ਸ਼ੁਰੂ ਹੋਈ Tata Tiago EV ਦੀ ਡਿਲਿਵਰੀ, ਕੰਪਨੀ ਨੇ 2 ਹਜ਼ਾਰ ਗਾਹਕਾਂ ਨੂੰ ਡਿਲਿਵਰ ਕੀਤੀ ਕਾਰ
Saturday, Feb 04, 2023 - 02:35 PM (IST)

ਆਟੋ ਡੈਸਕ– ਟਾਟਾ ਮੋਟਰਸ ਨੇ 28 ਸਤੰਬਰ 2022 ਨੂੰ ਆਪਣੀ ਇਲੈਕਟ੍ਰਿਕ ਕਾਰ ਟਿਆਗੋ ਨੂੰ ਲਾਂਚ ਕੀਤਾ ਸੀ। ਹੁਣ ਕੰਪਨੀ ਨੇ ਇਸਦੀ ਡਿਲਿਵਰੀ ਸ਼ੁਰੂ ਕਰ ਦਿੱਤੀ ਹੈ। ਟਾਟਾ ਨੇ ਪਹਿਲੇ ਬੈਚ ’ਚ 2 ਹਜ਼ਾਰ ਕਾਰਾਂ ਦੀ ਡਿਲਿਵਰੀ ਦਿੱਤੀ ਹੈ।
ਟਾਟਾ ਨੇ ਪਹਿਲੇ ਬੈਚ ’ਚ ਦੇਸ਼ ਦੇ 133 ਸ਼ਹਿਰਾਂ ’ਚ ਇਲੈਕਟ੍ਰਿਕ ਕਾਰ ਦੀ ਡਿਲਿਵਰੀ ਨੂੰ ਸ਼ੁਰੂ ਕੀਤਾ ਹੈ। ਕੰਪਨੀ ਨੇ 22 ਸਤੰਬਰ ਨੂੰ ਕਾਰ ਦੀਆਂ ਕੀਮਤਾਂ ਦਾ ਐਲਾਨ ਕੀਤਾ ਸੀ ਅਤੇ 10 ਅਕਤੂਬਰ 2022 ਤੋਂ ਟਿਆਗੋ ਈ.ਵੀ. ਲਈ ਬੁਕਿੰਗਸ ਲੈਣਾ ਸ਼ੁਰੂ ਕਰ ਦਿੱਤਾ ਸੀ ਅਤੇ ਦਸੰਬਰ 2022 ’ਚ ਇਸਦੀ ਟੈਸਟ ਡਰਾਈਵ ਸ਼ੁਰੂ ਕੀਤੀ ਗਈ ਸੀ।
ਟਾਟਾ ਪੈਸੰਜਰ ਇਲੈਕਟ੍ਰਿਕ ਮੋਬਿਲਿਟੀ ਦੇ ਮਾਰਕੀਟਿੰਗ, ਸੇਲਸ ਅਤੇ ਰਣਨੀਤੀ ਵਿਭਾਗ ਦੇ ਮੁਖੀ ਵਿਵੇਕ ਸ਼੍ਰੀਵਾਸਤਵ ਨੇ ਕਿਹਾ ਕਿ ਟਿਆਗੋ ਈ.ਵੀ. ਦੇ ਲਾਂਚ ਦਾ ਉਦੇਸ਼ ਭਾਰਤੀ ਇਲੈਕਟ੍ਰਿਕ ਵਾਹਨ ਦੇ ਬਾਜ਼ਾਰ ’ਚ ਤੇਜ਼ੀ ਲਿਆਉਣਾ ਸੀ ਅਤੇ ਸਾਨੂੰ ਇਹ ਐਲਾਨ ਕਰਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਅਸੀਂ ਇਸ ਪ੍ਰੋਡਕਟ ਦੇ ਨਾਲ ਸਹੀ ਰਸਤੇ ’ਤੇ ਹਾਂ। ਇਕ ਮਜਬੂਤ ਤਾਕਤ ਦੇ ਦਮ ’ਤੇ 133 ਸ਼ਹਿਰਾਂ ’ਚ ਕਾਰਾਂ ਦੀ ਵਿਕਰੀ ਜਾਰੀ ਹੈ। ਅੱਜ ਅਸੀਂ ਜਿਸ ਸਫਲਤਾ ਦਾ ਜਸ਼ਨ ਮਨਾ ਰਹੇ ਹਨ, ਉਸ ਲਈ ਇਸ ਬ੍ਰਾਂਡ ’ਚ ਪੂਰਾ ਭਰੋਸਾ ਹੈ।