ਨਵੀਂ ਲੁੱਕ ਨਾਲ ਅਕਤੂਬਰ ''ਚ ਲਾਂਚ ਹੋਵੇਗੀ ਸਵਿਫਟ ਡਿਜ਼ਾਇਰ

02/19/2017 1:48:36 PM

ਜਲੰਧਰ: ਭਾਰਤ ਦੀ ਸਭ ਤੋਂ ਜ਼ਿਆਦਾ ਵਿਕਣ ਵਾਲੇ ਕਾਰ ਬਰੈਂਡ ਮਾਰੂਤੀ ਦੀ ਸਵਿਫਟ ਡਿਜ਼ਾਇਰ 2017 ਇਸ ਸਾਲ ਅਕਤੂਬਰ ''ਚ ਲਾਂਚ ਕੀਤੀ ਜਾ ਸਕਦੀ ਹੈ। ਕੰਪਨੀ ਇਸ ਕਾਰ ਦੀ ਸ਼ੁਰੂਆਤੀ ਕੀਮਤ 5.50 ਲੱਖ ਰੁਪਏ ਤੋਂ 9 ਲੱਖ ਤੱਕ ਰੱਖ ਸਕਦੀ ਹੈ। ਸਵਿਫਟ ਡਿਜ਼ਾਇਰ ਦਾ ਨਾਮ ਕੰਪਨੀ ਦੀ ਸਭ ਤੋਂ ਜ਼ਿਆਦਾ ਵਿਕਣ ਵਾਲੀ ਸਬ-ਕਾਂਪੈਕਟ ਸੇਡਾਨ ''ਚ ਸ਼ੁਮਾਰ ਹੈ। ਇਸ ਵਜ੍ਹਾ ਨਾਲ ਕੰਪਨੀ ਹੁਣ ਇਸ ਨੂੰ ਕਈ ਬਦਲਵਾਂ ਨਾਲ ਬਾਜ਼ਾਰ ''ਚ ਉਤਾਰਣ ਦੀ ਤਿਆਰੀ ਕਰ ਰਹੀ ਹੈ। ਨੈਕਸਟ ਜਨਰੇਸ਼ਨ ਦੇ ਤਰਜ ''ਤੇ ਤਿਆਰ ਹੋਣ ਵਾਲੀ ਇਸ ਕਾਰ ''ਚ ਕਈ ਕਾਸਮੈਟਿਕ ਬਦਲਾਵ ਕੀਤੇ ਜਾਣਗੇ।

 

ਪਿਛਲੇ ਮਾਡਲ ਦੇ ਮੁਕਾਬਲੇ ਕਾਰ  ਦੇ ਫਰੰਟ ''ਚ ਚੌੜੀ ਗਰਿਲ, ਪ੍ਰੋਜੈਕਟਰ ਹੈਡਲੈਂਪਸ, ਸਟਾਈਲਿਸ਼ ਸਵੇਪਟਬੈਕ ਹੈਡਲੈਂਪ ਅਤੇ ਫਾਗ ਲੈਂਪ, ਅਤੇ ਰਿਅਰ ''ਚ ਨਵਾਂ ਟੇਲਲੈਂਪ ਅਤੇ ਨਵਾਂ ਰਿਅਰ ਬੰਪਰ ਮਾਉਂਟੇਡ ਟਰਨ ਇੰਡੀਕੇਟਰ ਲਗਾਏ ਗਏ ਹਨ। ਕਾਰ ਦੇ ਇੰਟੀਰਿਅਰ ''ਚ ਡਿਊਲ ਟੋਨ ਕਲਰ ਸਕੀਮ, ਆਟੋਮੈਟਿਕ ਕਲਾਇਮੇਟ ਕੰਟਰੋਲ, ਕੀ-ਲੈੱਸ, ਇੰਜਣ ਸਟਾਰਟ-ਸਟਾਪ ਬਟਨ, ਟੱਚ-ਸਕਰੀਨ ਸਮਾਰਟ-ਪਲੇ ਐਂਟਰਟੇਨਮੇਂਟ ਸਿਸਟਮ, ਰਿਵਰਸ ਕੈਮਰਾ, ਨੈਵੀਗੇਸ਼ਨ ਅਤੇ ਸਟੀਅਰਿੰਗ ਮਾਉਂਟੇਡ ਕੰਟਰੋਲ ਜਿਹੇ ਫੀਚਰਸ ਦਿੱਤੇ ਜਾ ਸਕਦੇ ਹਨ। ਸੇਫਟੀ ਫੀਚਰਸ ਨੂੰ ਵੀ ਵੇਖਦੇ ਹੋਏ ਕਾਰ ''ਚ ਡਿਊਲ ਏਅਰਬੈਗਸ ਦਿੱਤੇ ਜਾਣਗੇ

 

ਕਾਰ ''ਚ 1.2 ਲਿਟਰ  ਕੇ -ਸੀਰੀਜ਼ ਪੈਟਰੋਲ ਅਤੇ 1.3 ਲਿਟਰ ਡੀਜ਼ਲ ਇੰਜਣ ਹੋਵੇਗਾ। ਇਹ ਇੰਜਣ 5-ਸਪੀਡ ਮੈਨੂਅਲ ਟਰਾਂਸਮਿਸ਼ਨ ਅਤੇ 4- ਸਪੀਡ ਆਟੋ ਬਾਕਸ ਨਾਲ ਲੈਸ ਕੀਤਾ ਜਾਵੇਗਾ। ਕੰਪਨੀ ਇਸ ਕਾਰ ''ਚ ਐੱਸ. ਐੱਚ. ਵੀ. ਐੱਸ ਟੈਕਨਾਲੋਜ਼ੀ ਨਾਲ ਲੈਸ ਕਰਨ ''ਤੇ ਵਿਚਾਰ ਕਰ ਰਹੀ ਹੈ, ਜੋ ਇਸ ਸਮੇਂ ਬਲੇਨੋ ''ਚ ਵੇਖੀ ਜਾ ਸਕਦੀ ਹੈ। ਪੈਟਰੋਲ ਵੇਰਿਅੰਟ ''ਚ ਇਹ ਕਾਰ 19 ਕਿ. ਮੀ ਪ੍ਰਤੀ-ਲੀਟਰ ਅਤੇ ਡੀਜ਼ਲ ਵੇਰਿਅੰਟ ''ਚ ਇਹ ਕਾਰ 27 ਕਿਲੋਮੀਟਰ ਦਾ ਮਾਇਲੇਜ ਦੇਵੇਗੀ।


Related News