ਨਵੇਂ ਅਤੇ ਐਡਵਾਂਸਡ ਵਰਜ਼ਨ ''ਚ ਲਾਂਚ ਹੋ ਸਕਦੀ ਹੈ ਟਾਟਾ ਦੀ ਇਹ ਕਾਰ

Saturday, Feb 25, 2017 - 01:43 PM (IST)

ਨਵੇਂ ਅਤੇ ਐਡਵਾਂਸਡ ਵਰਜ਼ਨ ''ਚ ਲਾਂਚ ਹੋ ਸਕਦੀ ਹੈ ਟਾਟਾ ਦੀ ਇਹ ਕਾਰ

ਜਲੰਧਰ- ਭਾਰਤ ਦੀ ਸਭ ਤੋਂ ਮਸ਼ਹੂਰ ਆਟੋਮੋਬਾਇਲ ਕੰਪਨੀ ਟਾਟਾ ਮੋਟਰਸ ਨੇ ਆਪਣੀ ਟਿਆਗੋ ਕਾਰ ਨੂੰ ਅਪਰੈਲ 2016 ''ਚ ਲਾਂਚ ਕੀਤਾ ਸੀ। ਜਿਸ ਦੇ ਚੱਲਦੇ ਇਸ ਨੂੰ ਕਾਫੀ ਸਫਲਤਾ ਵੀ ਮਿਲੀ ਹੈ। ਪਰ ਕੰਪਨੀ ਹੁਣ ਇਸ ਕਾਰ ''ਚ ਕੁਝ ਹੋਰ ਨਵਾਂ ਕਰਨ ਜਾ ਰਹੀ ਹੈ। ਕੰਪਨੀ ਦੋ ਪੈਟਰੋਲ ਵੇਰੀਅੰਟਸ XT and XZ ਦੀ ਟਿਆਗੋ ''ਚ ਟਾਟਾ ਆਟੋਮੈਟਿਡ, ਮੈਨੂਅਲ ਟਰਾਂਸਮਿਸ਼ਨ ਟੈਕਨਾਲੋਜੀ ਲਿਆ ਸਕਦੀ ਹੈ। ਕੁੱਝ ਮੀਡੀਆ ਰਿਪੋਰਟਸ ਦੇ ਵੱਲੋਂ ਇਹ ਕਾਰ ਮਾਰਚ 2017 ''ਚ ਲਾਂਚ ਹੋਵੇਗੀ ।

 

ਇਸ 1.2 ਲਿਟਰ ਪੈਟਰੋਲ ਇੰਜਣ ਵੇਰੀਅੰਟ ਦੀ ਬਾਕੀ ਖੂਬੀਆਂ ਪਿਛਲੀ ਟਿਆਗੋ ਵਰਗੀਆਂ ਹੀ ਰਹਿਣ ਵਾਲੀਆਂ ਹਨ। ਇਹ 84 ਬੀ. ਐੱਚ. ਪੀ ਦਾ ਅਧਿਕਤਮ ਪਾਵਰ ਅਤੇ 112 ਐੱਨ. ਐੱਮ ਦਾ ਟਾਰਕ ਜਰਨੇਟ ਕਰਦਾ ਹੈ। ਏ. ਐੱਮ. ਟੀ ਪੈਟਰੋਲ ਅਤੇ ਡੀਜਲ, ਦੋਨੋਂ ਵੇਰੀਅੰਟਸ ''ਚ ਦਿੱਤਾ ਜਾਵੇਗਾ। ਕਿਹਾ ਜਾ ਰਿਹਾ ਹੈ ਕਿ ਏ. ਐੱਮ. ਟੀ ਨਾਲ ਲੈਸ ਨਵੀਂ ਟਿਆਗੋ ਦਾ ਮੁਕਾਬਲਾ ਸਲੈਰੀਓ ਅਤੇ ਗਰੈਂਡ ਆਈ10 ਹੋਵਗਾ। ਟਾਟਾ ਮੋਟਰਸ ਅਜੇ ਤੱਕ ਇਸ ਤਕਨੀਕ ਨੂੰ ਸਿਡਾਨ ਜ਼ੈਸਟ ''ਚ ਹੀ ਦੇ ਰਹੀ ਸੀ, ਜੋ ਹੁਣ ਗਾਹਕਾਂ ਨੂੰ ਟਿਆਗੋ ''ਚ ਵੀ ਮਿਲੇਗੀ । ਟਾਟਾ ਟਿਆਗੋ ਪੈਟਰੋਲ ਏ. ਐੱਮ. ਟੀ ਤੋਂ ਇਲਾਵਾ ਟਾਟਾ ਟਿਗੋਰ ਨੂੰ ਵੀ ਲਾਂਚ ਕਰਨ ਦੀ ਯੋਜਨਾ ਬਣਾ ਰਿਹਾ ਹੈ। ਇਹ ਕੰਪਨੀ ਦੀ ਟਿਆਗੋ ਅਤੇ ਹੈਕਸਾ ਤੋਂ ਬਾਅਦ ਨਵੀਂ ਇਮਪੈਕਟ ਡਿਜ਼ਾਇਨ ਕਾਰ ਹੋਵੇਗੀ।


Related News