iOS 11 ਇੰਸਟਾਲ ਕਰਨ ਤੋਂ ਪਹਿਲਾਂ ਇਸ ਤਰ੍ਹਾਂ ਲਿਓ ਆਪਣੇ ਆਈਫੋਨ ਦਾ ਬੈਕਅਪ
Wednesday, Sep 20, 2017 - 01:48 PM (IST)
ਜਲੰਧਰ- iOS 11 ਨੂੰ ਆਪਣੇ ਆਈਫੋਨ 'ਚ ਡਾਊਨਲੋਡ ਅਤੇ ਇੰਸਟਾਲ ਕਰਨ ਤੋਂ ਪਹਿਲਾਂ ਜ਼ਰੂਰੀ ਹੈ ਕਿ ਫੋਨ ਡਾਟਾ ਦਾ ਪਹਿਲਾ ਬੈਕਅਪ ਲੈ ਲਿਆ ਜਾਵੇ। ਉਂਝ ਤਾਂ ਆਈ. ਓ. ਐੱਸ. 11 ਅਪਡੇਟ ਕਰਨ 'ਚ ਡਾਟਾ ਡਲੀਟ ਹੋਣ ਦੀ ਸੰਭਾਵਨਾ ਨਹੀਂ ਹੈ ਪਰ ਫਿਰ ਵੀ ਸਾਫਟਵੇਅਰ ਅਪਡੇਟ ਕਰਦੇ ਸਮੇਂ ਡਾਟਾ ਲਾਸ ਦਾ ਖਤਰਾ ਤਾਂ ਰਹਿੰਦਾ ਹੀ ਹੈ। ਸਾਵਧਾਨੀ ਲਈ ਆਪਣੇ ਡਾਟਾ ਦਾ ਬੈਕਅਪ ਕਰ ਲੈਣਾ ਜ਼ਰੂਰੀ ਹੈ। ਆਪਣੇ ਫੋਨ ਦਾ ਬੈਕਅਪ ਤੁਸੀਂ ਦੋ ਤਰੀਕਿਆਂ ਤੋਂ ਕਰ ਸਕਦੇ ਹੋ। ਪਹਿਲਾ ਪੀ. ਸੀ. ਤੋਂ ਆਈਟਿਊਨ ਰਾਹੀਂ ਅਤੇ ਦੂਜਾ ਆਈ. ਕਲਾਊਡ ਦੇ ਰਾਹੀਂ। ਇਸ 'ਚ ਪੀ. ਸੀ. 'ਤੇ ਬੈਕਅਪ ਘੱਟ ਸਮੇਂ 'ਚ ਹੁੰਦਾ ਹੈ ਅਤੇ ਸੁਰੱਖਿਅਤ ਵੀ ਹੈ। ਆਓ ਜਾਣਦੇ ਹਾਂ ਪੀ. ਸੀ. ਅਤੇ ਆਈਕਲਾਊਡ ਰਾਹੀਂ ਕਿਸ ਤਰ੍ਹਾਂ ਕਰੀਏ ਬੈਕਅਪ।
iTunes 'ਤੇ ਕਰੋ ਬੈਕਅਪ -
1. ਆਪਣੇ ਆਈਫੋਨ ਨੂੰ ਯੂ. ਐੱਸ. ਬੀ. ਕੇਬਲ ਦੀ ਮਦਦ ਨਾਲ ਕੰਪਿਊਟਰ ਨਾਲ ਕਨੈਕਟ ਕਰੋ।
2. ਜੇਕਰ ਤੁਸੀਂ ਇਸ ਨੂੰ ਪਹਿਲਾਂ ਤੋਂ ਆਪਣੇ ਪੀ. ਸੀ. 'ਚ ਸੈੱਟਅਪ ਕਰਾਇਆ ਹੋਇਆ ਹੈ ਤਾਂ ਆਈਟਿਊਂਸ ਲਾਂਚ ਹੋ ਜਾਵੇਗਾ ਅਤੇ Sync ਸ਼ੁਰੂ ਹੋ ਜਾਵੇਗਾ। ਇਸ 'ਚ ਬੈਕਅਪ ਵੀ ਸ਼ਾਮਲ ਹਨ। ਜੇਕਰ ਤੁਹਾਡਾ ਆਈਫੋਨ ਆਟੋ-sync ਨਹੀਂ ਹੁੰਦਾ ਤਾਂ ਸਟੈਪ 3 ਨੂੰ ਫੋਲੋ ਕਰੋ।
.jpg)
3. ਜੇਕਰ ਤੁਹਾਨੂੰ Trust This Computer ਦਾ ਮੈਸੇਜ਼ ਮਿਲੇ ਤਾਂ Yes 'ਤੇ ਕਲਿੱਕ ਕਰੋ। ਆਈਟਿਊਂਸ 'ਤੇ ਫੋਨ ਆਈਕਾਨ 'ਤੇ ਕਲਿੱਕ ਕਰੋ। ਇਸ ਤੋਂ ਬਾਅਦ ਬੈਕਅਪ ਸੈਕਸ਼ਨ 'ਚ ਬੈਕਅਪ ਬਟਨ 'ਤੇ ਕਲਿੱਕ ਕਰੋ। ਤੁਹਾਡਾ ਬੈਕਅਪ ਸ਼ੁਰੂ ਹੋ ਜਾਵੇਗਾ।
.jpg)
ਆਈਕਲਾਊਡ 'ਤੇ ਕਰੋ ਬੈਕਅਪ -
1. ਸਭ ਤੋਂ ਪਹਿਲਾਂ ਇਸ ਗੱਲ ਦਾ ਧਿਆਨ ਰੱਖੋ ਕਿ ਤੁਹਾਡਾ ਆਈਫੋਨ ਵਾਈ-ਫਾਈ ਨੈੱਟਵਰਕ ਨਾਲ ਕਨੈਕਟਡ ਹੈ।
.jpg)
2. ਸੈਟਿੰਗਸ ਆਈਕਨ 'ਤੇ ਟੈਪ ਕਰ ਕੇ ਆਈਕਲਾਊਡ 'ਤੇ ਟੈਪ ਕਰੋ।
3. ਬੈਕਅਪ ਆਈਕਨ 'ਤੇ ਟੈਪ ਕਰੋ। ਆਈਕਲਾਊਡ ਬੈਕਅਪ ਆਨ ਨੂੰ ਇਨੇਬਲ ਕਰ ਦਿਓ। ਹੁਣ ਬੈਕਅਪ ਨਾਊ 'ਤੇ ਕਲਿੱਕ ਕਰੋ। ਬੈਕਅਪ 'ਚ ਕੰਮ ਜਾਂ ਜ਼ਿਆਦਾ ਸਮਾਂ ਵੀ ਲੱਗ ਸਕਦਾ ਹੈ।
.jpg)
4. ਸੈਟਿੰਗਸ > ਆਈਕਲਾਊਡ > ਸਟੋਰੇਜ > ਮੈਨੇਜ਼ ਸਟੋਰੇਜ ਅਤੇ ਫਿਰ ਆਈਫੋਨ ਨੂੰ ਸਲੈਕਟ ਕਰ ਕੇ ਬੈਕਅਪ ਖਤਮ ਹੋ ਗਿਆ ਹੈ, ਨਹੀਂ ਤਾਂ ਇਹ ਵੇਰੀਫਆਈ ਕਰ ਲਿਓ।
