ਟਾਟਾ ਅਲਟ੍ਰੋਜ਼ ਟਰਬੋ-ਪੈਟਰੋਲ ਦਾ ਨਵਾਂ ਟੀਜ਼ਰ ਜਾਰੀ, ਇਸੇ ਮਹੀਨੇ ਹੋਵੇਗੀ ਲਾਂਚ

Friday, Jan 01, 2021 - 12:26 PM (IST)

ਟਾਟਾ ਅਲਟ੍ਰੋਜ਼ ਟਰਬੋ-ਪੈਟਰੋਲ ਦਾ ਨਵਾਂ ਟੀਜ਼ਰ ਜਾਰੀ, ਇਸੇ ਮਹੀਨੇ ਹੋਵੇਗੀ ਲਾਂਚ

ਆਟੋ ਡੈਸਕ– ਟਾਟਾ ਆਪਣੀ ਨਵੀਂ ਅਲਟ੍ਰੋਜ਼ ਦੇ ਟਰਬੋ-ਪੈਟਰੋਲ ਮਾਡਲ ਨੂੰ ਇਸੇ ਮਹੀਨੇ ਲਾਂਚ ਕਰਨ ਵਾਲੀ ਹੈ। ਕੰਪਨੀ ਨੇ ਇਸ ਦੀ ਟੀਜ਼ਰ ਇਮੇਜ ਜਾਰੀ ਕਰ ਦਿੱਤੀ ਹੈ ਜਿਸ ’ਤੇ ‘ਟਰਬੋਚਾਰਜਡ ਇੰਟੂ 2021’ ਲਿਖਿਆ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਨੂੰ 13 ਜਨਵਰੀ 2021 ਨੂੰ ਲਾਂਚ ਕੀਤਾ ਜਾ ਸਕਦਾ ਹੈ। ਟਾਟਾ ਅਲਟ੍ਰੋਜ਼ ਟਰਬੋ-ਪੈਟਰੋਲ ਦੀ ਟੈਸਟਿੰਗ ਪੂਰੀ ਹੋ ਚੁੱਕੀ ਹੈ ਅਤੇ ਜਲਦ ਹੀ ਡੀਲਰਸ਼ਿਪ ’ਚ ਇਹ ਨਜ਼ਰ ਆ ਸਕਦੀ ਹੈ। ਇਸ ਦੀ ਬੁਕਿੰਗ ਦੀ ਜਾਣਕਾਰੀ ਕੰਪਨੀ ਜਲਦ ਹੀ ਸਾਂਝੀ ਕਰ ਦੇਵੇਗੀ। 

ਮਿਲੇਗਾ 1.2 ਲੀਟਰ ਦਾ ਟਰਬੋ ਪੈਟਰੋਲ ਇੰਜਣ
ਟਾਟਾ ਅਲਟ੍ਰੋਜ਼ ਟਰਬੋ ’ਚ 1.2 ਲੀਟਰ ਦਾ ਟਰਬੋ ਪੈਟਰੋਲ ਇੰਜਣ ਦਿੱਤਾ ਜਾਵੇਗਾ ਜੋ 110 ਬੀ.ਐੱਚ.ਪੀ. ਦੀ ਪਾਵਰ ਅਤੇ 140 ਨਿਊਟਨ ਮੀਟਰ ਦਾ ਟਾਰਕ ਜਨਰੇਟ ਕਰਦਾ ਹੈ। ਇਸ ਇੰਜਣ ਨੂੰ 7 ਸਪੀਡ ਡਿਊਲ ਕਲੱਚ ਆਟੋਮੈਟਿਕ ਗਿਅਰਬਾਕਸ ਨਾਲ ਜੋੜਿਆ ਗਿਆ ਹੈ। ਇਸ ਤੋਂ ਇਲਾਵਾ 5 ਸਪੀਡ ਮੈਨੁਅਲ ਗਿਅਰਬਾਕਸ ਦਾ ਆਪਸ਼ਨ ਵੀ ਮਿਲੇਗਾ। 


author

Rakesh

Content Editor

Related News