4GB ਰੈਮ ਤੇ ਫਿੰਗਰਪ੍ਰਿੰਟ ਸੈਂਸਰ ਦੇ ਨਾਲ ਲਾਂਚ ਹੋਇਆ Swipe Elite Max ਸਮਰਾਟਫੋਨ
Friday, Dec 16, 2016 - 12:10 PM (IST)

ਜਲੰਧਰ- ਭਾਰਤੀ ਸਮਾਰਟਫੋਨ ਨਿਰਮਾਤਾ ਕੰਪਨੀ ਸਵਾਈਪ ਨੇ ਇਕ ਹੋਰ ਹੈਂਡਸੈੱਟ ਲਾਂਚ ਕਰ ਦਿੱਤਾ ਹੈ। ਇਹ ਕੰਪਨੀ ਦੀ ਐਲੀਟ ਸੀਰੀਜ਼ ਦਾ ਨਵਾਂ ਹੈਂਡਸੈੱਟ ਹੈ ਜਿਸ ਦਾ ਨਾਂ Swipe Elite Max ਹੈ। ਗੌਰ ਕਰਨ ਵਾਲੀ ਗੱਲ ਹੈ ਕਿ ਸਵਾਈਪ ਨੇ ਇਸ ਹਫਤੇ ਹੀ ਐਂਟਰੀ ਲੈਵਲ 4ਜੀ ਸਮਾਰਟਫੋਨ ਐਲੀਟ ਸਟਾਰ ਲਾਂਚ ਕੀਤਾ ਸੀ। ਸਵਾਈਪ ਐਲੀਟ ਮੈਕਸ ਦੀ ਕੀਮਤ 10,999 ਰੁਪਏ ਹੈ ਅਤੇ ਈਹ ਈ-ਕਾਮਰਸ ਸਾਈਟ ਫਲਿੱਪਕਾਰਟ ''ਤੇ ਉਪਲੱਬਧ ਹੈ।
Swipe Elite Max ਦੇ ਫੀਚਰਜ਼-
ਡਿਸਪਲੇ - 5.5-ਇੰਚ ਫੁੱਲ-ਐੱਚ.ਡੀ. ਆਈ.ਪੀ.ਐੱਸ. ਡਿਸਪਲੇ
ਪ੍ਰੋਸੈਸਰ - 1.5GHz ਆਕਟਾ-ਕੋਰ ਕੁਆਲਕਾਮ ਸਨੈਪਡ੍ਰੈਗਨ 430
ਰੈਮ - 4ਜੀ.ਬੀ.
ਮੈਮਰੀ - 32ਜੀ.ਬੀ.
ਕਾਰਡ ਸਪੋਰਟ - ਅਪ-ਟੂ 64ਜੀ.ਬੀ.
ਓ.ਐੱਸ. - ਐਂਡਰਾਇਡ 6.0 ਮਾਰਸ਼ਮੈਲੋ
ਕੈਮਰਾ - ਐੱਲ.ਈ.ਡੀ. ਫਲੈਸ਼ ਤੇ ਫੇਜ਼ ਡਿਟੈਕਸ਼ਨ ਨਾਲ ਲੈਸ 13MP ਰਿਅਰ ਤੇ 8 MP ਦਾ ਫਰੰਟ ਕੈਮਰਾ
ਬੈਟਰੀ - 3000mAh
ਕੁਨੈਕਟੀਵਿਟੀ ਫੀਚਰ ਦੀ ਗੱਲ ਕੀਤੀ ਜਾਵੇ ਤਾਂ ਇਸ ਵਿਚ 4ਜੀ ਐੱਲ.ਟੀ.ਈ., ਵਾਈ-ਫਾਈ 802.11 ਬੀ/ਜੀ/ਐੱਨ, ਬਲੂਟੁਥ 4.1, ਜੀ.ਪੀ.ਐੱਸ. ਅਤੇ ਯੂ.ਐੱਸ.ਬੀ. ਓ.ਟੀ.ਜੀ. ਵਰਗੇ ਫੀਚਰ ਸ਼ਾਮਲ ਹਨ। ਸਕਿਓਰਿਟੀ ਲਈ ਇਸ ਵਿਚ ਫਿੰਗਰਪ੍ਰਿੰਟ ਸੈਂਸਰ ਵੀ ਦਿੱਤਾ ਗਿਆ ਹੈ।