Ssangyong ਦੀ ਕੰਪੈਕਟ ਐੈੱਸ. ਯੂ. ਵੀ ਦੀ ਚੱਲ ਰਹੀ ਹੈ ਟੈਸਟਿੰਗ, ਜਲਦ ਹੀ ਹੋਵੇਗੀ ਲਾਂਚ

Thursday, Jul 07, 2016 - 12:32 PM (IST)

Ssangyong ਦੀ ਕੰਪੈਕਟ ਐੈੱਸ. ਯੂ. ਵੀ ਦੀ ਚੱਲ ਰਹੀ ਹੈ ਟੈਸਟਿੰਗ, ਜਲਦ ਹੀ ਹੋਵੇਗੀ ਲਾਂਚ

ਜਲੰਧਰ- ਮਹਿੰਦਰਾ ਐਂਡ ਮਹਿੰਦਰਾ ਗਰੁਪ ਦੀ ਕੰਪਨੀ ਸੈਂਗਯਾਂਗ ਦੀ ਨਵੀਂ ਕੰਪੈਕਟ ਐੱਸ. ਊ. ਵੀ ਟਿਵੋਲੀ ਜਲਦ ਭਾਰਤ ''ਚ ਲਾਂਚ ਹੋ ਸਕਦੀ ਹੈ। ਇਸ ਐੱਸ. ਯੂ. ਵੀ ਦੀ ਟੈਸਟਿੰਗ ਭਾਰਤ ''ਚ ਚੱਲ ਰਹੀ ਹੈ। ਸੈਂਗਯਾਂਗ ਟਿਵੋਲੀ ਨੂੰ 2016 ਦਿੱਲੀ ਆਟੋ ਐਕਸਪੋ ''ਚ ਸ਼ੋਅ ਕੇਸ ਕੀਤਾ ਗਿਆ ਸੀ। ਹਾਲਾਂਕਿ, ਕੰਪਨੀ ਨੇ ਲਾਂਚ ਦੇ ਸਮੇਂ ਨੂੰ ਲੈ ਕੇ ਅਜੇ ਤੱਕ ਕੁਝ ਸਪਸ਼ਟ ਨਹੀਂ ਕੀਤਾ ਹੈ ਪਰ ਟੈਸਟਿੰਗ ਤੋਂ ਸਪਸ਼ਟ ਹੁੰਦਾ ਹੈ ਕਿ ਇਹ ਐੱਸ. ਊ. ਵੀ ਜਲਦ ਸ਼ੋਅ ਰੂਮ ''ਚ ਦਸਤਕ ਦੇਵੇਗੀ। ਟਿਵੋਲੀ,  ਰੇਕਸਟ  ਤੋਂ ਬਾਅਦ ਭਾਰਤ ''ਚ ਸੈਂਗਯਾਂਗ ਦੀ ਇਹ ਦੂਜੀ ਕਾਰ ਹੋਵੇਗੀ। ਸੈਂਗਯਾਂਗ ਟਿਵੋਲੀ ਦੀ ਲੰਬਾਈ 4,202mm, ਚੋੜਾਈ 1,798mm, ਉਚਾਈ 1,590mm ਅਤੇ ਵ੍ਹੀਲਬੇਸ 2,600mm ਦਾ ਹੈ। ਕਾਰ ਨੂੰ ਕਾਫ਼ੀ ਆਕਰਸ਼ਕ ਲੁੱਕ ਦਿੱਤਾ ਗਈ ਹੈ।

ਫੀਚਰਸ—ਇਸ ਕੰਪੈਕਟ ਐੱਸ. ਯੂ. ਵੀ  ਦੇ ਅੰਦਰ ਫਲੈਟ-ਬਾਟਮ ਸਟੀਅਰਿੰਗ ਵ੍ਹੀਲ, ਸੈਮੀ-ਬਕੇਟ ਸੀਟ, 3.5-ਇੰਚ ਟਚ-ਸਕ੍ਰੀਨ ਡਿਸਪਲੇ, ਆਟੋਮੈਟਿਕ ਕਲਾਇਮੇਟ ਕੰਟਰੋਲ, ਫੋਲਡੇਬਲ ਸੈਕੇਂਡ ਰੋ ਸੀਟ, 7 ਏਅਰਬੈਗ (ਫ੍ਰੰਟ ਡੂਅਲ, ਡਰਾਇਵਰ ਨੀ, ਸਾਇਡ ਅਤੇ ਕਰਟੇਨ) , ਏ. ਬੀ. ਐੱਸ, ਈ. ਐੱਸ. ਪੀ, ਹਾਈ-ਡ੍ਰਾਲਿਕ ਬ੍ਰੇਕ ਅਸਿਸਟ, ਹਿੱਲ ਸਟਾਰਟ ਅਸਿਸਟ, ਐੱਕਟਿਵ ਰੋਲ ਓਵਰ ਪ੍ਰੋਟੇਕਸ਼ਨ ਅਤੇ ਟਾਇਰ ਪ੍ਰੇਸ਼ਰ ਮਾਨਿਟਰਿੰਗ ਸਿਸਟਮ ਜਿਹੇ ਸੈਫਟੀ ਫੀਚਰਸ ਵੀ ਦਿੱਤੇ ਗਏ ਹਨ। 

ਇੰਜਣ- ਇਸ ਕਾਂਪੈਕਟ ਐੱਸ. ਯੂ. ਵੀ ਨੂੰ ਪੈਟਰੋਲ ਅਤੇ ਡੀਜ਼ਲ ਵੇਰਿਅੰਟ ''ਚ ਉਤਾਰਿਆ ਜਾਵੇਗਾ। ਪੈਟਰੋਲ ਵੇਰਿਅੰਟ ''ਚ 1.6-ਲਿਟਰ e-X7i160 ਇੰਜਣ ਲਗਾ ਹੋਵੇਗਾ ਜੋ 126 ਬੀ.ਐੱਚ. ਪੀ ਦਾ ਪਾਵਰ ਦੇਵੇਗਾ ਉਥੇ ਹੀ, ਇਸ ਦੇ ਡੀਜ਼ਲ ਵੇਰਿਅੰਟ ''ਚ 1.6-ਲਿਟਰ ਇੰਜਣ ਲਗਾ ਹੋਵੇਗਾ ਜੋ 112 ਬੀ. ਐੱਚ. ਪੀ ਦਾ ਪਾਵਰ ਦੇਵੇਗਾ। ਦੋਨਾਂ ਹੀ ਇੰਜਣ ਨੂੰ 19S9N 6-ਸਪੀਡ ਆਟੋਮੈਟਿਕ ਅਤੇ 6-ਸਪੀਡ ਮੈਨੂਅਲ ਟਰਾਂਸਮਿਸ਼ਨ ਨਾਲ ਲੈਸ ਕੀਤਾ ਜਾਵੇਗਾ।

 

ਸੈਂਗਯਾਂਗ ਟਿਵੋਲੀ ਦੀ ਅਨੁਮਾਨਿਤ ਕੀਮਤ 9 ਲੱਖ ਰੁਪਏ ਤੋਂ ਲੈ ਕੇ 14 ਲੱਖ ਰੁਪਏ ਦੇ ਵਿਚਕਾਰ ਦੱਸੀ ਜਾ ਰਹੀ ਹੈ। ਭਾਰਤ ''ਚ ਲਾਂਚ ਹੋਣ ਦੇ ਬਾਅਦ ਇਸ ਦੀ ਟਕਰ ਹੁੰਡਈ ਕਰੇਟਾ, ਮਾਰੂਤੀ ਸੁਜ਼ੂਕੀ ਐੱਸ -ਕਰਾਸ ਅਤੇ ਰੇਨੋ ਡਸਟਰ ਤੋਂ ਹੋਵੇਗੀ।


Related News