ਟਾਟਾ ਟਿਗੋਰ ਬਣੀ ਭਾਰਤ ’ਚ ਸਭ ਤੋਂ ਜ਼ਿਆਦਾ ਵਿਕਣ ਵਾਲੀ ਇਲੈਕਟ੍ਰਿਕ ਕਾਰ

01/20/2020 2:02:42 PM

ਆਟੋ ਡੈਸਕ– ਸਰਕਾਰ ਲਗਾਤਾਰ ਇਲੈਕਟ੍ਰਿਕ ਗੱਡੀਆਂ ’ਤੇ ਜ਼ੋਰ ਦੇ ਰਹੀ ਹੈ ਅਤੇ ਕੰਪਨੀਆਂ ਵੀ ਇਸ ਮੁਹਿੰਮ ’ਚ ਵੱਧ-ਚੜ੍ਹ ਕੇ ਹਿੱਸਾ ਲੈ ਰਹੀਆਂ ਹਨ। ਮਹਿੰਦਰਾ, ਟਾਟਾ ਮੋਟਰਸ ਅਤੇ ਹੁੰਡਈ ਤੋਂ ਬਾਅਦ ਹੁਣ ਐੱਮ.ਜੀ. ਮੋਟਰਸ ਵੀ ਆਪਣਾ ਇਲੈਕਟ੍ਰਿਕ ਐੱਸ.ਯੂ.ਵੀ. ਭਾਰਤ ’ਚ ਲਾਂਚ ਕਰਨ ਜਾ ਰਹੀ ਹੈ। ਜੇਕਰ ਭਾਰਤੀ ਬਾਜ਼ਾਰ ’ਚ ਪਿਛਲੇ ਸਾਲ ਅਪ੍ਰੈਲ ਤੋਂ ਲੈ ਕੇ ਦਸੰਬਰ ਤਕ ਵਿਕੀਆਂ ਇਲੈਕਟ੍ਰਿਕ ਕਾਰਾਂ ਦੀ ਗੱਲ ਕਰੀਏ ਤਾਂ ਟਾਟਾ ਮੋਟਰਸ ਦੀ ਇਲੈਕਟ੍ਰਿਕ ਟਿਗੋਰ ਨੇ ਬਾਜ਼ੀਰ ਮਾਰੀ ਹੈ। ਅਪ੍ਰੈਲ-ਦਸੰਬਰ 2019 ਦੇ ਵਿਚਕਾਰ ਕੁਲ 1,554 ਇਲੈਕਟ੍ਰਿਕ ਕਾਰਾਂ ਦੀ ਵਿਕਰੀ ਹੋਈ ਹੈ। ਇਸ ਸਮੇਂ ਦੌਰਾਨ ਇਲੈਕਟ੍ਰਿਕ ਟਾਟਾ ਟਿਗੋਰ ਦੀ ਵਿਕਰੀ ਦਾ ਅੰਕੜਾ 669 ਯੂਨਿਟ ਰਿਹਾ ਹੈ। 

ਲਿਸਟ ’ਚ ਦੂਜੇ ਨੰਬਰ ’ਤੇ ਮਹਿੰਦਰਾ ਦੀ e-Verito
ਭਾਰਤੀ ਬਾਜ਼ਾਰ ’ਚ ਵਿਕਣ ਵਾਲੀਆਂ ਇਲੈਕਟ੍ਰਿਕ ਕਾਰਾਂ ਦੀ ਲਿਸਟ ’ਚ ਦੂਜੇ ਨੰਬਰ ’ਤੇ ਮਹਿੰਦਰਾ e-Verito ਰਹੀ ਹੈ। ਅਪ੍ਰੈਲ-ਦਸੰਬਰ 2019 ਦੇ ਵਿਚਕਾਰ 563 ਮਹਿੰਦਰਾ e-Verito ਵਿਕੀਆਂ। ਉਥੇ ਹੀ ਹੁੰਡਈ ਦੀ ਕੋਨਾ ਇਲੈਕਟ੍ਰਿਕ ਦੀ ਸੇਲਸ 292 ਯੂਨਿਟ ਰਹੀ। ਜਦਕਿ ਮਹਿੰਦਰਾ e20 ਦੀਆਂ 30 ਗੱਡੀਆਂ ਵਿਕੀਆਂ ਹਨ। ਇਲੈਕਟ੍ਰਿਕ ਟਿਗੋਰ ਨੂੰ ਸ਼ੁਰੂਆਤ ’ਚ ਸਰਕਾਰੀ ਫਲੀਟ ਲਈ ਲਾਂਚ ਕੀਤਾ ਗਿਆ ਸੀ ਪਰ ਪਿਛਲੇ ਸਾਲ ਇਸ ਨੂੰ ਪਰਸਨਲ ਇਸਤੇਮਾਲ ਲਈ ਲਾਂਚ ਕੀਤਾ ਗਿਆ। ਇਲੈਕਟ੍ਰਿਕ ਟਿਗੋਰ ਦੀ ਰੇਂਜ 213 ਕਿਲੋਮੀਟਰ ਹੈ, ਜਿਸ ਨੂੰ ARAI ਨੇ ਸਰਟੀਫਾਈ ਕੀਤਾ ਹੈ। 


Related News