ਇਸ ਕੰਪਨੀ ਨੇ ਲਾਂਚ ਕੀਤਾ 20,000mAh ਬੈਟਰੀ ਵਾਲਾ ਪਾਵਰ ਬੈਂਕ

02/22/2019 3:20:08 PM

ਗੈਜੇਟ ਡੈਸਕ– TAGG ਨੇ ਭਾਰਤ ’ਚ ਆਪਣਾ ਪਹਿਲਾ ਪਾਵਰ ਬੈਂਕ Turbo-20,000 ਲਾਂਚ ਕੀਤਾ ਹੈ। ਕੰਪਨੀ ਦੇ ਹੁਣਤਕ ਭਾਰਤ ’ਚ ਪੋਰਟੇਬਲ ਸਪੀਕਰ ਅਤੇ ਈਅਰਫੋਨ ਵਰਗੇ ਪ੍ਰੋਡਕਟਸ ਮੌਜੂਦ ਸਨ। ਹੁਣ ਕੰਪਨੀ ਨੇ ਆਪਣਾ ਪ੍ਰੋਡਕਟ ਪੋਰਟਫੋਲੀਓ ਵਧਾਉਂਦੇ ਹੋਏ ਪਾਵਰ ਬੈਂਕ ਵੀ ਲਾਂਚ ਕਰ ਦਿੱਤਾ ਹੈ। ਪਾਵਰ ਬੈਂਕ 20,000 ਐੱਮ.ਏ.ਐੱਚ. ਦੀ ਸਮਰੱਥਾ ਦੇ ਨਾਲ ਆਉਂਦਾ ਹੈ ਅਤੇ ਇਸ ਵਿਚ 6 Lithium-ion cells ਹੈ। ਪਾਵਰ ਬੈਂਕ ਡਿਊਲ ਡਿਵਾਈਸ ਚਾਰਜਿੰਗ ਆਪਸ਼ਨ ਦੇ ਨਾਲ ਆਉਂਦਾ ਹੈ, ਜਿਸ ਦਾ ਮਤਲਬ ਹੈ ਕਿ ਇਸ ਵਿਚ ਦੋ ਡਿਵਾਈਸ ਇਕੱਠੇ ਚਾਰਜ ਹੋ ਸਕਦੇ ਹਨ। ਇਸ ਤੋਂ ਇਲਾਵਾ ਇਸ ਵਿਚ ਯੂਨੀਵਰਸਲ ਕੰਪੈਟੀਬਿਲਟੀ ਅਤੇ ਇੰਟੈਲੀਜੈਂਟ IC ਸਪੋਰਟ ਵੀ ਸ਼ਾਮਲ ਹੈ। ਇਸ ਵਿਚ ਸ਼ਾਮਲ 2.4A+2.4A ਆਊਟਪੁਟ ਚਾਰਜਿੰਗ ਪੋਰਟ ਡਿਵਾਈਸ ਨੂੰ ਤੇਜ਼ੀ ਨਾਲ ਅਤੇ ਸਟੇਬਲ ਤਰੀਕੇ ਨਾਲ ਚਾਰਜ ਕਰਦਾ ਹੈ, ਦੂਜੇ ਪਾਸੇ ਇਸ ਵਿਚ ਸ਼ਾਮਲ 2A ਇਨਪੁਟ ਚਾਰਜਿੰਗ ਪੋਰਟ ਪਾਵਰ ਬੈਂਕ ਨੂੰ ਚਾਰਜ ਕਰਦਾ ਹੈ।

ਨਵਾਂ ਟਰਬੋ 20,000mAh ਪਾਵਰ ਬੈਂਕ ਮਟੈਲਿਕ ਡਿਜ਼ਾਈਨ ਦੇ ਨਾਲ ਆਉਂਦਾ ਹੈ ਅਤੇ ਇਸ ਵਿਚ ਦਿੱਤਾ 180 ਡਿਗਰੀ ਆਰਗਨੋਮਿਕ ਆਰਕ ਡਿਜ਼ਾਈਨ ਇਸ ਦੀ ਗਰਿੱਪ ਨੂੰ ਵੀ ਬਣਾਈ ਰੱਖਦਾ ਹੈ। ਪਾਵਰ ਬੈਂਕ ’ਚ ਇਕ ਐੱਲ.ਈ.ਡੀ. ਇੰਡੀਕੇਟਰ ਵੀ ਦਿੱਤਾ ਗਿਆ ਹੈ, ਜੋ ਪਾਵਰ ਬੈਂਕ ’ਚ ਬਚੇ ਹੋਏ ਚਾਰਜ ਨੂੰ ਦੱਸਦਾ ਹੈ। 

ਇਸ ਵਿਚ TAGG ਦੁਆਰਾ ਇਕ ਸੇਫਟੀ ਸੂਟ ਵੀ ਦਿੱਤਾ ਗਿਆ ਹੈ, ਜੋ ਡਿਵਾਈਸ ਨੂੰ ਓਵਰਹੀਟ ਅਤੇ ਵੋਲਟੇਜ ਮਾਲਫੰਗਸ਼ਨਿੰਗ ਤੋਂ ਬਚਾਉਂਦਾ ਹੈ। ਪਾਵਰ ਬੈਂਕ ਦੀ ਕੀਮਤ 2,499 ਰੁਪਏ ਹੈ ਅਤੇ ਇਹ TAGG ਦੀ ਆਪਣੀ ਵੈੱਬਸਾਈਟ ਅਤੇ ਅਮੇਜ਼ਨ ਇੰਡੀਆ ਤੋਂ ਖਰੀਦਿਆ ਜਾ ਸਕਦਾ ਹੈ।


Related News