ਇਸ ਮਹੀਨੇ ਤੋਂ ਮਿਲਣਾ ਸ਼ੁਰੂ ਹੋਵੇਗਾ ਵਿਸ਼ਵ ਦਾ ਸਭ ਤੋਂ ਸਸਤਾ ਸਮਾਰਟਫੋਨ ਫਰੀਡਮ 251
Tuesday, Jun 14, 2016 - 11:05 AM (IST)

ਨਵੀਂ ਦਿੱਲੀ- ਵਿਵਾਦਾਂ ''ਚ ਰਹੀ ਨੋਇਡਾ ਦੀ ਮੋਬਾਇਲ ਹੈਂਡਸੈੱਟ ਨਿਰਮਾਤਾ ਕੰਪਨੀ ਨੇ ਦਾਅਵਾ ਕੀਤਾ ਹੈ ਕਿ ਉਹ 28 ਜੂਨ ਤੋਂ ਆਪਣੇ ਗਾਹਕਾਂ ਨੂੰ ਮੋਬਾਇਲ ਦੀ ਸਪਲਾਈ ਕਰਨਾ ਸ਼ੁਰੂ ਕਰੇਗੀ। ਗੌਰਤਲਬ ਹੈ ਕਿ ਵਿਸ਼ਵ ਦਾ ਸਭ ਤੋਂ ਸਸਤਾ ਫੋਨ ਬਣਾਉਣ ਦੇ ਦਾਅਵੇ ਤੋਂ ਬਾਅਦ ਇਹ ਕੰਪਨੀ ਵਿਵਾਦਾਂ ''ਚ ਘਿਰ ਗਈ ਸੀ। ਕੁਝ ਲੋਕਾਂ ਨੇ ਇਸ ਨੂੰ ਇਕ ਪੋਂਜੀ ਸਕੀਮ ਕਰਾਰ ਦਿੱਤਾ ਸੀ। ਕੰਪਨੀ ਦੇ ਨਿਰਦੇਸ਼ਕ ਮੋਹਿਤ ਗੋਇਲ ਨੇ ਕਿਹਾ, ''''ਜਿਨ੍ਹਾਂ ਲੋਕਾਂ ਨੇ ਇਸ ਫੋਨ ਨੂੰ ਖਰੀਦਣ ਲਈ ਰਜਿਸਟ੍ਰੇਸ਼ਨ ਕਰਵਾਈ ਸੀ ਉਨ੍ਹਾਂ ਨੂੰ 28 ਜੂਨ ਤੋਂ ਇਸ ਦੀ ਸਪਲਾਈ ਸ਼ੁਰੂ ਕੀਤੀ ਜਾਵੇਗੀ। ਦੱਸਣਯੋਗ ਹੈ ਕਿ ਕੰਪਨੀ ਨੇ ਇਸ ਫੋਨ ਲਈ ਫਰਵਰੀ ''ਚ ਇਕ ਵੈੱਬਸਾਈਟ ਰਾਹੀਂ ਵਿਕਰੀ ਦੀ ਸ਼ੁਰੂਆਤ ਕੀਤੀ ਸੀ ਅਤੇ ਇਸ ਨੂੰ ਦੁਨੀਆ ਦਾ ਸਭ ਤੋਂ ਸਸਤਾ ਸਮਾਰਟਫੋਨ ਦੱਸਿਆ ਸੀ। ਇਸ ਫੋਨ ਦੇ ਦਾਅਵੇ ''ਤੇ ਸਨਅਤ ਜਗਤ ਵੱਲੋਂ ਸ਼ੱਕ ਜ਼ਾਹਿਰ ਕੀਤੇ ਜਾਣ ''ਤੇ ਇਹ ਕੰਪਨੀ ਸਰਕਾਰ ਅਤੇ ਵੱਖ-ਵੱਖ ਏਜੰਸੀਆਂ ਦੇ ਜਾਂਚ ਦੇ ਘੇਰੇ ''ਚ ਆ ਗਈ ਸੀ