ਭਾਰਤ 'ਚ OnePlus 5T ਦਾ ਸਟਾਰ ਵਾਰਸ ਲਿਮਟਿਡ ਐਡੀਸ਼ਨ ਲਾਂਚ

Friday, Dec 15, 2017 - 09:50 AM (IST)

ਭਾਰਤ 'ਚ OnePlus 5T ਦਾ ਸਟਾਰ ਵਾਰਸ ਲਿਮਟਿਡ ਐਡੀਸ਼ਨ ਲਾਂਚ

ਜਲੰਧਰ- ਮੁੰਬਈ 'ਚ ਆਯੋਜਿਤ ਇਕ ਈਵੈਂਟ ਦੌਰਾਨ ਵਨਪਲੱਸ 5ਟੀ ਸਟਾਰ ਵਾਰਸ ਲਿਮਟਿਡ ਐਡੀਸ਼ਨ ਸਮਾਰਟਫੋਨ ਨੂੰ ਭਾਰਤ 'ਚ ਲਾਂਚ ਕਰ ਦਿੱਤਾ ਗਿਆ ਹੈ। ਇਸ ਲਿਮਟਿਡ ਐਡੀਸ਼ਨ 'ਚ ਵਾਈਟ ਬੈਕ ਪੈਨਲ ਹੈ, ਜਿਸ 'ਤੇ ਸਟਾਰ ਵਾਰਸ ਦਾ ਲੋਗੋ ਹੈ। ਅਲਰਟ ਸਲਾਈਡਰ ਲਾਲ ਰੰਗ ਦਾ ਹੋ ਗਿਆ ਹੈ ਅਤੇ ਇਸ ਤੋਂ ਇਲਾਵਾ ਕੋਈ ਵਾਲਪੇਪਰਸ ਪਹਿਲਾਂ ਤੋਂ ਲੋਡ ਹੈ। ਕੰਪਨੀ ਵੱਲੋ2 ਇਸ ਸਮਾਰਟਫੋਨ ਲਈ ਮਜ਼ਬੂਤ ਕਵਰ ਵੀ ਦਿੱਤਾ ਜਾ ਰਿਹਾ ਹੈ।

 

PunjabKesari

 

ਕੀਮਤ ਅਤੇ ਉਪਲੱਬਧਤਾ -
ਇਸ ਸਮਾਰਟਫੋਨ ਦੀ ਕੀਮਤ 38,999 ਰੁਪਏ ਹੈ ਅਤੇ ਇਹ ਸਮਾਰਟਫੋਨ 8 ਜੀ. ਬੀ. ਅਤੇ 128 ਜੀ. ਬੀ. ਸਟੋਰੇਜ ਨਾਲ ਪੇਸ਼ ਕੀਤਾ ਗਿਆ ਹੈ। ਇਸ ਸਮਾਰਟਫੋਨ ਨੂੰ Amazon India, OnePlusStore.in ਅਤੇ ਵਨਪਲੱਸ ਦੇ ਐਕਸਪੀਰੀਅੰਸ ਜ਼ੋਨ 'ਚ ਉਪਲੱਬਧ ਕਰਾਇਆ ਜਾਵੇਗਾ ਅਤੇ ਇਸ ਦੀ ਵਿਕਰੀ ਵੀ ਸ਼ੁਰੂ ਹੋ ਚੁੱਕੀ ਹੈ।

 

PunjabKesari

 

ਸਪੈਸੀਫਿਕੇਸ਼ਨ -
ਇਸ ਸਮਾਰਟਫੋਨ ਦੇ ਸਪੈਸੀਫਿਕੇਸ਼ਨ ਵਨਪਲੱਸ 5ਟੀ ਵਾਲੇ ਹੀ ਹਨ। ਸਮਾਰਟਫੋਨ ਦੀ ਡਿਸਪਲੇਅ 6.01 ਇੰਚ ਦੀ ਫੁੱਲ-ਐੱਚ. ਡੀ+ (1080x1920 ਪਿਕਸਲ) ਆਪਟਿਕ ਐਮੋਲੇਡ, ਪ੍ਰੋਸੈਸਰ 2.45 ਗੀਗਾਹਟਰਜ਼ ਔਕਟਾ-ਕੋਰ ਸਨੈਪਡ੍ਰੈਗਨ 835, ਰੈਮ 8 ਜੀ. ਬੀ., ਸਟੋਰੇਜ 128 ਜੀ. ਬੀ. ਆਪਰੇਟਿੰਗ ਸਿਸਟਮ, 7.1.1 ਨੂਗਟ ਆਕਸੀਜਨ ਓ. ਐੱਸ. ਅਤੇ ਬੈਟਰੀ 3300 ਐੱਮ. ਏ. ਐੱਚ. ਦੀ ਹੈ। 

 

PunjabKesari

 

ਇਸ ਤੋਂ ਇਲਾਵਾ ਸਮਾਰਟਫੋਨ 'ਚ ਡਿਊਲ ਰਿਅਰ ਕੈਮਰਾ ਸੈੱਟਅਪ ਹੈ, ਜਿਸ 'ਚ ਪ੍ਰਾਇਮਰੀ ਸੈਂਸਰ 16 ਮੈਗਾਪਿਕਸਲ ਅਤੇ ਸੈਕੰਡਰੀ ਕੈਮਰਾ 20 ਮੈਗਾਪਿਕਸਲ ਹੈ। ਫਰੰਟ ਕੈਮਰਾ 16 ਮੈਗਾਪਿਕਸਲ ਦਾ ਹੈ। ਇਸ ਸਮਾਰਟਫੋਨ 'ਚ ਇਕ ਫਿੰਗਰਪ੍ਰਿੰਟ ਸੈਂਸਰ ਵੀ ਹੈ, ਜੋ ਹੁਣ ਰਿਅਰ ਹਿੱਸੇ 'ਤੇ ਹੈ।

 

PunjabKesari


Related News