ਸ਼ੋਧ ਦੇ ਮੁਤਾਬਕ ਐਂਡ੍ਰੋਇਡ ਐਪਸ ਦੀਆਂ ਇਕ ਤਿਹਾਈ ਪ੍ਰਮਿਸ਼ਨਜ਼ ''ਤੇ ''NO'' ਕਰਦੇ ਹਨ 80% ਲੋਕ
Friday, Jan 15, 2016 - 02:47 PM (IST)

ਜਲੰਧਰ : ਹਰ ਵਾਰ ਕੋਈ ਐਪਲੀਕੇਸ਼ਨ ਆਪਣੇ ਐਂਡ੍ਰਾਇਡ ਫੋਨ ''ਚ ਡਾਊਨਲੋਡ ਕਰਦੇ ਸਮੇਂ ਤੁਹਾਨੂੰ ਕੋਈ ਨਾ ਕੋਈ ਪ੍ਰਮੀਸ਼ਨਜ਼ ਨੂੰ ਐਕਸੈਪਟ ਕਰਨਾ ਪੈਂਦਾ ਹੈ। ਵਾਸਿੰਗਟਨ ਡੀ. ਸੀ. ''ਚ ਹੋਈ ਐੱਫ. ਟੀ. ਸੀ. ਪ੍ਰਾਈਵੇਸੀ ਕਾਨਫਰੰਸ ''ਚ ਇਹ ਦੱਸਿਆ ਗਿਆ ਕਿ ਇਕ ਸਟੱਡੀ ਦੇ ਮੁਤਾਬਕ 80 % ਲੋਕ ਪ੍ਰਾਇਵਿਸੀ ਨੂੰ ਧਿਆਨ ''ਤ ਰੱਖਦੇ ਹੋਏ ਐਪ ''ਤੇ ਮੰਗੀ ਜਾਣ ਵਾਲੀ ਪ੍ਰਮੀਸ਼ਨ ''ਤੇ ਨਾ ਕਰ ਦਿੰਦੇ ਹਨ।
ਸਟੱਡੀ ਦੇ ਮੁਤਾਬਕ ਲੋਕ ਪਹਿਲਾਂ ਹੀ ਕਈ ਤਰ੍ਹਾਂ ਦੀਆਂ ਪ੍ਰਮੀਸ਼ਨਜ਼ ਤੇ ਪ੍ਰਾਈਵੇਟ ਪਾਲਿਸੀਜ਼ ਨੂੰ ਐਕਸੈਪਟ ਕਰ-ਕਰ ਕੇ ਥੱਕ ਚੁੱਕੇ ਹਨ। ਇਸੇ ਨੂੰ ਧਿਆਨ ''ਚ ਰੱਖਦੇ ਹੋਏ ਰਿਸਰਚਰ ਇਸ ਤਰ੍ਹਾਂ ਦੀਆਂ ਪ੍ਰਾਈਵੇਸੀ ਸੈਟਿੰਗਸ ਬਣਾਉਣ ਦੀ ਤਿਆਰੀ ''ਚ ਹਨ, ਜਿਸ ਨਾਲ ਇਸ ਤਰ੍ਹਾਂ ਦੇ ਐਕਸੈਪਟ-ਡਿਨਾਏ ਦੇ ਪੋਪਅਪਸ ਤੋਂ ਛੁਟਕਾਰਾ ਮਿਲ ਸਕੇ।
ਤੁਹਾਨੂੰ ਯਾਦ ਹੋਵੇਗਾ ਕਿ 2007 ''ਚ ਵਿੰਡੋਜ਼ ਵਿਸਟਾ ਦੀ ਇਸੇ ਕਰਕੇ ਹੀ ਆਲੋਚਨਾ ਹੋਈ ਸੀ ਕਿਉਂਕਿ ਵਿੰਡੋਜ਼ ਵਿਸਟਾ ''ਚ ਵੀ ਕਈ ਤਰ੍ਹਾਂ ਦੀਆਂ ਪ੍ਰਮੀਸ਼ਨਜ਼ ਮੰਗਦੀ ਸੀ ਜੋ ਕਿ ਲੋਕਾਂ ਨੂੰ ਜ਼ਿਆਦਾ ਪਸੰਦ ਨਹੀਂ ਸੀ ਆਈ।
ਗੂਗਲ ਡਿਪੈਲਪਰਜ਼ ਦਾ ਕਹਿਣਾ ਹੈ ਕਿ ਹੁਣ ਉਹ ਨਵੇਂ ਓ. ਐੱਸ. ਮਾਰਸ਼ਮੈਲੋ ''ਤ ਇਸ ਤਰ੍ਹਾਂ ਦੇ ਬਦਲਾਵ ਕਰਨਗੇ ਜਿਸ ਨਾਲ ਇਹ ਵਾਰ-ਵਾਰ ਪ੍ਰਮੀਸ਼ਨਜ਼ ਦਾ ਝੰਜਟ ਖਤਮ ਹੋ ਜਾਵੇਗਾ। ਉਦਾਹਰਣ ਲਈ ਫਲੈਸ਼ ਲਾਈਟ ਐਪ ਨੂੰ ਡਾਊਨਲੋਡ ਕਰਦੇ ਸਮੇਂ ਐਪ ਸਿਰਫ ਕੈਮਰਾ ਐਪ ''ਚ ਐੱਲ. ਈ. ਡੀ. ਨੂੰ ਹੀ ਐਕਸੈਸ ਕਰਨ ਦੀ ਪ੍ਰਮੀਸ਼ਨ ਮੰਗੇਗੀ ਨਾ ਕਿ ਕਾਂਟੈਕਟਸ ''ਤੇ ਐਕਸੈਸ ਨੂੰ।