ਇਲੈਕਟ੍ਰਿਕ ਸਕੂਟਰਾਂ ਤੋਂ ਬਾਅਦ ਹੁਣ Tata Nexon EV ਨੂੰ ਲੱਗੀ ਅੱਗ, ਕੰਪਨੀ ਨੇ ਲਿਆ ਅਹਿਮ ਫੈਸਲਾ

Friday, Jun 24, 2022 - 02:27 PM (IST)

ਆਟੋ ਡੈਸਕ– ਇਲੈਕਟ੍ਰਿਕ ਵਾਹਨਾਂ ’ਚ ਅੱਗ ਲੱਗਣ ਦੀਆਂ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ। ਦਰਅਸਲ, ਟਾਟਾ ਦੀ ਇਲੈਕਟ੍ਰਿਕ ਕਾਰ Nexon EV ’ਚ ਅੱਗ ਲੱਗਣ ਦੀ ਘਟਨਾ ਦੀ ਵੀਡੀਓ ਇੰਟਰਨੈੱਟ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਸਤੋਂ ਬਾਅਦ ਹੁਣ ਕੰਪਨੀ ਨੇ ਇਸ ਮਾਮਲੇ ’ਤੇ ਇਕ ਵੱਡਾ ਕਦਮ ਚੁੱਕਿਆ ਹੈ। ਦੱਸ ਦੇਈਏ ਕਿ ਆਟੋਮੇਕਰ ਨੇ ਜਵਾਬ ਦਿੱਤਾ ਹਾ ਕਿ ਉਹ ਇਸ ਮਾਮਲੇ ’ਚ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ। ਇਸ ਜਾਂਚ ਦੇ ਖਤਮ ਹੋਣ ਤੋਂ ਬਾਅਦ ਹੀ ਕੰਪਨੀ ਕਿਸੇ ਫੈਸਲੇ ’ਤੇ ਪਹੁੰਚ ਸਕੇਗੀ ਕਿ ਆਖਿਰ ਅੱਗ ਲੱਗਣ ਦੀ ਪਿੱਛੇ ਕੀ ਕਾਰਨ ਸਨ। 

ਇਹ ਵੀ ਪੜ੍ਹੋ– ਗੁਜਰਾਤ ’ਚ ਇਕ ਹੋਰ ਈ-ਸਕੂਟਰ ’ਚ ਲੱਗੀ ਅੱਗ

PunjabKesari

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਓਲਾ, ਪਿਓਰ ਈ.ਵੀ. ਅਤੇ ਓਕੀਨਾਵਾ ਵਰਗੀਆਂ ਕੰਪਨੀਆਂ ਦੇ ਇਲੈਕਟ੍ਰਿਕ ਸਕੂਟਰਾਂ ’ਚ ਅੱਗ ਲੱਗਣ ਦੀਆਂ ਘਟਨਾਵਾਂ ਸਾਹਮਣੇ ਆਈਆਂ ਸਨ। ਹੁਣ ਮੰਗਲਵਾਰ ਨੂੰ Tata Nexon EV ’ਚ ਮੁੰਬਈ ’ਚ ਅੱਗ ਲੱਗ ਗਈ, ਜਿਸ ਤੋਂ ਬਾਅਦ ਭਾਰਤ ’ਚ ਇਲੈਕਟ੍ਰਿਕ ਵਾਹਨਾਂ ਦੀ ਸੁਰੱਖਿਆ ਨੂੰ ਲੈ ਕੇ ਬਹਿਸ ਛਿੜ ਗਈ। ਦੇਸ਼ ’ਚ ਸਭ ਤੋਂ ਜ਼ਿਆਦਾ ਵਿਕਣ ਵਾਲੀ ਇਲੈਕਟ੍ਰਿਕ ਕਾਰ Tata Nexon EV ’ਚ ਅੱਗ ਲੱਗਣ ਤੋਂ ਬਾਅਦ ਕਾਰ ਨਿਰਮਾਤਾ ਨੇ ਘਟਨਾ ਅਤੇ ਆਪਣੀ ਅੱਗੇ ਦੀ ਯੋਜਨਾ ਬਾਰੇ ਇਕ ਬਿਆਨ ਜਾਰੀ ਕੀਤਾ ਹੈ। 

ਇਹ ਵੀ ਪੜ੍ਹੋ– ਗੂਗਲ ਦਾ ਵੱਡਾ ਝਟਕਾ, ਹੁਣ ਈ-ਮੇਲ, ਕੈਲੰਡਰ ਤੇ ਡਾਕਸ ਵਰਗੇ ਐਪਸ ਲਈ ਖਰਚਣੇ ਪੈਣਗੇ ਪੈਸੇ

PunjabKesari

ਵੀਡੀਓ ਮੁਤਾਬਕ, ਮੁੰਬਈ ਦੇ ਵੈਸਟ ਵਸਈ ਇਲਾਕੇ ’ਚ ਇਕ ਰੈਸਤਰਾਂ ਦੇ ਬਾਹਰ ਖੜ੍ਹੀ ਚਿੱਟੇ ਰੰਗ ਦੀ Tata Nexon EV ’ਚ ਅੱਗ ਲੱਗੀ ਨਜ਼ਰ ਆ ਰਹੀ ਹੈ। ਪੁਲਸ ਅਤੇ ਫਾਇਰ ਬ੍ਰਿਗੇਡ ਅੱਗ ’ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਜਾਣਕਾਰੀ ਮੁਤਾਬਕ, ਕੁਝ ਸਮੇਂ ਬਾਅਦ ਅੱਗ ’ਤੇ ਕਾਬੂ ਪਾ ਲਿਆ ਗਿਆ। ਘਟਨਾ ’ਚ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਦੀ ਖਬਰ ਸਾਹਮਣੇ ਨਹੀਂ ਆਈ। ਅੱਗ ਲੱਗਣ ਦਾ ਕਾਰਨ ਵੀ ਅਜੇ ਪਤਾ ਨਹੀਂ ਲੱਗ ਸਕਿਆ।

ਇਹ ਵੀ ਪੜ੍ਹੋ– ਹੁਣ ਟਵਿੱਟਰ 'ਤੇ ਵੀ ਯੂਜ਼ਰਜ਼ ਲਿਖ ਸਕਣਗੇ ਲੰਮੇ ਲੇਖ, ਲਿੰਕ ਵੀ ਕਰ ਸਕਣਗੇ ਸ਼ੇਅਰ

ਟਾਟਾ ਮੋਟਰਸ ਨੇ ਨੈਕਸਨ ਈ.ਵੀ. ’ਚ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਦਾ ਵਿਸ਼ਵਾਸ ਦਿੰਦੇ ਹੋਏ ਕਿਹਾ- ਹਾਲ ਹੀ ’ਚ ਅੱਗ ਲੱਗਣ ਦੀ ਇਕ ਘਟਨਾ ਦੇ ਤੱਥਾਂ ਦਾ ਪਤਾ ਲਗਾਉਣ ਲਈ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ, ਜਿਸ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵੇਖੀ ਜਾ ਰਹੀ ਹੈ। ਅਸੀਂ ਆਪਣੀ ਪੂਰੀ ਜਾਂਚ ਤੋਂ ਬਾਅਦ ਪੂਰੀ ਪ੍ਰਤੀਕਿਰਿਆ ਸਾਂਝੀ ਕਰਾਂਗੇ।

ਇਲੈਕਟ੍ਰਿਕ ਸਕੂਟਰਾਂ ’ਚ ਅੱਗ ਲੱਗਣ ਦੀ ਘਟਨਾ ਤੋਂ ਬਾਅਦ ਪਹਿਲਾਂ ਤੋਂ ਹੀ ਦਬਾਅ ਝੱਲ ਰਹੀ ਓਲਾ ਇਲੈਕਟ੍ਰਿਕ ਦੇ ਸੀ.ਈ.ਓ. ਭਾਵਿਸ਼ ਅਗਰਵਾਲ ਨੇ ਵੀਡੀਓ ਸਾਂਝੀ ਕਰਦੇ ਹੋਏ ਲਿਖਿਆ, ‘ਈ.ਵੀ. ’ਚ ਅੱਗ ਲੱਗਣ ਦੀਆਂ ਘਟਨਾਵਾਂ ਅਸਧਾਰਨ ਨਹੀਂ ਹਨ ਅਤੇ ਵਿਸ਼ਵ ਪੱਧਰ ’ਤੇ ਵੀ ਅਜਿਹੀਆਂ ਖਬਰਾਂ ਆਈਆਂ ਹਨ। ਹਾਲਾਂਕਿ, ਅਜਿਹੀਆਂ ਘਟਨਾਵਾਂ ਦੇ ਮਾਮਲੇ ’ਚ ਈ.ਵੀ. ICE (ਆਈ.ਸੀ.ਈ.) ਵਾਹਨਾਂ ਦੇ ਮੁਕਾਬਲੇ ਜ਼ਿਆਦਾ ਸੁਰੱਖਿਅਤ ਹਨ। 

ਇਹ ਵੀ ਪੜ੍ਹੋ– ਬਾਲਟੀ ਕਰੇਗੀ ਵਾਸ਼ਿੰਗ ਮਸ਼ੀਨ ਦਾ ਕੰਮ, ਸਸਤੀ ਕੀਮਤ ’ਚ ਉਪਲੱਬਧ ਹੈ ਇਹ ਡਿਵਾਈਸ

 


Rakesh

Content Editor

Related News