TAGG ਨੇ Sports Plus ਬਲੂਟੁੱਥ ਇਨ-ਈਅਰ ਹੈੱਡਫੋਨ ਭਾਰਤ ''ਚ ਕੀਤੇ ਲਾਂਚ
Wednesday, Oct 11, 2017 - 06:30 PM (IST)

ਜਲੰਧਰ-ਭਾਰਤੀ ਇਲੈਕਟ੍ਰੋਨਿਕ ਕੰਪਨੀ TAGG ਨੇ ਨਵੇਂ ਬਲੂਟੁੱਥ ਹੈੱਡਫੋਨ ਭਾਰਤ 'ਚ ਲਾਂਚ ਕਰ ਦਿੱਤੇ ਹਨ। ਇਹ Sports Plus ਬਲੂਟੁੱਥ ਹੈੱਡਫੋਨ ਹੈ। ਇਹ ਨੈਨੋ ਕੋਟਿੰਗ ਟੈਕਨਾਲੌਜੀ ਨਾਲ ਆਉਦੇ ਹਨ, ਜੋ ਈਅਰਫੋਨ ਦੇ ਵਾਇਰ ਨੂੰ ਪਸੀਨੇ ਤੋਂ ਸੁਰੱਖਿਅਤ ਰੱਖਦੇ ਹਨ।
Sports Plus ਬਲੂਟੁੱਥ ਈਅਰਫੋਨਜ਼ ਦੇ ਫੀਚਰਸ-
ਇਸਦੇ ਈਅਰਬੱਡਜ਼ 'ਚ ਇਨ ਬਿਲਟ ਮਾਈਕ੍ਰੋਫੋਨ ਦਿੱਤਾ ਗਿਆ ਹੈ ਅਤੇ ਨਾਲ ਹੀ ਪਲੇਅ ਅਤੇ ਪਾਜ਼ ਦੇ ਕੰਟੋਲਰ ਸਮੇਤ ਵੋਲੀਅਮ ਬਟਨ ਦਿੱਤੇ ਗਏ ਹਨ ਇਨ੍ਹਾਂ ਈਅਰਫੋਨਜ਼ 'ਚ ਬਲੂਟੁੱਥ 4.1 ਦਿੱਤਾ ਗਿਆ ਹੈ। ਇਹ ਆਈ. ਓ.ਐੱਸ. ਅਤੇ ਐਂਡਰਾਇਡ ਡਿਵਾਈਸਜ਼ ਨਾਲ ਕੰਮ ਕਰਨ ਦੇ ਸਮਰੱਥ ਹੈ। ਇਸ 'ਚ 120mAh ਦੀ ਬੈਟਰੀ ਦਿੱਤੀ ਗਈ ਹੈ ਜੋ ਕਿ 8 ਘੰਟੇ ਤੱਕ ਦੀ ਬੈਟਰੀ ਲਾਈਫ ਅਤੇ 180 ਘੰਟੇ ਤੱਕ ਦਾ ਸਟੈਂਡਬਾਏ ਦੇਣ ਦੇ ਸਮੱਰਥ ਹੈ। ਇਨ੍ਹਾਂ ਨੂੰ ਮਾਈਕ੍ਰੋਯੂਐੱਸੂਬੀ ਕੇਬਲ ਨਾਲ ਚਾਰਜ ਕੀਤਾ ਜਾ ਸਕਦਾ ਹੈ। ਇਸ ਨੂੰ ਬਲੈਕ ਕਲਰ ਵੇਰੀਐਂਟ 'ਚ ਉਪਲੱਬਧ ਕਰਵਾਇਆ ਜਾਵੇਗਾ।
ਕੀਮਤ ਅਤੇ ਉਪਲੱਬਧਤਾ-
ਇਹ ਈਅਰਫੋਨ ਦੀ ਕੀਮਤ 5,999 ਰੁਪਏ ਹੈ, ਪਰ ਕੰਪਨੀ ਨੇ 3,499 ਰੁਪਏ ਦੀ ਕੀਮਤ ਨਾਲ ਅਮੇਜ਼ਨ ਅਤੇ ਕੰਪਨੀ ਦੀ ਟੈਗ ਡਿਜੀਟਲ ਵੈੱਬਸਾਈਟ 'ਤੇ ਉਪਲੱਬਧ ਹਨ।