon-ਟਿਊਂਡ ਸਪੀਕਰ ਹਨ।
10,000 ਰੁਪਏ ਦਾ ਅਮੇਜ਼ਾਨ ਪੇਅ-ਬੈਲੇਨਸ ਕੈਸ਼ਬੈਕ
ਅਮੇਜ਼ਾਨ 'ਤੇ ਇਸ ਟੀ. ਵੀ. ਨੂੰ ਖਰੀਦਣ 'ਤੇ ਤੁਹਾਨੂੰ 10,000 ਰੁਪਏ ਦਾ ਅਮੇਜ਼ਾਨ ਪੇਅ-ਬੈਲੇਨਸ ਕੈਸ਼ਬੈਕ ਮਿਲੇਗਾ। ਇਸ ਤੋਂ ਇਲਾਵਾ ਨੋ ਕਾਸਟ EMI ਦਾ ਆਪਸ਼ਨ ਵੀ ਦਿੱਤੀ ਜਾ ਰਹੀ ਹੈ।
Quantum Dot LED ਟੈਕਨਾਲੌਜੀ
ਭਾਰਤ 'ਚ ਇਹ ਕੰਪਨੀ ਦਾ ਸਭ ਤੋਂ ਪ੍ਰੀਮੀਅਮ ਟੀ. ਵੀ ਹੈ। ਇਸ 'ਚ Quantum Dot LED ਟੈਕਨਾਲੌਜੀ ਦਾ ਇਸਤੇਮਾਲ ਕੀਤਾ ਗਿਆ ਹੈ। 65 ਇੰਚ ਟੀ. ਵੀ 'ਚ 4K ਪੈਨਲ ਦੇ ਨਾਲ 40W Harman Kardon ਸਪੀਕਰ ਹਨ। ਅਮੇਜ਼ਾਨ ਇਸ ਤੋਂ ਇਲਾਵਾ ਟੀ. ਵੀ ਦੇ ਫ੍ਰੀ ਇੰਸਟਾਲੇਸ਼ਨ ਦੀ ਸਰਵਿਸ ਵੀ ਦੇ ਰਹੀ ਹੈ। ਟੀ. ਵੀ 'ਤੇ ਤੁਹਾਨੂੰ 18 ਮਹੀਨੇ ਦੀ ਵਰੰਟੀ ਮਿਲ ਰਹੀ ਹੈ। ਐਂਡ੍ਰਾਇਡ ਨੂਗਟ ਆਪਰੇਟ
ਇਹ TV ਐਂਡ੍ਰਾਇਡ ਨੂਗਟ 'ਤੇ ਆਪਰੇਟ ਹੁੰਦਾ ਹੈ। ਇਸ 'ਚ ਤੁਹਾਨੂੰ ਗੂਗਲ ਪਲੇਅ ਸਟੋਰ ਦੇ ਨਾਲ ਕਈ ਐਪਸ ਵੀ ਮਿਲਣਗੀਆਂ। ਇਸ ਐਪਸ 'ਚ YouTube, Netflix ਤੇ Hotstar ਦਾ ਨਾਂ ਹੈ। ਟੀ. ਵੀ 'ਚ ਕਵਾਡ ਕੋਰ ਸੀ. ਪੀ. ਯੂ, ਡਿਊਲ ਕੋਰ ਜੀ. ਪੀ. ਯੂ. , 2.5 ਜੀ. ਬੀ. ਰੈਮ ਤੇ 16ਜੀ. ਬੀ ਦੀ ਇੰਟਰਨਲ ਸਟੋਰੇਜ ਹੈ। ਇਸ 'ਚ ਗੂਗਲ ਕ੍ਰੋਮਕਾਸਟ ਵੀ ਇਨਬਿਲਟ ਹੈ।