ਹਾਈਬ੍ਰਿਡ ਹੋਈ ਲੈਕਸਸ ਦੀ ਨਵੀਂ ਸਪੋਟਰਸ ਕਾਰ

Monday, Feb 22, 2016 - 11:36 AM (IST)

ਹਾਈਬ੍ਰਿਡ ਹੋਈ ਲੈਕਸਸ ਦੀ ਨਵੀਂ ਸਪੋਟਰਸ ਕਾਰ

ਜਲੰਧਰ-  ਬਹੁਤ ਸਾਰੀਆਂ ਲੈਕਸਸ ਕਾਰਾਂ ਫਿਊਲ ਇੰਜਣ ਅਤੇ ਫਿਊਲ ਤੇ ਇਲੈਕਟ੍ਰਿਕ ਹਾਈਬ੍ਰਿਡ ਵਰਜਨਸ ਦੇ ਨਾਲ ਲਾਂਚ ਹੋ ਰਹੀਆਂ ਹਨ ਅਤੇ ਇਸ ਲਈ ਇਹ ਕੋਈ ਵੱਡੀ ਗੱਲ ਨਹੀਂ ਹੈ ਕਿ ਟੋਇਓਟਾ ਦੇ ਲਗਜ਼ਰੀ ਬ੍ਰਾਂਡ ਨੇ ਲੈਕਸਸ ਅਲ. ਸੀ. 500 ਸਪੋਰਟ ਕੂਪੇ ਦੇ ਹਾਈਬ੍ਰਿਡ ਵਰਜਨ ਨੂੰ ਪੇਸ਼ ਕੀਤਾ ਹੈ । ਲੈਕਸਸ ਦੇ ਅਲ. ਸੀ. 500 ਨਾਲ ਹਾਈਬ੍ਰਿਡ ਵਰਜਨ ਦੀ ਪਹਿਚਾਣ ਇਸ ਦੇ ਨਾਮ ਨਾਲ ਵੀ ਹੋ ਜਾਂਦੀ ਹੈ, ਜਿਸ ਦੇ ਅੰਤ ਵਿਚ ਐਚ ਸ਼ਬਦ ਦਾ ਪ੍ਰਯੋਗ ਕੀਤਾ ਗਿਆ ਹੈ। ਲੈਕਸਸ ਨੇ ਪਿਛਲੇ ਮਹੀਨੇ ਐਲ. ਸੀ. 500 ਸਪੋਟਰਸ ਕੂਪੇ ਨੂੰ 5 ਲੀਟਰ ਵੀ-8 ਇੰਜਣ ਅਤੇ ਲੁਸੀਅਸ ਸਟਾਈਲਿੰਗ ਦੇ ਨਾਲ ਡੈਟ੍ਰਾਇਟ ਆਟੋ ਸ਼ੋਅ ਵਿਚ ਪੇਸ਼ ਕੀਤਾ ਸੀ।

ਹੁਣ ਨੀਦਰਲੈਂਡਸ ਵਿਚ ਲੈਕਸਸ ਨੇ ਸਪਾਂਸਰਡ ਕੀਤੇ ਗਏ ਸਪੈਸ਼ਲ ਇਵੈਂਟ ਵਿਚ ਐਲ. ਸੀ. 500 ਐੱਚ. ਨੂੰ ਪੇਸ਼ ਕੀਤਾ ਗਿਆ ਹੈ । ਦੇਖਣ ਵਿਚ ਇਹ ਆਮ ਐਲ. ਸੀ. 500 ਦੀ ਤਰ੍ਹਾਂ ਹੀ ਹੈ, ਬਸ ਇਸ ਦੇ ਲਈ ਫਿਊਲ ਦੀ ਬੱਚਤ ਕਰਨ ਵਿਚ ਸਮਰੱਥਵਾਨ ਅਤੇ ਪਾਵਰਫੁੱਲ ਬਣਾਉਣ ਲਈ ਹਾਈਬ੍ਰਿਡ ਡਰਾਈਵ-ਟ੍ਰੇਨ ਨੂੰ ਵਿਕਸਿਤ ਕੀਤਾ ਗਿਆ ਹੈ । ਲੈਕਸਸ ਇਸ ਕਾਰ ਨੂੰ ਆਉਣ ਵਾਲੇ ਜਿਨੇਵਾ ਆਟੋ ਸ਼ੋਅ ਵਿਚ ਲੋਕਾਂ ਦੇ ਸਾਹਮਣੇ ਪੇਸ਼ ਕਰੇਗਾ ।

ਐਲ. ਸੀ. 500 ਐੱਚ. ਪਹਿਲਾਂ ਵਰਗੀ ਹੈ, ਜਿਸ ਦਾ ਡਿਜ਼ਾਈਨ ਚਿਕਨਾ ਸੀ । ਬਸ ਹਾਈਬ੍ਰਿਡ ਵਰਜਨ ਵਿਚ ਨੀਲੇ ਲੈਕਸਸ ਬੈਜ ਅਤੇ ਸਾਈਡ ''ਤੇ ਹਾਈਬ੍ਰਿਡ ਬੈਜ ਦੇਖਣ ਨੂੰ ਮਿਲਣਗੇ । ਇਸ ਦਾ ਡਿਜ਼ਾਈਨ ਅਤੇ ਬਾਡੀ ਸਟਾਈਲਿੰਗ ਪ੍ਰਭਾਵਸ਼ਾਲੀ ਹੈ, ਜਿਸ ਦੇ ਕੁਝ ਡਿਜ਼ਾਇਨ ਐਲੀਮੈਂਟਸ ਨੂੰ ਲੈਕਸਸ ਦੀ ਸੁਪਰਕਾਰ ਐੱਲ. ਐੱਫ. ਏ. ਨਾਲ ਲਿਆ ਗਿਆ ਹੈ । ਡਿਜ਼ਾਈਨਰ “adao Mori ਨੇ ਕਿਹਾ ਕਿ ਨਵੇਂ ਐਲੀਮੈਂਟਸ ਜਿਵੇਂ ਟੇਲ-ਲਾਈਟਸ ਨੂੰ ਵੇਖ ਕੇ ਭਵਿੱਖ ਦੀਆਂ ਲੈਕਸਸ ਕਾਰਾਂ ਦੇ ਬਾਰੇ ਵਿਚ ਅੰਦਾਜ਼ਾ ਲਗਾ ਸਕਦੇ ਹਾਂ।

ਐੱਲ. ਸੀ. 500 ਐੱਚ. ਇਕ ਫਰੰਟ ਇੰਜਨ ਰਿਅਰ ਵ੍ਹੀਲ ਡਰਾਈਵ ਕਾਰ ਹੈ, ਜਿਸ ਵਿਚ ਕਲਾਸਿਕ ਸਪੋਰਟ ਕਨਫਿਗ੍ਰੇਸ਼ਨ ਦੇ ਨਾਲ ਇਲੈਕਟ੍ਰਿਕ ਡਰਾਈਵ ਮੋਟਰ ਦਿੱਤੀ ਹੈ । ਇਸ ਵਿਚ 3.5 ਲੀਟਰ ਵੀ-6 ਇੰਜਣ ਲੱਗਾ ਹੈ, ਜੋ ਇਲੈਕਟ੍ਰਿਕ ਮੋਟਰ ਦੇ ਨਾਲ ਮਿਲ ਕੇ 354 ਹਾਰਸ ਪਾਵਰ ਪੈਦਾ ਕਰਦਾ ਹੈ। ਇਹ ਇੰਜਣ 4 ਸਪੀਡ ਆਟੋਮੈਟਿਕ ਟ੍ਰਾਂਸਮਿਸ਼ਨ ਦੇ ਨਾਲ ਕੰਮ ਕਰਦਾ ਹੈ। ਇਸ ਤੋਂ ਇਲਾਵਾ ਲੈਕਸਸ ਦੀ ਹੋਰ ਹਾਈਬ੍ਰਿਡ ਕਾਰਾਂ ਦੀ ਤਰ੍ਹਾਂ ਐੱਲ. ਸੀ. 500 ਐੱਚ. ਬਰੈਕ ਲਗਾਉਣ ''ਤੇ ਐਨਰਜੀ ਨੂੰ ਸਟੋਰ ਕਰ ਲੈਂਦੀ ਹੈ। ਇਹ ਡਰਾਈਵ ਸਿਸਟਮ ਆਰ. ਐਕਸ. 450 ਐੱਚ ਦੀ ਤਰ੍ਹਾਂ ਹੈ। ਕੰਪਨੀ ਨੇ ਐੱਲ. ਸੀ. 500 ਐੱਚ. ਦੀ ਮਾਈਲੇਜ ਦੇ ਬਾਰੇ ਵਿਚ ਤਾਂ ਜਾਣਕਾਰੀ ਨਹੀਂ ਦਿੱਤੀ ਹੈ ਪਰ ਆਰ. ਐਕਸ. 450 ਐੱਚ. ਐਸ. ਊ. ਵੀ. ਸ਼ਹਿਰ ਅਤੇ ਹਾਈਵੇ ਉੱਤੇ 30 ਮੀਲ ਪ੍ਰਤੀ ਗੈਲੇਨ ਦੀ ਮਾਈਲੇਜ ਦਿੰਦੀ ਹੈ।

ਲੈਕਸਸ ਨੇ ਆਪਣੀ ਨਵੀਂ ਹਾਈਬ੍ਰਿਡ ਕਾਰ ਦੀ ਕੀਮਤ ਦੇ ਬਾਰੇ ਫਿਲਹਾਲ ਕੋਈ ਜਾਣਕਾਰੀ ਨਹੀਂ ਦਿੱਤੀ ਹੈ। ਜੇਕਰ ਤੁਸੀਂ ਇਸ ਨੂੰ ਖਰੀਦਣ ਬਾਰੇ ਸੋਚ ਰਹੇ ਹੋ ਤਾਂ ਇਸ ਦੇ ਲਈ 2017 ਤੱਕ ਇੰਤਜ਼ਾਰ ਕਰਨਾ ਪਵੇਗਾ ਅਤੇ ਇਸ ਦੀ ਕੀਮਤ ਬਾਰੇ ਵੀ ਲਾਂਚ ਦੇ ਸਮੇਂ ਹੀ ਪਤਾ ਚੱਲੇਗਾ।


Related News