ਫਿਰ ਹੈਕ ਹੋਇਆ T-Mobile, 3 ਕਰੋੜ ਤੋਂ ਵੱਧ ਗਾਹਕਾਂ ਦਾ ਡਾਟਾ ਚੋਰੀ

Friday, Jan 20, 2023 - 02:13 PM (IST)

ਫਿਰ ਹੈਕ ਹੋਇਆ T-Mobile, 3 ਕਰੋੜ ਤੋਂ ਵੱਧ ਗਾਹਕਾਂ ਦਾ ਡਾਟਾ ਚੋਰੀ

ਗੈਜੇਟ ਡੈਸਕ– ਬੀਤੇ ਕੁਝ ਸਾਲਾਂ ’ਚ ਇੰਟਰਨੈੱਟ ਦੀ ਵਰਤੋਂ ਕਾਫੀ ਵੱਧ ਗਈ ਹੈ। ਲੋਕ ਜ਼ਿਆਦਾਤਰ ਕੰਮ ਆਨਲਾਈਨ ਕਰਦੇ ਹਨ, ਜਿਸ ਵਿਚ ਆਨਲਾਈਨ ਸ਼ਾਪਿੰਗ ਤੋਂ ਲੈ ਕੇ ਆਨਲਾਈਨ ਪੇਮੈਂਟ ਤਕ ਆਦਿ ਸ਼ਾਮਲ ਹਨ। ਇੰਟਰਨੈੱਟ ਦੀ ਵਰਤੋਂ ਨੇ ਲੋਕਾਂ ਦੇ ਕੰਮਾਂ ਨੂੰ ਜਿੰਨਾ ਆਸਾਨ ਬਣਾਇਆ ਹੈ ਓਨਾ ਹੀ ਵਾਧਾ ਸਾਈਬਰ ਹਮਲਿਆਂ ’ਚ ਵੀ ਹੋ ਰਿਹਾ ਹੈ। ਇਕ ਨਵੀਂ ਰਿਪੋਰਟ ਮੁਤਾਬਕ, ਹਾਲ ਹੀ ’ਚ 37 ਮਿਲੀਅਨ (3.7 ਕਰੋੜ) ਲੋਕਾਂ ਦਾ ਡਾਟਾ ਚੋਰੀ ਹੋ ਗਿਆ ਹੈ। 

ਰਿਪੋਰਟ ਮੁਤਾਬਕ, ਯੂ.ਐੱਸ. ਦੂਰਸੰਚਾਰ ਪ੍ਰਦਾਤਾ ਟੀ-ਮੋਬਾਇਲ ਨੂੰ ਇਕ ਵਾਰ ਫਿਰ ਹੈਕਰਾਂ ਵੱਲੋਂ ਨਿਸ਼ਾਨਾ ਬਣਾਇਆ ਗਿਆ ਹੈ। ਇਸ ਵਾਰ 37 ਮਿਲੀਅਨ (3.7 ਕਰੋੜ) ਗਾਹਕਾਂ ਦਾ ਡਾਟਾ ਚੋਰੀ ਹੋ ਗਿਆ ਹੈ। 2018 ਤੋਂ ਬਾਅਦ ਇਹ ਅੱਠਵੀਂ ਵਾਰ ਹੈ ਜਦੋਂ ਟੀ-ਮੋਬਾਇਲ ਨੂੰ ਹੈਕ  ਕੀਤਾ ਗਿਆ ਹੈ। ਟੈਲੀਕਾਮ ਕੰਪਨੀ ਨੇ ਯੂ.ਐੱਸ. ਐੱਸ.ਈ. ਫਾਈਲਿੰਗ ’ਚ ਕਿਹਾ ਕਿ ਹੈਕਰਾਂ ਨੇ ਡਾਟਾ ਚੋਰੀ ਕੀਤਾ ਹੈ. ਜਿਸ ਵਿਚ 25 ਨਵੰਬਰ, 2022 ਤੋਂ ‘ਨਾਂ, ਬਿਲਿੰਗ ਪਤਾ, ਈਮੇਲ, ਫੋਨ ਨੰਬਰ, ਜਨਮ ਤਾਰੀਖ ਟੀ-ਮੋਬਾਇਲ ਖਾਤਾ ਅਤੇ ਖਾਤੇ ਯੋਜਨਾ ਸੁਵਿਧਾਵਾਂ ਦੀ ਜਾਣਕਾਰੀ ਸ਼ਾਮਲ ਹੈ। 

5 ਜਨਵਰੀ ਨੂੰ ਮਿਲੀ ਜਾਣਕਾਰੀ

ਟੀ-ਮੋਬਾਇਲ ਨੇ ਸਕਿਓਰਿਟੀਜ਼ ਐਂਡ ਐਕਸਚੇਂਜ ਕਮਿਸ਼ਨ ਕੋਲ ਫਾਈਲਿੰਗ ਵਿਚ ਕਿਹਾ ਕਿ ਉਲੰਘਣਾ ਦਾ ਪਤਾ 5 ਜਨਵਰੀ ਨੂੰ ਲੱਗਾ ਸੀ। ਇਸ ਵਿਚ ਦੱਸਿਆ ਗਿਆ ਹੈ ਕਿ ਸਭ ਤੋਂ ਵੱਧ ਚੋਰੀ ਹੋਣ ਵਾਲੇ ਡਾਟਾ 'ਚ ਪਾਸਵਰਡ ਜਾਂ ਪਿੰਨ, ਬੈਂਕ ਖਾਤੇ ਜਾਂ ਕ੍ਰੈਡਿਟ ਕਾਰਡ ਦੀ ਜਾਣਕਾਰੀ, ਸਮਾਜਿਕ ਸੁਰੱਖਿਆ ਨੰਬਰ ਜਾਂ ਹੋਰ ਸਰਕਾਰੀ ਆਈ.ਡੀ. ਸ਼ਾਮਲ ਨਹੀਂ ਹਨ।

ਟੀ-ਮੋਬਾਇਲ ਨੇ ਕਿਹਾ ਕਿ ਸਾਡੀ ਜਾਂਚ ਅਜੇ ਵੀ ਜਾਰੀ ਹੈ, ਪਰ ਖ਼ਤਰਨਾਕ ਗਤੀਵਿਧੀਆਂ ਪੂਰੀ ਤਰ੍ਹਾਂ ਇਸ ਵੇਲੇ ਸਰਗਰਮ ਹਨ। ਦੱਸਿਆ ਗਿਆ ਹੈ ਕਿ ਇਹ ਡਾਟਾ ਸਭ ਤੋਂ ਪਹਿਲਾਂ 25 ਨਵੰਬਰ ਨੂੰ ਜਾਂ ਇਸ ਦੇ ਆਸਪਾਸ ਅਸੈੱਸ ਕੀਤਾ ਗਿਆ ਸੀ।


author

Rakesh

Content Editor

Related News