ਜਿਓ ਯੂਜ਼ਰਸ ਲਈ ਖਾਸ ਪੇਸ਼ਕਸ, ਧਨ ਧਨਾ ਧਨ ਆਫਰ ਦੀ ਵਧਾਈ ਤਾਰੀਖ
Sunday, Apr 16, 2017 - 04:21 PM (IST)

ਜਲੰਧਰ-ਰਿਲਾਇੰਸ ਇੰਡਸਟਰੀ ''ਚ ਲੀਡ ਵਾਲੀ ਕੰਪਨੀ ਜਿਓ ਦਾ ''ਧਨ ਧਨਾ ਧਨ'' ਆਫਰ ਦਾ ਲਾਭ ਨਾ ਉਠਾ ਸਕਣ ਵਾਲੇ ਨੂੰ ਇਕ ਹੋਰ ਮੌਕਾ ਦਿੱਤਾ ਜਾ ਰਿਹਾ ਹੈ। ਕੰਪਨੀ ਨੇ ਇਸ ਆਫਰ ਦੀ ਮਿਆਦ ਇਕ ਦਿਨ ਹੋਰ ਵਧਾ ਦਿੱਤੀ ਹੈ। ਕੰਪਨੀ ਇਸ ਆਫਰ ਦੀ ਮਿਆਦ ਇਕ ਦਿਨ ਵਧਾ ਕੇ 16 ਅਪ੍ਰੈਲ ਕਰ ਦਿੱਤੀ ਹੈ। ਇਸ ਤਰ੍ਹਾਂ ਜੋ ਗਾਹਕ 15 ਅਪ੍ਰੈਲ ਤੱਕ 309 ਜਾਂ 509 ਰੁਪਏ ''ਚ ਕੋਈ ਵੀ ਇਕ ਰਿਚਾਰਜ ਨਹੀਂ ਕਰ ਸਕੇ ਸੀ, ਉਨ੍ਹਾਂ ਦੇ ਲਈ ਐਤਵਾਰ ਤੱਕ ਦਾ ਸਮਾਂ ਮਿਲ ਗਿਆ ਹੈ। ਕੰਪਨੀ ਆਪਣੇ ਗਾਹਕਾਂ ਨੂੰ ਅੱਜ ਵੀ ਧਨ ਧਨਾ ਧਨ ਆਫਰ ਦੇ ਤਹਿਤ ਇਕ ਵਾਰ ਹੀ ਰਿਚਾਰਜ ਅਲਰਟ ਭੇਜ ਰਹੀ ਹੈ ਅਤੇ 16 ਅਪ੍ਰੈਲ ਤੱਕ ਦੇ ਪਹਿਲੇ ਰਿਚਾਰਜ ਨੂੰ ਹੀ ਧਨ ਧਨਾ ਧਨ ਆਫਰ ਦੇ ਤਹਿਤ ਸਵੀਕਾਰ 84 ਦਿਨ੍ਹਾਂ ਤੱਕ ਉਚਿੱਤ ਸੁਵਿਧਾ ਮਿਲੇਗੀ। ਦੂਜੇ ਰਿਚਾਰਜ ਤੱਕ ਇਹ ਆਫਰ ਲਾਗੂ ਨਹੀਂ।
Reliance jio 4G ਜਿਓ '' ਧਨ ਧਨਾ ਧਨ ਆਫਰ'' ਕੀ ਹੈ?
ਸਮਰ ਸਰਪ੍ਰਾਈਜ਼ ਆਫਰ ਨੂੰ ਬੰਦ ਕੀਤੇ ਜਾਣ ਤੋਂ ਬਾਅਦ ਰਿਲਾਇੰਸ ਜਿਓ ਨੇ ਆਪਣੇ ਗਾਹਕਾਂ ਨੂੰ ਲੁਭਾਵਨੇ ਦਾ ਨਵਾਂ ਤਰੀਕਾ ਕੱਢਿਆ ਅਤੇ ਪੇਸ਼ ਕੀਤਾ ਗਿਆ ਹੈ ਧਨ ਧਨਾ ਧਨ ਆਫਰ। ਇਸ ਦੇ ਤਹਿਤ ਦੋ ਨਵੇਂ ਪਲਾਨ ਲਾਂਚ ਕੀਤੇ ਗਏ ਹਨ। ਇਹ ਪਲਾਨ 309 ਰੁਪਏ ਜਾਂ 509 ਰੁਪਏ ਦੇ ਹਨ। ਦੋਨੋ ਹੀ ਪਲਾਨ ''ਚ ਗਾਹਕਾਂ ਨੂੰ ਤਿੰਨ ਮਹੀਨਿਆਂ ਦੇ ਲਈ ਅਨਲਿਮਟਿਡ ਸੁਵਿਧਾ ਮਿਲੇਗੀ ਫਰਕ ਸਿਰਫ ਡਾਟਾ ਦਾ ਹੈ।
ਰਿਲਾਇੰਸ ਜਿਓ ਦੇ ਇਨ੍ਹਾਂ ਦੋਨੋਂ ਹੀ ਪਲਾਨ ਦੀ ਵੈਲਡਿਟੀ 28 ਦਿਨ ਦੀ ਹੈ, ਪਰ ਆਫਰ ਦੇ ਤਹਿਤ ਗਾਹਕਾਂ ਨੂੰ 84 ਦਿਨਾਂ ਤੱਕ ਰਿਚਾਰਜ ਕਰਵਾਉਣ ਦੀ ਜਰੂਰਤ ਨਹੀਂ ਪਵੇਗੀ ਅਤੇ ਸੁਵਿਧਾਵਾਂ ਮਿਲਦੀਆਂ ਰਹਿਣਗੀਆਂ। 309 ਰੁਪਏ ਵਾਲੇ ਪਲਾਨ ''ਚ ਗਾਹਕਾਂ ਨੂੰ ਅਨਲਿਮਟਿਡ ਵਾਇਸ ਕਾਲ ਦੇ ਨਾਲ ਹਰ ਦਿਨ 1 ਜੀ. ਬੀ. 4 ਜੀ. ਡਾਟਾ ਇਸਤੇਮਾਲ ਕਰਨ ਦੇ ਲਈ ਮਿਲੇਗਾ। 509 ਰੁਪਏ ''ਚ ਹਰ ਦਿਨ 2 ਜੀ. ਬੀ. ਡਾਟਾ ਦਿੱਤਾ ਜਾਵੇਗਾ ਅਤੇ ਬਾਕੀ ਸੁਵਿਧਾਵਾਂ 309 ਰੁਪਏ ਪੈਕ ਵਾਲੀ ਹੀ ਹੋਵੇਗੀ। ਦੱਸ ਦੇਈਏ ਕਿ ਜਿਓ ਪ੍ਰਾਇਮ ਮੈਂਬਰ ਹੀ ਇਸ ਕੀਮਤ ''ਚ '' ਧਨ ਧਨਾ ਧਨ ਆਫਰ'' ਤੱਕ ਦਾ ਫਾਇਦਾ ਉਠਾ ਸਕਣਗੇ।
ਜੇਕਰ ਮੈਂ ਪਹਿਲਾਂ ਤੋਂ ਪ੍ਰਾਇਮ ਮੈਂਬਰ ਹਾਂ ਅਤੇ ਸਮਰ ਸਰਪ੍ਰਾਈਜ਼ ਆਫਰ ਨਹੀਂ ਲਿਆ ਸੀ ਤਾਂ ਮੈਨੂੰ ਕਿੰਨ੍ਹੇ ਦਾ ਰਿਚਾਰਜ ਕਰਵਾਉਣਾ ਹੋਵੇਗਾ?
ਜੇਕਰ ਤੁਸੀਂ ਪਹਿਲਾਂ ''ਚ ਪ੍ਰਾਇਮ ਮੈਂਬਰ ਹੈ ਤਾਂ ਤੁਹਾਨੂੰ 309 ਰੁਪਏ ਦਾ ਅਤੇ 509 ਰੁਪਏ ਦਾ ਰਿਚਾਰਜ ਕਰਵਾਉਣਾ ਹੋਵੇਗਾ। ਜਿਓ ਦੀ ਵੈੱਬਸਾਈਟ ਦੇ ਮੁਤਾਬਿਕ ਇਹ ਪਲਾਨ 349 ਅਤੇ 549 ਰੁਪਏ ਦੇ ਹਨ ਅਤੇ ਹੁਣ ਆਫਰ ਦੇ ਤਹਿਤ 40 ਰੁਪਏ ਦੀ ਡਿਸਕਾਊਟ ਦਿੱਤਾ ਜਾ ਰਿਹਾ ਹੈ। ਦੱਸਿਆ ਜਾਂਦਾ ਹੈ ਕਿ ਜਿਓ ਦੇ ਗਾਹਕਾਂ ਦੇ ਲਈ ਇਕ ਦੇ ਬਾਅਦ ਇਕ ਲਗਾਤਰ ਨਵੀਂ ਸਕੀਮ ਲਿਆ ਰਿਹਾ ਹੈ। ਸਭ ਤੋਂ ਪਹਿਲਾਂ ਕੰਪਨੀ ਨੇ ਜਿਓ ਵੈਲਕਮ ਆਫਰ, ਇਸ ਦੇ ਬਾਅਦ ਹੈਪੀ ਨਿਊਅਰ ਆਫਰ, ਜਿਓ ਪ੍ਰਾਇਮ ਮੈਂਬਰਸ਼ਿਪ ਅਤੇ ਸਮਰ ਸਰਪ੍ਰਾਇਜ਼ ਆਫਰ ਲਾਂਚ ਕੀਤਾ ਸੀ। ਨਵੇਂ ਆਫਰ ਦੇ ਤਹਿਤ ਵੀ ਗਾਹਕਾਂ ਨੂੰ ਤਿੰਨ ਮਹੀਨਿਆਂ ਦੇ ਲਈ ਜਿਓ ਦੀ ਸਾਰਿਆ ਸੁਵਿਧਾਵਾਂ ਮੁਫਤ ਮਿਲਣਗੀਆਂ।