ਹੁਣ ਇਸ ਟੀ.ਵੀ. ਕੰਪਨੀ ਦਾ ਵੀ ਸਮਾਰਟਫੋਨ ਭਾਰਤ ਹੋਇਆ ਉਪਲੱਬਧ
Wednesday, Aug 03, 2016 - 03:56 PM (IST)

ਜਲੰਧਰ- ਚੀਨ ਦੀ ਟੀ.ਵੀ. ਨਿਰਮਾਤਾ ਕੰਪਨੀ TCL ਨੇ ਆਪਣਾ ਦੂਜਾ ਸਮਾਰਟਫੋਨ ਬੈਂਗਲੂਰੁ ''ਚ ਇਕ ਇਵੈਂਟ ਦੌਰਾਨ ਜੁਲਾਈ ਦੇ ਆਖਰੀ ਹਫਤੇ ''ਚ 10,990 ਰੁਪਏ ਦੀ ਕੀਮਤ ''ਚ ਲਾਂਚ ਕੀਤਾ ਸੀ। ਇਸ ਸਮਾਰਟਫੋਨ ਨੂੰ ਕੰਪਨੀ ਨੇ ਡਾਰਕ ਗ੍ਰੇ ਅਤੇ ਮੈਟਲ ਗੋਲਡ ਕਲਰ ਆਪਸ਼ੰਸ ਦੇ ਨਾਲ ਵਿਕਰੀ ਲਈ ਐਮਾਜ਼ਾਨ ''ਤੇ ਉਪਲੱਬਧ ਕਰ ਦਿੱਤਾ ਹੈ।
ਸਮਾਰਟਫੋਨ ਦੇ ਫੀਚਰਸ-
ਡਿਸਪਲੇ - 5.5-ਇੰਚ ਐੱਚ.ਡੀ. ਆਈ.ਪੀ.ਐੱਸ.
ਪ੍ਰੋਸੈਸਰ - 1.8 ਗੀਗਾਹਰਟਜ਼ ਆਕਟਾ-ਕੋਰ ਹੀਲਿਓ ਪੀ10
ਓ.ਐੱਸ. - ਐਂਡ੍ਰਾਇਡ 6.0 ਮਾਰਸ਼ਮੈਲੋ
ਰੈਮ - 3 ਜੀ.ਬੀ.
ਮੈਮਰੀ - 32 ਜੀ.ਬੀ. ਇੰਟਰਨਲ
ਕੈਮਰਾ - ਐੱਲ.ਈ.ਡੀ. ਫਲੈਸ਼ ਨਾਲ 13MP ਰਿਅਰ, 5MP ਫਰੰਟ
ਕਾਰਡ ਸਪੋਰਟ - ਅਪ-ਟੂ 64ਜੀ.ਬੀ.
ਸਾਇਜ਼ - 152x77x7.99mm
ਹੋਰ ਫੀਚਰ - ਡਿਊਲ ਸਿਮ (4ਜੀ+4ਜੀ), ਵਾਈ-ਫਾਈ 802.11 ਬੀ/ਜੀ/ਐੱਨ, ਅਤੇ ਬਲੂਟੁਥ 4.2
ਬੈਟਰੀ - 2960 ਐੱਮ.ਏ.ਐੱਚ.