ਟਾਟਾ ਮੋਟਰਸ ਨੇ ਲਾਂਚ ਕੀਤਾ ਟਿਗੋਰ ਦਾ ਸਭ ਤੋਂ ਸਸਤਾ ਮਾਡਲ, ਜਾਣੋ ਕੀਮਤ
Wednesday, Aug 10, 2022 - 04:10 PM (IST)

ਆਟੋ ਡੈਸਕ– ਟਾਟਾ ਮੋਟਰਸ ਨੇ 9 ਅਗਸਤ ਨੂੰ ਭਾਰਤ ’ਚ Tigor XM ਵੇਰੀਐਂਟ ਨੂੰ iCNG ਤਕਨਾਲੋਜੀ ਨਾਲ ਲਾਂਚ ਕਰ ਦਿੱਤਾ ਹੈ ਜਿਸਦੀ ਕੀਮਤ 7.40 ਲੱਖ ਰੁਪਏ ਦੱਸੀ ਗਈ ਹੈ। ਕੰਪਨੀ ਦਾ ਕਹਿਣਾ ਹੈ ਕਿ ਇਸ ਨਵੇਂ ਵੇਰੀਐਂਟ ਨੂੰ XZ ਵੇਰੀਐਂਟ ਦੇ ਹੇਠਾਂ ਰੱਖਿਆ ਜਾਵੇਗਾ ਅਤੇ ਇਹ ਇਸਦੇ ਮੁਕਾਬਲੇ 50,000 ਰੁਪਏ ਸਸਤਾ ਹੋਵੇਗਾ। ਮੌਜੂਦਾ ਸਮੇਂ ’ਚ Tata tigor XZ, XZ+ ਵੇਰੀਐਂਟ ’ਚ ਸੇਲ ਲਈ ਉਪਲੱਬਧ ਹੈ। ਦੱਸ ਦੇਈਏ ਕਿ ਹਾਲ ਹੀ ’ਚ ਟਾਟਾ ਮੋਟਰਸ ਨੇ ਟਿਆਗੋ NGR ਦੇ XT ਵੇਰੀਐਂਟ ਨੂੰ ਵੀ ਲਾਂਚ ਕੀਤਾ ਸੀ।
ਟਾਟਾ ਮੋਟਰਸ ਦਾ ਇਹ ਐਂਟਲੀ ਲੈਵਲ ਵੇਰੀਐਂਟ ਫੁਲੀ ਫੀਚਰ ਲੋਡਿਡ ਹੋਵੇਗਾ ਯਾਨੀ ਇਸ ਵਿਚ ਕਈ ਜ਼ਬਰਦਸਤ ਫੀਚਰਜ਼ ਜਿਵੇਂ- ਹਾਰਮਨ ਇੰਫੋਟੇਨਮੈਂਟ ਸਿਸਟਮ, ਪਾਵਰ ਵਿੰਡੋਜ਼, ਸੈਂਟਰਲ ਏਸੀ ਅਤੇ ਰੀਅਰ ਪਾਰਕਿੰਗ ਸੈਂਸਰ ਨੂੰ ਸ਼ਾਮਲ ਕੀਤਾ ਗਿਆ ਹੈ। ਇਸਤੋਂ ਇਲਾਵਾ ਸੇਫਟੀ ਦਾ ਪੂਰਾ ਧਿਆਨ ਰੱਖਦੇ ਹੋਏ ਇਸ ਵਿਚ ਡਿਊਲ ਏਅਰਬੈਗ, ਈ.ਬੀ.ਡੀ. ਦੇ ਨਾਲ ਏ.ਬੀ.ਐੱਸ., ਕਾਰਨਿੰਗ ਸਟੇਬਿਲਿਟੀ ਕੰਟਰੋਲ, ਪੰਚਰ ਰਿਪੇਅਰ ਕਿਟ ਅਤੇ ਸੀਟ ਬੈਲਟ ਰਿਮਾਇੰਡਰ ਨੂੰ ਵੀ ਸ਼ਾਮਲ ਕੀਤਾ ਗਿਆ ਹੈ।
ਟਿਗੋਰ ਦੇ ਨਵੇਂ ਵੇਰੀਐਂਟ ਨੂੰ ਚਾਰ ਰੰਗਾਂ- ਓਪਲ ਵਾਈਟ, ਡੇਟੋਨਾ ਗ੍ਰੇਅ, ਏਰੀਜੋਨਾ ਬਲਿਊ ਅਤੇ ਡੀਪ ਰੈੱਡ ’ਚ ਪੇਸ਼ ਕੀਤਾ ਗਿਆ ਹੈ।
ਟਾਟਾ ਟਿਗੋਰ ’ਚ 1.2 ਲੀਟਰ ਪੈਟਰੋਲ ਇੰਜਣ ਦਿੱਤਾ ਗਿਆ ਹੈ ਜੋ 86 ਪੀ.ਐੱਸ. ਦੀ ਪਾਵਰ ’ਤੇ 113 ਐੱਨ.ਐੱਮ. ਦਾ ਟਾਰਕ ਜਨਰੇਟ ਕਰਦੀ ਹੈ। ਜਦਕਿ ਸੀ.ਐੱਨ.ਜੀ ਮੋਡ ’ਤੇ ਇਹ 73.4 ਪੀ.ਐੱਸ. ਦੀ ਪਾਵਰ ’ਤੇ 95 ਐੱਨ.ਐੱਮ. ਦਾ ਟਾਰਕ ਜਨਰੇਟ ਕਰ ਸਕਦਾ ਹੈ। ਟ੍ਰਾਂਸਮਿਸ਼ਨ ਲਈ ਇਸਦੇ ਇੰਜਣ ਨੂੰ 5-ਸਪੀਡ ਮੈਨੁਅਲ ਗਿਅਰਬਾਕਸ ਨਾਲ ਜੋੜਿਆ ਗਿਆ ਹੈ।