ਸੁਜ਼ੂਕੀ ਹਯਾਬੂਸਾ ਦੀ ਭਾਰਤ 'ਚ ਡਿਲਿਵਰੀ ਹੋਈ ਸ਼ੁਰੂ, ਇੰਨੀ ਹੈ ਟਾਪ ਸਪੀਡ

06/19/2021 2:33:33 PM

ਨਵੀਂ ਦਿੱਲੀ- ਸੁਜ਼ੂਕੀ ਮੋਟਰਸਾਈਕਲ ਨੇ ਭਾਰਤ ਵਿਚ ਨਵੀਂ ਪੀੜ੍ਹੀ ਦੇ ਸੁਜ਼ੂਕੀ ਹਯਾਬੂਸਾ ਦੀ ਡਿਲਿਵਰੀ ਸ਼ੁਰੂ ਕਰ ਦਿੱਤੀ ਹੈ। ਕੰਪਨੀ ਨੇ ਇਸ ਸਪੋਰਟਸ ਬਾਈਕ ਨੂੰ ਇਸ ਸਾਲ ਅਪ੍ਰੈਲ ਮਹੀਨੇ ਵਿਚ ਭਾਰਤ ਵਿਚ ਲਾਂਚ ਕੀਤਾ ਸੀ। ਪਹਿਲਾਂ ਇਸ ਦਮਦਾਰ ਸਪੋਰਟਸ ਬਾਈਕ ਦੀ ਡਿਲਿਵਰੀ ਮਈ ਵਿਚ ਸ਼ੁਰੂ ਹੋਣੀ ਸੀ ਪਰ ਕੋਰੋਨਾ ਦੀ ਦੂਜੀ ਲਹਿਰ ਕਾਰਨ ਇਸ ਦੀ ਡਿਲਿਵਰੀ ਵਿਚ ਦੇਰੀ ਹੋਈ।

ਕੰਪਨੀ ਦੀ ਇਸ ਸਪੋਰਟਸ ਬਾਈਕ ਦੀ ਐਕਸ-ਸ਼ੋਅਰੂਮ ਕੀਮਤ ਭਾਰਤੀ ਬਾਜ਼ਾਰ ਵਿਚ 16.40 ਲੱਖ ਰੁਪਏ ਹੈ। ਸੁਜ਼ੂਕੀ ਹਯਾਬੂਸਾ ਦੀ ਐਰੋਡਾਇਨਾਮਿਕਸ ਪਹਿਲਾਂ ਨਾਲੋਂ ਕਿਤੇ ਵੱਧ ਬਿਹਤਰ ਕੀਤੀ ਗਈ ਹੈ, ਜਿਸ ਨਾਲ ਚਾਲਕ ਨੂੰ ਤੇਜ਼ ਰਫ਼ਤਾਰ ਦੌਰਾਨ ਵੀ ਸ਼ਾਨਦਾਰ ਸੰਤੁਲਨ ਮਿਲਦਾ ਹੈ। ਇਸ ਦੀ ਸਪੀਡ 299 ਕਿਲੋਮੀਟਰ ਪ੍ਰਤੀ ਘੰਟਾ ਹੈ।

ਸੁਜ਼ੂਕੀ ਮੋਟਰਸਾਈਕਲ ਨੇ ਸਪੋਰਟਸ ਬਾਈਕ ਹਯਾਬੂਸਾ ਨੂੰ ਤਿੰਨ ਰੰਗਾਂ ਵਿਚ ਪੇਸ਼ ਕੀਤਾ ਹੈ। ਇਨ੍ਹਾਂ ਵਿਚ ਗਲਾਸ ਸਪਾਰਕਲ ਬਲੈਕ/ਕੈਂਡੀ ਬਰਟ ਗੋਲਡ, ਮੈਟੇਲਿਕ ਮੈਟ ਸੌਰਡ ਸਿਲਵਰ/ਕੈਂਡੀ ਡੇਅਰਿੰਗ ਰੈੱਡ ਅਤੇ ਪਰਲ ਬ੍ਰਿਲੀਐਂਟ ਵ੍ਹਾਈਟ/ਮੈਟੇਲਿਕ ਮੈਟ ਸਟੇਲਰ ਬਲਿਊ ਸ਼ਾਮਲ ਹਨ। ਨਵੀਂ ਸੁਜ਼ੂਕੀ ਹਯਾਬੂਸਾ ਦਾ ਵਜ਼ਨ 264 ਕਿਲੋਗ੍ਰਾਮ ਹੈ, ਜੋ ਪਹਿਲੇ ਮਾਡਲ ਨਾਲੋਂ 2 ਕਿਲੋਗ੍ਰਾਮ ਘੱਟ ਹੈ। ਇਸ ਦੀ ਪਾਵਰ ਦੀ ਗੱਲ ਕਰੀਏ ਤਾਂ ਇਸ ਵਿਚ 1340 ਸੀ. ਸੀ., ਡੀ. ਓ. ਐੱਚ. ਸੀ., 16-ਵਾਲਵ, ਇਨ-ਲਾਈਨ 4 ਇੰਜਣ ਦਿੱਤਾ ਗਿਆ ਹੈ।


Sanjeev

Content Editor

Related News