ਟਾਟਾ ਭਾਰਤ ''ਚ ਜਲਦ ਲਾਂਚ ਕਰ ਸਕਦੀ ਹੈ Nano EV, ਜਾਣੋ ਪੂਰੀ ਡਿਟੇਲ

02/05/2023 6:47:58 PM

ਆਟੋ ਡੈਸਕ- ਭਾਰਤ 'ਚ ਇਲੈਕਟ੍ਰਿਕ ਕਾਰਾਂ ਦੀ ਮੰਗ ਕਾਫੀ ਤੇਜ਼ੀ ਨਾਲ ਵੱਧ ਰਹੀ ਹੈ, ਜਿਸਨੂੰ ਧਿਆਨ 'ਚ ਰੱਖਦੇ ਹੋਏ ਟਾਟਾ ਮੋਟਰਸ ਇਕ ਤੋਂ ਵਧਕੇ ਇਕ ਪ੍ਰੋਡਕਟਸ ਭਾਰਤ 'ਚ ਲਾਂਚ ਕਰ ਰਹੀ ਹੈ। ਟਾਟਾ ਟਿਆਗੋ, ਟਾਟਾ ਅਲਟਰੋਜ਼ ਅਤੇ ਟਾਟਾ ਨੈਕਸਨ ਦੇ ਇਲੈਕਟ੍ਰਿਕ ਵਰਜ਼ਨ ਦੇ ਲਾਂਚ ਤੋਂ ਬਾਅਦ ਹੁਣ ਕੰਪਨੀ ਜਲਦ ਟਾਟਾ ਨੈਨੋ ਇਲੈਕਟ੍ਰਿਕ ਤੋਂ ਪਰਦਾ ਚੁੱਕ ਸਕਦੀ ਹੈ। ਫਿਲਹਾਲ ਰਤਨ ਟਾਟਾ ਕੋਲ ਨੈਨੋ ਦਾ ਇਲੈਕਟ੍ਰਿਕ ਵਰਜ਼ਨ ਹੈ ਜਿਸਨੂੰ ਇਲੈਕਟਰਾ ਈ.ਵੀ. ਨੇ ਖਾਸਤੌਰ 'ਤੇ ਤਿਆਰ ਕੀਤਾ ਹੈ। ਰਿਪੋਰਟਾਂ ਮੁਤਾਬਕ, ਆਉਣ ਵਾਲੇ ਸਮੇਂ 'ਚ ਟਾਟਾ ਨੈਨੋ Jayem Neo ਨਾਂ ਨਾਲ ਸੜਕਾਂ 'ਤੇ ਦਿਸ ਸਕਦੀ ਹੈ। 

ਸਾਲ 2018 'ਚ ਕੋਇੰਬਟੂਰ ਬੇਸਡ ਕੰਪਨੀ Jayem ਨੇ ਆਪਣੇ ਬੈਜ ਦੇ ਨਾਲ ਨੈਨੋ ਦੇ ਇਲੈਕਟ੍ਰਿਕ ਵੇਰੀਐਂਟ Jayem Neo ਨੂੰ ਪੇਸ਼ ਕੀਤਾ ਅਤੇ ਇਸ ਦੀਆਂ 400 ਇਕਾਈਆਂ ਨੂੰ ਕੈਬ ਐਗ੍ਰੀਗੇਟਰ ਓਲਾ ਨੂੰ ਦੇਣ ਦਾ ਫੈਸਲਾ ਕੀਤਾ। ਕਿਹਾ ਜਾ ਰਿਹਾ ਹੈ ਕਿ ਆਉਣ ਵਾਲੇ ਸਮੇਂ 'ਚ Jayem Neo ਨੂੰ ਆਮ ਲੋਕ ਵੀ ਖਰੀਦ ਸਕਣਗੇ। 

ਰਿਪੋਰਟਾਂ ਮੁਤਾਬਕ, ਨੈਨੋ ਈ.ਵੀ. 'ਚ 72V ਦਾ ਬੈਟਰੀ ਪੈਕ ਮਿਲ ਸਕਦਾ ਹੈ। ਇਹ ਕਾਰ ਫੁਲ ਚਾਰਜ 'ਤੇ 200 ਕਿਲੋਮੀਟਰ ਤਕ ਦੀ ਰੇਂਜ ਦੇ ਸਕਦੀ ਹੈ। ਇਸ ਕਾਰ ਦੀ ਕੀਮਤ 5 ਲੱਖ ਰੁਪਏ ਤਕ ਹੋ ਸਕਦੀ ਹੈ। 


Rakesh

Content Editor

Related News