ਸੜਕਾਂ ’ਤੇ ਫਿਰ ਧੂਮ ਮਚਾਉਣ ਲਈ ਤਿਆਰ ਸੁਜ਼ੂਕੀ ਦੀ ‘ਸੁਪਰ ਬਾਈਕ’, ਜਾਰੀ ਹੋਇਆ ਵੀਡੀਓ ਟੀਜ਼ਰ

Saturday, Jan 30, 2021 - 12:39 PM (IST)

ਸੜਕਾਂ ’ਤੇ ਫਿਰ ਧੂਮ ਮਚਾਉਣ ਲਈ ਤਿਆਰ ਸੁਜ਼ੂਕੀ ਦੀ ‘ਸੁਪਰ ਬਾਈਕ’, ਜਾਰੀ ਹੋਇਆ ਵੀਡੀਓ ਟੀਜ਼ਰ

ਆਟੋ ਡੈਸਕ– ਸੁਜ਼ੂਕੀ ਜਲਦ ਹੀ ਆਪਣੀ ਨਵੀਂ ਹਾਇਆਬੁਸਾ ਨੂੰ ਲਾਂਚ ਕਰਨ ਵਾਲੀ ਹੈ। ਇਸ ਦੀ ਨਵੀਂ ਟੀਜ਼ਰ ਵੀਡੀਓ ਨੂੰ ਕੰਪਨੀ ਨੇ ਜਾਰੀ ਕਰ ਦਿੱਤਾ ਹੈ ਜਿਸ ਵਿਚ ਆਲ ਨਿਊ ਹਾਇਆਬੁਸਾ ਸੁਪਰ ਬਾਈਕ ਰਫਤਾਰ ਭਰਤੀ ਹੋਈ ਨਜ਼ਰ ਆ ਰਹੀ ਹੈ। ਦੱਸ ਦੇਈਏ ਕਿ ਨਵੀਂ ਹਾਇਆਬੁਸਾ ਦੇ ਡਿਜ਼ਾਇਨ ਅਤੇ ਫੀਚਰਜ਼ ’ਚ ਕਈ ਵੱਡੇ ਬਦਲਾਅ ਵੇਖਣ ਨੂੰ ਮਿਲਣਗੇ। ਇਸ ਨੂੰ ਬਿਲਕੁਲ ਫਰੈਸ਼ ਲੁਕ ਨਾਲ ਲਿਆਇਆ ਜਾਵੇਗਾ ਅਤੇ ਇਸ ਵਿਚ ਬੀ.ਐੱਸ.-6 ਅਨੁਕੂਲ ਇੰਜਣ ਦਿੱਤਾ ਗਿਆ ਹੋਵੇਗਾ। 

 

ਜੇਕਰ ਤੁਸੀਂ ਵੀ ਨਵੀਂ ਸੁਜ਼ੂਕੀ ਹਾਇਆਬੁਸਾ ਨੂੰ ਲੈ ਕੇ ਉਤਸ਼ਾਹਿਤ ਹੋ ਤਾਂ ਤੁਹਾਨੂੰ 5 ਫਰਵਰੀ ਤਕ ਦਾ ਇੰਤਜ਼ਾਰ ਕਰਨਾ ਪਵੇਗਾ ਕਿਉਂਕਿ ਇਸੇ ਦਿਨ ਕੰਪਨੀ ਆਪਣੀ ਇਸ ਸੁਪਰ ਬਾਈਕ ਦੀ ਗਲੋਬਲ ਅਨਵੀਲਿੰਗ ਕਰਨ ਵਾਲੀ ਹੈ। ਜਾਣਕਾਰੀ ਮੁਤਾਬਕ, ਕੰਪਨੀ ਜਲਦ ਹੀ ਭਾਰਤ ’ਚ ਵੀ ਇਸ ਸੁਪਰਬਾਈਕ ਨੂੰ ਉਤਾਰੇਗੀ ਕਿਉਂਕਿ ਦੇਸ਼ ’ਚ ਸੁਜ਼ੂਕੀ ਹਾਇਆਬੁਸਾ ਦੀ ਕਾਫੀ ਮੰਗ ਹੈ। 


author

Rakesh

Content Editor

Related News