ਆ ਗਈ ਆਟੋਮੈਟਿਕ ਟਾਟਾ ਟਿਆਗੋ NRG, ਜਾਣੋ ਕੀਮਤ

Tuesday, May 28, 2019 - 06:07 PM (IST)

ਆ ਗਈ ਆਟੋਮੈਟਿਕ ਟਾਟਾ ਟਿਆਗੋ NRG, ਜਾਣੋ ਕੀਮਤ

ਆਟੋ ਡੈਸਕ– ਟਾਟਾ ਮੋਟਰਸ ਨੇ ਹੈਚਬੈਕ ਕਾਰ ਟਿਆਗੋ ਦੇ ਕ੍ਰਾਸਓਵਰ ਵਰਜਨ ਟਿਆਗੋ NRG ਦਾ ਆਟੋਮੈਟਿਕ ਵੇਰੀਐਂਟ ਲਾਂਚ ਕਰ ਦਿੱਤਾ ਹੈ। ਆਟੋਮੈਟਿਕ ਟ੍ਰਾਂਸਮਿਸ਼ਨ ਵਾਲੀ ਟਿਆਗੋ ਐੱਨ.ਆਰ.ਜੀ. ਦੀ ਐਕਸ-ਸ਼ੋਅਰੂਮ ਕੀਮਤ 6.15 ਲੱਖ ਰੁਪਏ ਹੈ। ਸਤੰਬਰ 2018 ’ਚ ਲਾਂਚ ਹੋਈ ਇਹ ਕਾਰ ਹੁਣ ਤਕ ਸਿਰਫ ਮੈਨੁਅਲ ਟ੍ਰਾਂਸਮਿਸ਼ਨ ’ਚ ਉਪਲੱਬਧ ਸੀ। ਆਟੋਮੈਟਿਕ ਟ੍ਰਾਂਸਮਿਸ਼ਨ ਦਾ ਆਪਸ਼ਨ ਸਿਰਫ ਕਾਰ ਦੇ ਪੈਟਰੋਲ ਇੰਜਣਦੇ ਨਾਲ ਦਿੱਤਾ ਗਿਆ ਹੈ। 

ਟਾਟਾ ਟਿਆਗੋ ਦੇ ਪੈਟਰੋਲ ਇੰਜਣ-ਮੈਨੁਅਲ ਟ੍ਰਾਂਸਮਿਸ਼ਨ ਦੇ ਮੁਕਾਬਲੇ ਆਟੋਮੈਟਿਕ ਟ੍ਰਾਂਸਮਿਸ਼ਨ ਵਾਲੇ ਨਵੇਂ ਵੇਰੀਐਂਟ ਦੀ ਕੀਮਤ 45 ਹਜ਼ਾਰ ਰੁਪਏ ਜ਼ਿਆਦਾ ਹੈ। ਆਟੋਮੈਟਿਕ ਟ੍ਰਾਂਸਮਿਸ਼ਨ ਤੋਂ ਇਲਾਵਾ ਕਾਰ ’ਚ ਕੋਈ ਹੋਰ ਅਪਡੇਟ ਨਹੀਂ ਹੋਇਆ। ਟਿਆਗੋ ਐੱਨ.ਆਰ.ਜੀ. ਸਟੈਂਡਰਡ ਟਿਆਗੋ ਦਾ ਰਫ ਵਰਜਨ ਕਹੀ ਜਾਂਦੀ ਹੈ। ਇਸ ਦੇ ਚਾਰੇ ਪਾਸੇ ਬਲੈਕ ਪਲਾਸਟਿਕ ਕਲੈਡਿੰਗ, ਫਰੰਟ ਅਤੇ ਰੀਅਰ ਸਕਿਡ ਪਲੇਟਸ, ਬਲੈਕ ਗ੍ਰਿੱਲ, ਰੂਫ ਰੇਲਸ ਅਤੇ ਜ਼ਿਆਦਾ ਗ੍ਰਾਊਂਡ ਕਲੀਅਰੈਂਸ ਇਸ ਨੂੰ ਸਟੈਂਡਰਡ ਟਿਆਗੋ ਤੋਂ ਅਲੱਗ ਬਣਾਉਂਦੇ ਹਨ। 

PunjabKesari

ਟਿਆਗੋ ਐੱਨ.ਆਰ.ਜੀ. ’ਚ ਅਲੌਏ ਵ੍ਹੀਲਜ਼ ਵਰਗੇ ਦਿਸਣ ਵਾਲੇ 14-ਇੰਚ ਦੇ ਸਟੀਲ ਵ੍ਹੀਲ, ਰਿਫਲੈਕਟਰ ਹੈੱਡਲੈਂਪਸ, ਕੰਟ੍ਰਾਸਟ ਸਵਿੱਚ ਫੈਬ੍ਰਿਕ ਅਪਹੋਲਸਟਰੀ, ਮੈਨੁਅਲ ਏਸੀ, ਪਾਵਰ ਅਸਿਸਟੇਡ ਅਤੇ ਟਿਲਟ ਅਜਸਟੇਬਲ ਸਟੀਅਰਿੰਗ, ਹਾਈਟ-ਅਜਸਟੇਬਲ ਡਰਾਈਵਰ ਸੀਟ, ਰਿਮੋਟ ਲਾਕਿੰਗ, ਚਾਰੇ ਪਾਵਰ ਵਿੰਡੋ ਅਤੇ ਇਲੈਕਟ੍ਰਿਕ ਤਰੀਕੇ ਨਾਲ ਅਜਸਟ ਹੋਣ ਵਾਲੇ ਵਿੰਗ ਮਿਰਰਸ ਵਰਗੇ ਫੀਚਰਜ਼ ਹਨ। 

PunjabKesari

ਇੰਜਣ
ਟਿਆਗੋ ਐੱਨ.ਆਰ.ਜੀ. ’ਚ 85hp ਪਾਵਰ ਵਾਲਾ 1.2-ਲੀਟਰ ਪੈਟਰੋਲ ਅਤੇ 70hp ਪਾਵਰ ਵਾਲਾ 1.05-ਲੀਟਰ ਡੀਜ਼ਲ ਇੰਜਣ ਹੈ। ਦੋਵਾਂ ਇੰਜਣਾਂ ’ਚ 5-ਸਪੀਡ ਮੈਨੁਅਲ ਟ੍ਰਾਂਸਮਿਸ਼ਨ ਸਟੈਂਡਰਡ ਦਿੱਤਾ ਗਿਆ ਹੈ। ਪੈਟਰੋਲ ਇੰਜਣ ’ਚ ਹੁਣ ਏ.ਐੱਮ.ਟੀ. ਦਾ ਆਪਸ਼ਨ ਵੀ ਮੌਜੂਦ ਹੈ। ਬਾਜ਼ਾਰ ’ਚ ਇਸ ਦਾ ਮੁਕਾਬਲਾ ਮਾਰੂਤੀ ਸੁਜ਼ੂਕੀ ਸਿਲੇਰੀਓ ਐਕਸ ਅਤੇ ਮਹਿੰਦਰਾ ਕੇ.ਯੂ.ਵੀ. 100 ਐੱਨ.ਐਕਸ.ਟੀ. ਨਾਲ ਹੋਵੇਗਾ। 


Related News