Suzuki Access 125 ਦਾ ਨਵਾਂ ਵੇਰੀਐਂਟ ਲਾਂਚ, ਜਾਣੋ ਕੀਮਤ

8/13/2019 11:21:59 AM

ਗੈਜੇਟ ਡੈਸਕ– ਸੁਜ਼ੂਕੀ ਨੇ ਸੋਮਵਾਰ ਨੂੰ ਆਪਣੇ ਪ੍ਰਸਿੱਧ ਸਕੂਟਰ Suzuki Access 125 ਦਾ ਨਵਾਂ ਵੇਰੀਐਂਟ ਲਾਂਚ ਕੀਤਾ ਹੈ। ਨਵੇਂ ਵੇਰੀਐਂਟ ਨੂੰ ਅਲੌਏ ਵ੍ਹੀਲਜ਼ ਅਤੇ ਡਰੱਮ ਬ੍ਰੇਕ ਦੇ ਨਾਲ ਉਤਾਰਿਆ ਗਿਆ ਹੈ। ਇਸ ਦੀ ਐਕਸ-ਸ਼ੋਅਰੂਮ ਕੀਮਤ 59,891 ਰੁਪਏ ਹੈ। ਕੰਪਨੀ ਨੇ ਇਸ ਨਵੇਂ ਵੇਰੀਐਂਟ ਦੇ ਨਾਲ ਇਸ ਦਾ ਸਪੈਸ਼ਲ ਐਡੀਸ਼ਨ ਵੀ ਲਾਂਚ ਕੀਤਾ ਹੈ, ਜਿਸ ਦੀ ਐਕਸ-ਸ਼ੋਅਰੂਮ ਕੀਮਤ 61,590 ਰੁਪਏ ਹੈ। 

ਸੁਜ਼ੂਕੀ ਮੋਟਰਸਾਈਕਲ ਇੰਡੀਆ ਦਾ ਕਹਿਣਾ ਹੈ ਕਿ ਅਲੌਏ ਵ੍ਹੀਲਜ਼ ਵਾਲੇ ਸਕੂਟਰਾਂ ਦੀ ਮੰਗ ਵਧਣ ਕਾਰਨ ਨਵਾਂ ਵੇਰੀਐਂਟ ਲਾਂਚ ਕੀਤਾ ਗਿਆ ਹੈ। ਐਕਸੈਸ 125 ਸਕੂਟਰ ਦਾ ਇਹ ਨਵਾਂ ਵੇਰੀਐਂਟ 4 ਕਲਰ ਆਪਸ਼ਨ– ਪਰਲ ਸੁਜ਼ੂਕੀ ਡੀਪ ਬਲਿਊ, ਗਲਾਸ ਸਪਾਰਕਲ ਬਲੈਕ, ਮਟੈਲਿਕ ਮੈਟ ਫਾਈਬ੍ਰੋਇਨ ਗ੍ਰੇਅ ਅਤੇ ਪਰਲ ਮਿਰਾਜ਼ ਵਾਈਟ ’ਚ ਉਪਲੱਬਧ ਹੈ। 

PunjabKesari

ਅਲੌਏ ਵ੍ਹੀਲਜ਼ ਤੋਂ ਇਲਾਵਾ ਐਕਸੈਸ 125 ਸਕੂਟਰ ’ਚ ਮਕੈਨਿਕਲੀ ਕੋਈ ਬਦਲਾਅ ਨਹੀਂ ਕੀਤਾ ਗਿਆ। ਇਸ ਵਿਚ 124 ਸੀਸੀ ਦਾ ਇੰਜਣ ਹੈ, ਜੋ 7,000 rpm ’ਤੇ 8.5 bhp ਦੀ ਪਾਵਰ ਅਤੇ 5,000 rpm ’ਤੇ 10.2 Nm ਦਾ ਪੀਕ ਟਾਰਕ ਪੈਦਾ ਕਰਦਾ ਹੈ। ਇਹ ਸਕੂਟਰ ਕੰਬਾਇੰਡ ਬ੍ਰੇਕਿੰਗ ਸਿਸਟਮ (ਸੀ.ਬੀ.ਐੱਸ.) ਨਾਲ ਲੈਸ ਹੈ। ਸਕੂਟਰ ਦੀ ਸਕਿਓਰਿਟੀ ਲਈ ਇਸ ਵਿਚ ਸੈਂਟਰਲ ਲਾਕਿੰਗ ਅਤੇ ਯੂਨੀਕ ਸ਼ਟਰ ਵਰਗੇ ਫੀਚਰਜ਼ ਮੌਜੂਦ ਹਨ। 

ਆਰਾਮਦਾਇਕ ਰਾਈਡਿੰਗ ਪੋਜ਼ੀਸ਼ਨ
ਐਕਸੈਸ 125 ਦੇ ਨਵੇਂ ਵੇਰੀਐਂਟ ’ਚ ਤੁਹਾਨੂੰ ਸੁਜ਼ੂਕੀ ਦਾ ਈਜ਼ੀ ਸਟਾਰਟ ਸਿਸਟਮ, ਲੰਬੀ ਸੀਟ ਅਤੇ ਆਰਾਮਦਾਇਕ ਰਾਈਡਿੰਗ ਪੋਜ਼ੀਸ਼ਨ ਲਈ ਲੰਬਾ ਫਲੋਰ ਬੋਰਡ ਮਿਲੇਗਾ। ਇਸ ਤੋਂ ਇਲਾਵਾ ਇਸ ਵਿਚ ਕ੍ਰੋਮਪਲੇਟ ਫਿਨਿਸ਼, ਸਟਾਈਲਿਸ਼ ਹੈੱਡਲੈਂਪ, ਡਿਜੀਟਲ ਮੀਟਰ, ਅਲੌਏ ਚੇਂਜ ਇੰਡੀਕੇਟਰ ਅਤੇ ਡਿਊਲ ਟ੍ਰਿਪ ਮੀਟਰ ਦਿੱਤੇ ਗਏ ਹਨ। ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ