ਇਲੈਕਟ੍ਰਿਕ ਸਨਰੂਫ ਨਾਲ Tata ਨੇ ਭਾਰਤੀ ਬਾਜ਼ਾਰ ’ਚ ਉਤਾਰਿਆ Nexon ਦਾ XM (S) ਮਾਡਲ

Thursday, Sep 03, 2020 - 01:16 PM (IST)

ਆਟੋ ਡੈਸਕ– ਟਾਟਾ ਮੋਟਰਸ ਨੇ ਆਪਣੀ ਪ੍ਰਸਿੱਧ ਐੱਸ.ਯੂ.ਵੀ. ਨੈਕਸਨ ਦਾ ਇਕ ਨਵਾਂ ਮਾਡਲ Nexon XM (S) ਲਾਂਚ ਕਰ ਦਿੱਤਾ ਹੈ। ਇਸ ਨੂੰ 8.36 ਲੱਖ ਰੁਪਏ ਦੀ ਕੀਮਤ ’ਤੇ ਲਿਆਇਆ ਗਿਆ ਹੈ। ਇਸ ਮਾਡਲ ਨੂੰ ਲਿਆਉਣ ਦਾ ਸਭ ਤੋਂ ਵੱਡਾ ਕਾਰਨ ਹੈ ਕਿ ਕੰਪਨੀ ਪ੍ਰੀਮੀਅਮ ਫੀਚਰਜ਼ ਅਤੇ ਉਪਕਰਣ ਨੂੰ ਘੱਟ ਕੀਮਤ ’ਤੇ ਉਪਲੱਬਧ ਕਰਨਾ ਚਾਹ ਰਹੀ ਸੀ ਇਸ ਲਈ ਇਸ ਨੂੰ ਲਿਆਇਆ ਗਿਆ ਹੈ। 

ਡੀਜ਼ਲ ਅਤੇ ਪੈਟਰੋਲ ਦੋਵਾਂ ਇੰਜਣਾਂ ’ਚ ਆਏਆਗਾ ਇਹ ਮਾਡਲ
Tata Nexon XM (S) ਮਾਡਲ ਨੂੰ ਪੈਟਰੋਲ ਅਤੇ ਡੀਜ਼ਲ ਦੇ ਨਾਲ ਮੈਨੁਅਲ ਅਤੇ ਆਟੋਮੈਟਿਕ ਗਿਅਰਬਾਕਸ ਦੇ ਆਪਸ਼ਨ ’ਚ ਲਿਆਇਆ ਗਿਆ ਹੈ। ਨੈਕਸਨ ਐਕਸ.ਐੱਮ. (ਐੱਸ.) ਮਾਡਲ ਦੇ ਪੈਟਰੋਲ ਮੈਨੁਅਲ ਦੀ ਕੀਮਤ 8.36 ਲੱਖ ਰੁਪਏ ਅਤੇ ਡੀਜ਼ਲ ਦੀ ਕੀਮਤ 9.70 ਲੱਖ ਰੁਪਏ ਅਤੇ ਆਟੋਮੈਟਿਕ ਪੈਟਰੋਲ ਦੀ ਕੀਮਤ 8.96 ਲੱਖ ਰੁਪਏ ਅਤੇ ਆਟੋਮੈਟਿਕ ਡੀਜ਼ਲ ਦੀ ਕੀਮਤ 10.30 ਲੱਖ ਰੁਪਏ ਰੱਖੀ ਗਈ ਹੈ। ਸਾਰੀਆਂ ਕੀਮਤਾਂ ਐਕਸ-ਸ਼ੋਅਰੂਮ -ਦਿੱਲੀ ਦੀਆਂ ਹਨ। 

SUV ’ਚ ਮਿਲੀ ਇਲੈਕਟ੍ਰਿਕ ਸਨਰੂਫ
Tata Nexon XM (S) ਮਾਡਲ ਨੂੰ ਇਲੈਕਟ੍ਰਿਕ ਸਨਰੂਫ ਨਾਲ ਲਿਆਇਆ ਗਿਆ ਹੈ। ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਇਹ ਮਾਡਲ ਇਲੈਕਟ੍ਰਿਕ ਸਨਰੂਫ ਨਾਲ ਆਉਣ ਵਾਲਾ ਆਪਣੇ ਸੈਗਮੈਂਟ ਦਾ ਸਭ ਤੋਂ ਸਸਤਾ ਮਾਡਲ ਹੈ। ਇਸ ਤੋਂ ਇਲਾਵਾ ਇਸ ਮਾਡਲ ’ਚ ਆਟੋਮੈਟਿਕ ਹੈੱਡਲੈਂਪ, ਰੇਨ ਸੈਨਿੰਗ ਵਾਈਪ ਅਤੇ ਸਟੀਅਰਿੰਗ ਮਾਊਂਟਿਡ ਕੰਟਰੋਲ ਦਿੱਤੇ ਗਏ ਹਨ। ਇਸ ਤੋਂ ਇਲਾਵਾ ਇਲੈਕਟ੍ਰਿਕ ਸਟੇਬਿਲਿਟੀ ਪ੍ਰੋਗਰਾਮ, ਪ੍ਰਾਜੈੱਕਟਰ ਹੈੱਡਲੈਂਪ ਦੇ ਨਾਲ ਐੱਲ.ਈ.ਡੀ. ਡੀ.ਆਰ.ਐੱਲ., ਡਰਾਈਵਰ ਅਤੇ ਕੋ-ਡਰਾਈਵਰ ਏਅਰਬੈਗ, ਹਿੱਲ ਹੋਲਡ ਕੰਟਰੋਲ, ਕੁਨੈਕਟਨੈਕਸਟ ਇੰਫੋਟੇਨਮੈਂਟ ਸਿਸਟਮ, ਤਿੰਨ ਡਰਾਈਵਰ ਮੋਡਸ ਈਕੋ, ਸਿਟੀ ਅਤੇ ਸਪੋਰਟ ਦਿੱਤੇ ਗਏ ਹਨ। 


Rakesh

Content Editor

Related News