ਟਾਟਾ ਨੇ ਭਾਰਤ ''ਚ ਲਾਂਚ ਕੀਤਾ ਟਿਆਗੋ ਦਾ ਆਟੋਮੈਟਿਕ ਵੇਰੀਅੰਟ

Monday, Mar 06, 2017 - 06:46 PM (IST)

ਟਾਟਾ ਨੇ ਭਾਰਤ ''ਚ ਲਾਂਚ ਕੀਤਾ ਟਿਆਗੋ ਦਾ ਆਟੋਮੈਟਿਕ ਵੇਰੀਅੰਟ
ਜਲੰਧਰ- ਭਾਰਤ ਦੀ ਵਾਹਨ ਨਿਰਮਾਤਾ ਕੰਪਨੀ ਟਾਟਾ ਮੋਟਰਸ ਨੇ ਆਪਣੀ ਲੋਕਪ੍ਰਿਅ ਕਾਰ ਟਿਆਗੋ ਦਾ ਆਟੋਮੈਟਿਕ ਵੇਰੀਅੰਟ ਪੇਸ਼ ਕੀਤਾ ਹੈ। ਇਸ ਕਾਰ ਦੀ ਭਾਰਤ ''ਚ ਕੀਮਤ 5.39 ਲੱਖ ਰੁਪਏ (ਐੱਕਸ ਸ਼ੋਅਰੂਮ ਦਿੱਲੀ) ਰੱਖੀ ਗਈ ਹੈ। ਟਾਟਾ ਟਿਆਗੋ ਦੇ ਇਜ਼ੀ ਸ਼ਿਫਟ AMT ਵੇਰੀਅੰਟ ''ਚ 4 ਗਿਅਰ ਪੋਜੀਸ਼ਨ (ਆਟੋਮੈਟਿਕ, ਨੈਚੁਰਲ, ਰਿਵਰਸ, ਮੈਨੁਅਲ) ਅਤੇ ਦੋ ਡਰਾਈਵਿੰਗ ਮੋਡਸ ਸਪੋਰਟਸ ਅਤੇ ਸਿਟੀ ਦਿੱਤੇ ਗਏ ਹਨ। ਇਸ ਵੇਰੀਅੰਟ ''ਚ 1.2 ਲੀਟਰ ਦਾ ਤਿੰਨ ਸਿਲੰਡਰ ਰੇਵੋਟਰਾਨ ਪੈਟਰੋਲ ਇੰਜਨ ਲੱਗਾ ਹੈ ਜੋ 6000 ਆਰ.ਪੀ.ਐੱਮ. ''ਤੇ 84 ਬੀ.ਐੱਚ.ਪੀ. ਦੀ ਪਾਵਰ ਅਤੇ 114 ਐੱਨ.ਐੱਮ. ਦਾ ਟਾਰਕ ਪੈਦਾ ਕਰਦਾ ਹੈ। 
 
ਲਾਂਚ ਈਵੈਂਟ-
ਟਾਟਾ ਮੋਟਰਸ ਦੇ ਪ੍ਰੈਸੀਡੈਂਟ (ਪੈਸੰਜਰ ਵ੍ਹੀਕਲ ਵਿਜ਼ਨੈੱਸ ਯੂਨਿਟ) ਮਯੰਕ ਪਾਰਿਕ ਨੇ ਕਿਹਾ ਹੈ ਕਿ ਨਵੀਂ ਟਿਆਗੋ ਏ.ਐੱਮ.ਟੀ. ਨੂੰ ਪੇਸ਼ ਕਰਕੇ ਅਸੀਂ ਕਾਫੀ ਖੁਸ਼ ਹਾਂ ਅਤੇ ਸਾਨੂੰ ਵਿਸ਼ਵਾਸ ਹੈ ਕਿ ਨਵੀਆਂ ਕਾਰਾਂ ਦੇ ਨਾਲ ਬਾਜ਼ਾਰ ''ਚ ਟਾਟਾ ਦਾ ਵਿਸਤਾਰ ਹੋਵੇਗਾ। ਟਾਟਾ ਟਿਆਗੋ ਦਾ ਆਟੋਮੈਟਿਕ ਵੇਰੀਅੰਟ ਮਾਰੂਤੀ ਸੁਜ਼ੂਕੀ ਸਲੇਰੀਓ, ਹੁੰਡਈ ਗਰੈਂਡ ਆਈ 10 ਅਤੇ ਰੇਨੋ ਕੁਇੱਡ ਨੂੰ ਸਖਤ ਟੱਕਰ ਦੇਵੇਗੀ।

Related News