ਟਾਟਾ ਮੋਟਰਸ ਦੀ ਨਵੀਂ Nexon EV Max ਭਾਰਤ ’ਚ ਲਾਂਚ, ਸਿੰਗਲ ਚਾਰਜ ’ਚ ਚੱਲੇਗੀ 437 ਕਿਲੋਮੀਟਰ

Saturday, May 14, 2022 - 11:53 AM (IST)

ਟਾਟਾ ਮੋਟਰਸ ਦੀ ਨਵੀਂ Nexon EV Max ਭਾਰਤ ’ਚ ਲਾਂਚ, ਸਿੰਗਲ ਚਾਰਜ ’ਚ ਚੱਲੇਗੀ 437 ਕਿਲੋਮੀਟਰ

ਆਟੋ ਡੈਸਕ– ਦੇਸ਼ ਦੀ ਪ੍ਰਮੁੱਖ ਵਾਹਨ ਨਿਰਮਾਤਾ ਕੰਪਨੀ ਟਾਟਾ ਮੋਟਰਜ਼ ਨੇ ਆਖਿਰਕਾਰ ਆਪਣੀ ਇਲੈਕਟ੍ਰਿਕ ਐੱਸ. ਯੂ. ਵੀ. ਨੈਕਸਨ ਈ. ਵੀ. ਮੈਕਸ ਲਾਂਚ ਕਰ ਦਿੱਤਾ ਹੈ। ਕੰਪਨੀ ਨੇ ਟਾਟਾ ਨੈਕਸਨ ਈ. ਵੀ. ਮੈਕਸ ਨੂੰ 17.74 ਲੱਖ ਸ਼ੁਰੂਆਤੀ ਐਕਸ-ਸ਼ੋਅਰੂਮ ਕੀਮਤ ’ਤੇ ਭਾਰਤੀ ਬਾਜ਼ਾਰ ’ਚ ਉਤਾਰਿਆ। ਇਸ ਦੇ ਨਾਲ ਹੀ ਟੌਪ ਮਾਡਲ ਦੀ ਕੀਮਤ 1924 ਲੱਖ ਰੁਪਏ (ਐਕਸ ਸ਼ੋਅਰੂਮ) ਤੱਕ ਹੈ। 14.54 ਲੱਖ ਤੋਂ 17.15 ਲੱਖ ਦੇ ਪ੍ਰਾਈਸ ਰੇਂਜ ’ਚ ਆਉਣ ਵਾਲੀ ਸਟੈਂਡਰਡ ਰੇਂਜ ਨੈਕਸਨ ਈ. ਵੀ. ਦੀ ਤੁਲਨਾ ’ਚ ਟਾਟਾ ਨੈਕਸਨ ਈ. ਵੀ. ਮੈਕਸ 3.20 ਲੱਖ ਰੁਪਏ ਮਹਿੰਗਾ ਹੈ। ਹਾਈ-ਰੇਂਜ ਵਾਲੀ ਨਵੀਂ ਨੈਕਸਨ ਈ. ਵੀ. ਮੈਕਸ ਦੋ ਵੇਰੀਐਂਟਸ ਐਕਸਜੈੱਡ+ ਅਤੇ ਐਕਸਜੈੱਡ+ ਐੱਲ. ਯੂ. ਐਕਸ. ’ਚ ਲਾਂਚ ਕੀਤੀ ਗਈ।

ਦਮਦਾਰ ਫੀਚਰਸ
ਨੈਕਸਨ ਈ. ਵੀ. ਮੈਕਸ ਤਿੰਨ ਡ੍ਰਾਈਵ ਮੋਡਸ-ਸਿਟੀ, ਸਪੋਰਟ ਅਤੇ ਈਕੋ ਹੈ। ਇਸ ਮਾਡਲ ’ਚ ਇਕ ਐਕਟਿਵ ਮੋਡ ਡਿਸਪਲੇ ਨਾਲ ਇਕ ਨਵਾਂ ਡ੍ਰਾਈਵ ਮੋਡ ਸਿਲੈਕਟਰ ਦਿੱਤਾ ਗਿਆ ਹੈ। ਇਸ ਕਾਰ ’ਚ ਐਡਵਾਂਸਡ ਜ਼ੀ. ਕੁਨੈਕਟ 2.0 ਕਨੈਕਟੇਡ ਕਾਰ ਤਕਨਾਲੋਜੀ ਮਿਲਦੀ ਹੈ ਜੋ 48 ਕਨੈਕਟੇਡ ਕਾਰ ਫੀਚਰਸ ਨਾਲ ਆਉਂਦੀ ਹੈ। ਇਸ ਦੇ ਨਾਲ ਹੀ ਟਾਟਾ ਨੈਕਸਨ ਈ. ਵੀ. ਮੈਕਸ ’ਚ ਵੈਂਟੀਲੇਟੇਡ ਸੀਟ, ਆਲ ਨਿਊ ਮਕਰਾਨਾ ਬੇਜ ਇੰਟੀਰੀਅਰ, ਮੁਸਾਫਰਾਂ ਲਈ ਵੈਂਟੀਲੇਸ਼ਨ ਦੇ ਨਾਲ-ਨਾਲ ਲੈਦਰ ਸੀਟਸ, ਵਾਇਰਲੈੱਸ ਸਮਾਰਟਫੋਨ ਚਾਰਜਿੰਗ, ਆਟੋ ਡਿਮਿੰਗ ਆਈ. ਆਰ. ਵੀ. ਐੱਮ., ਏਅਰ ਪਿਊਰੀਫਾਇਰ, ਕਰੂਜ਼ ਕੰਟਰੋਲ, ਪਾਰਕ ਮੋਡ ਵਰਗੇ ਫੀਚਰਸ ਮਿਲਦੇ ਹਨ।

56 ਮਿੰਟਾਂ ’ਚ ਹੋਵੇਗੀ ਫੁੱਲ ਚਾਰਜ
ਨੈਕਸਨ ਈ. ਵੀ. ਮੈਕਸ ਨੂੰ 3.3 ਕਿਲੋਵਾਟ ਅਤੇ 7.2 ਕਿਲੋਵਾਟ ਏ. ਸੀ. ਫਾਸਟ ਚਾਰਜਰ ਦੀ ਚੋਣ ਦੇ ਨਾਲ ਪੇਸ਼ ਕੀਤਾ ਗਿਆ ਹੈ। 7.2 ਕਿਲੋਵਾਟ ਏ. ਸੀ. ਫਾਸਟ ਚਾਰਜਰ ਨੂੰ ਘਰ ਜਾਂ ਆਫਿਸ ’ਚ ਲਗਾਇਆ ਜਾ ਸਕਦਾ ਹੈ। ਐੱਸ. ਯੂ. ਵੀ. ਨੂੰ ਚਾਰਜ ਹੋਣ ’ਚ 6.5 ਘੰਟੇ ਦਾ ਸਮਾਂ ਲਗਦਾ ਹੈ। ਉੱਥੇ ਹੀ 50 ਕਿਲੋਵਾਟ ਡੀ. ਸੀ. ਫਾਸਟ ਚਾਰਜਰ ਨੇ ਇਸ ਨੂੰ ਸਿਰਫ 56 ਮਿੰਟ ’ਚ 0.80 ਫੀਸਦੀ ਤੱਕ ਚਾਰਜ ਕੀਤਾ ਜਾ ਸਕਦਾ ਹੈ। ਕੰਪਨੀ ਨੇ ਐੱਕਸ ਜੈੱਡ+ ਅਤੇ ਐਕਸਜੈੱਡ + ਐੱਲ. ਯੂ. ਐਕਸ. ਵੇਰੀਐਂਟ ’ਚ 7.2 ਕਿਲੋਵਾਟ ਏ. ਸੀ. ਦੀ ਫੁੱਲ ਚਾਰਜਿੰਗ ਦਾ ਆਪਸ਼ਨ ਦਿੱਤਾ ਗਿਆ ਹੈ।

ਸੇਫਟੀ ਫੀਚਰਸ
ਟਾਟਾ ਮੋਟਰਜ਼ ਨੇ ਇਸ ਵਾਰ ਆਪਣੀ ਐੱਸ. ਯੂ,. ਵੀ. ਫੀਚਰਸ ’ਚ ਕਾਫੀ ਸੁਧਾਰ ਕੀਤਾ ਹੈ। ਨੈਕਸਨ ਈ. ਵੀ. ਮੈਕਸ ’ਚ ਈ. ਐੱਸ. ਪੀ. ਮਿਲੇਗਾ ਜੋ ਆਈ-ਵੀ. ਬੀ. ਏ. ਸੀ. (ਇੰਟੈਲੀਜੈਂਟ-ਵੈਕਿਊ-ਲੈਸ ਬੂਸਟ ਅਤੇ ਐਕਟਿਵ ਕੰਟਰੋਲ) ਨਾਲ ਹੋਵੇਗਾ। ਇਸ ਤੋਂ ਇਲਾਵਾ ਹਿਲ ਹੋਲਡ, ਹਿਲ ਡਿਸੈਂਟ ਕੰਟਰੋਲ, ਆਟੋ ਵ੍ਹੀਕਲ ਹੋਲਡ ਨਾਲ ਇਲੈਕਟ੍ਰਾਨਿਕ ਪਾਰਕਿੰਗ ਬ੍ਰੇਕ ਅਤੇ ਸਾਰੇ ਚਾਰ ਪਹੀਆ ’ਤੇ ਡਿਸਕ ਬ੍ਰੇਕ ਦਿੱਤੇ ਗਏ ਹਨ। ਕੰਪਨੀ ਮੁਤਾਬਕ ਜਿਪਟ੍ਰਾਨ ਪਲੇਟਫਾਰਮ ’ਤੇ ਤਿਆਰ ਕੀਤੀ ਗਈ ਨਵੀਂ ਨੈਕਸਨ ਈ. ਵੀ. ਪਹਿਲਾਂ ਵਾਂਗ ਹੀ ਭਰੋਸੇਮੰਦ ਹੈ।


author

Rakesh

Content Editor

Related News